ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਫਰਵਰੀ ਤੋਂ ਪੰਜਾਬ ਹਰਿਆਣਾ ਦੀ ਸਰਹੱਦ ’ਤੇ ਡਟੇ ਹੋਏ ਹਨ। ਪਿਛਲੇ 20 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਬਿਆਨ ਸਾਹਮਣੇ ਆਇਆ ਹੈ।
ਖੁੱਡੀਆਂ ਨੇ ਕਿਹਾ ਕਿ ਇਹ ਸੰਘਰਸ਼ 2021 ਵਿੱਚ ਵੀ ਚੱਲਿਆ, ਜੋ ਲੰਬਾ ਸਮਾਂ ਚੱਲਿਆ ਉਦੋਂ ਵੀ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ, ਮੰਗਾਂ ਮੰਨ ਲਈਆਂ ਸਨ ਪਰ ਲਾਗੂ ਨਾ ਕਰਨਾ ਅੱਜ ਸਾਨੂੰ ਇਹੋ ਜਿਹੇ ਕਿਸਾਨ ਆਗੂਆਂ ਦੀ ਜ਼ਰੂਰਤ ਹੈ ਮੈਂ ਤਾਂ ਡੱਲੇਵਾਲ ਸਾਹਿਬ ਨੂੰ ਕਹਾਂਗਾ ਕਿ ਤੁਹਾਡੇ ਵਰਗੇ ਲੀਡਰਾਂ ਦੀ ਜ਼ਰੂਰਤ ਹੈ ਮੈਂ ਤੁਹਾਡੇ ਨਾਲ ਹਾਂ।
ਦਿੱਲੀ ਅੰਦੋਲਨ 2.0 ਤਹਿਤ ਕਿਸਾਨਾਂ ਦਾ ਧਰਨਾ 306ਵੇਂ ਦਿਨ ਵੀ ਜਾਰੀ ਹੈ। ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 20ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।