Punjab

“ਚੋਣਾਂ ਲਈ ਨਹੀਂ ਬਣਿਆ SYL, ਚੰਡੀਗੜ੍ਹ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ SYL ਅਤੇ ਚੰਡੀਗੜ੍ਹ ਮੁੱਦੇ ਉੱਤੇ ਬੋਲਦਿਆਂ ਕਿਹਾ ਕਿ ਜਿੰਨਾ ਪਾਣੀ ਹਰਿਆਣਾ, ਪੰਜਾਬ ਵਿੱਚ ਹੈ, ਕੀ ਉਹ ਦੋਵਾਂ ਸੂਬਿਆਂ ਨੇ ਬੰਨ੍ਹ ਲਿਆ। ਜਦੋਂ ਸਾਡੇ ਕੋਲ (ਹਰਿਆਣਾ) ਮੀਂਹ ਦਾ ਪਾਣੀ ਪਰਮਾਤਮਾ ਨੇ ਭੇਜਿਆ ਹੈ ਤਾਂ ਅਸੀਂ ਉਸਨੂੰ ਕਿਉਂ ਨਹੀਂ ਸਾਂਭ ਰਹੇ। ਜੋ ਚੀਜ਼ ਸਾਡੇ ਕੋਲ ਹੈ, ਉਸ ਉੱਤੇ ਅਸੀਂ ਗੌਰ ਨਹੀਂ ਕਰ ਰਹੇ, ਸਿਰਫ਼ ਆਪਸ ਵਿੱਚ ਲੜ ਰਹੇ ਹਾਂ। SYL, ਚੰਡੀਗੜ੍ਹ ਚੋਣਾਂ ਲੜਨ ਦੇ ਲਈ ਨਹੀਂ ਬਣਾਏ ਗਏ। ਜਦੋਂ ਕਿਸਾਨ ਗੱਦੀ ਉੱਤੇ ਬੈਠਿਆ ਉਦੋਂ ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਹੋਵੇਗਾ। ਸਾਡੀ ਆਪਸ ਦੀ ਲੜਾਈ ਵਿੱਚ ਫਾਇਦਾ ਕੋਈ ਹੋਰ ਲੈ ਰਿਹਾ ਹੈ। ਜੇ ਸੰਯੁਕਤ ਕਿਸਾਨ ਮੋਰਚਾ ਉਦੋਂ ਇਹ ਫੈਸਲਾ ਲੈ ਲੈਂਦਾ ਤਾਂ ਅੱਜ ਜਿੰਨੀਆਂ ਸੀਟਾਂ ਕੇਜਰੀਵਾਲ ਨੂੰ ਮਿਲੀਆਂ, ਉਸ ਤੋਂ ਵੱਧ ਸੀਟਾਂ ਕਿਸਾਨਾਂ ਨੂੰ ਮਿਲਦੀਆਂ।