ਬਿਉਰੋ ਰਿਪੋਰਟ : ਹਰਿਆਣਾ ਵਿੱਚ ਹੋਈ ਹਿੰਸਾ ਦੀ ਕੰਭਾਉਣ ਵਾਲੀ ਤਸਵੀਰਾਂ ਅਤੇ ਕਹਾਣੀਆਂ ਸਾਹਮਣੇ ਆ ਰਹੀਆਂ ਹਨ । ਸੋਹਨਾ ਜ਼ਿਲ੍ਹੇ ਵਿੱਚ ਇੱਕ ਮਸਜਿਦ ‘ਤੇ ਹੋਏ ਹਮਲੇ ਤੋਂ ਬਾਅਦ ਜਿਹੜੀ ਤਸਵੀਰਾਂ ਸਾਹਮਣੇ ਆਇਆ ਸਨ ਉਹ ਦਿਲ ਨੂੰ ਦਹਿਲਾ ਦੇਣ ਵਾਲੀਆਂ ਸਨ । ਜਦੋਂ ਹਮਲਾ ਹੋਇਆ ਤਾਂ ਉਸ ਵੇਲੇ ਔਰਤਾਂ ਅਤੇ ਬੱਚੇ ਆਪਣੀ ਜਾਨ ਬਚਾਉਣ ਦੇ ਲਈ ਮਸਜਿਦ ਦੇ ਅੰਦਰ ਲੁੱਕ ਗਏ । ਭੀੜ ਦੇ ਚੱਲੇ ਜਾਣ ਦੇ ਬਾਅਦ ਇਲਾਕੇ ਵਿੱਚ ਰਹਿੰਦੇ ਕਈ ਸਿੱਖਾਂ ਨੇ ਲੁਕੀਆਂ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਫਿਰ ਉਨ੍ਹਾਂ ਨੇ ਬੱਸਾਂ ਅਤੇ ਗੱਡੀਆਂ ਦੇ ਜ਼ਰੀਏ ਸੁਰੱਖਿਅਤ ਥਾਵਾਂ ‘ਤੇ ਉਨ੍ਹਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ । ਸਿੱਖਾਂ ਵੱਲੋਂ ਕੀਤੀ ਜਾ ਰਹੀ ਮਦਦ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਦੀ ਕਾਫੀ ਤਰੀਫ ਕੀਤੀ ਜਾ ਰਹੀ ਹੈ।
ਮਸਜਿਦ ‘ਤੇ ਹਮਲਾ ਸੋਮਵਾਰ ਰਾਤ ਨੂੰ ਕੀਤਾ ਗਿਆ ਸੀ । ਜਿਸ ਵਿੱਚ 19 ਸਾਲ ਦੇ ਇੱਕ ਇਮਾਨ ਦੀ ਮੌਤ ਹੋ ਗਈ ਸੀ । ਹਮਲਾਵਰਾਂ ਤੋਂ ਬਚਣ ਲਈ ਖਈ ਔੜਤਾਂ ਅਤੇ ਬੱਚੇ ਮਸਜਿਦ ਅੰਦਰ ਲੁਕ ਕੇ ਬੈਠੇ ਸਨ । ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਾਸ਼ਾ ਨੇ ਜਾਣਕਾਰੀ ਦਿੱਤੀ ਸੀ ਕਿ ਹਿੰਸਾ ਦੀ ਘਟਨਾ ਵਿੱਚ ਮਸਜਿਦ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਅਤੇ 2 ਲੋਕ ਜਖ਼ਮੀ ਵੀ ਹੋ ਗਏ ਸਨ ।
ਮਾਰੇ ਗਏ ਇਮਾਮ ਸਾਦ ਦੇ ਭਾਰ ਸ਼ਾਦਾਬ ਅਨਵਰ ਨੇ ਦੱਸਿਆ ਸੀ ਕਿ ਮੈਂ ਆਪਣੇ ਭਰਾ ਦਾ ਚਿਹਰਾ ਹੀ ਦੇਖ ਸਕਿਆ,ਮੇਰਾ ਭਰਾ ਪਿਛਲੇ 7 ਮਹੀਨੇ ਤੋਂ ਮਸਜਿਦ ਦਾ ਇਮਾਮ ਸੀ । ਉਸ ਦੀ ਉਮਰ 22 ਸਾਲ ਸੀ। ਭਰਾ ਨੇ ਦੱਸਿਆ ਕਿ ਰਾਤ ਸਾਢੇ 11 ਵਜੇ ਸਾਦ ਨਾਲ ਗੱਲ ਹੋਈ ਸੀ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਹਾਲਾਤ ਠੀਕ ਨਹੀਂ ਹਨ ਜਦੋਂ ਤੱਕ ਮਾਮਲਾ ਸ਼ਾਂਤ ਨਾ ਹੋਵੇ ਉਹ ਮਸਜਿਦ ਤੋਂ ਬਾਹਰ ਨਾ ਨਿਕਲੇ । ਉਨ੍ਹਾਂ ਦੱਸਿਆ ਕਿ ਹਿੰਸਾ ਕਰਨ ਵਾਲਿਆਂ ਨੇ ਮਸਜਿਦ ਵਿੱਚ ਲੱਗੇ ਸਾਰੇ ਕੈਮਰੇ ਤੋੜ ਦਿੱਤੇ । ਜਦੋਂ ਹਿੰਸਾ ਭੜਕੀ ਤਾਂ ਪੁਲਿਸ ਉਨ੍ਹਾਂ ਕੋਲ ਪਹੁੰਚੀ ਅਤੇ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਸੀ ।
ਅਸਲਮ ਖਾਨ ਨੇ ਦੱਸਿਆ ਕਿ ਅਸੀਂ ਮਗਰੀਬ ਦੀ ਨਮਾਜ਼ ਅਦਾ ਕਰਕੇ ਆਏ ਸੀ ਪੁਲਿਸ ਮਸਜਿਦ ਵਿੱਚ ਮੌਜੂਦ ਸੀ ਪਰ ਅਚਾਨਕ 12 ਅਤੇ ਸਾਢੇ 12 ਦੇ ਵਿੱਚ ਮਸਜਿਦ ‘ਤੇ ਹਮਲਾ ਹੋਇਆ ਅਤੇ ਫਿਰ ਕੈਮਰੇ ਤੋੜ ਦਿੱਤੇ ਅਤੇ ਅੱਗ ਦੇ ਹਵਾਲੇ ਕਰ
ਦਿੱਤਾ ਗਿਆ ।
ਹਿੰਸਾ ਉਸ ਵੇਲੇ ਸ਼ੁਰੂ ਹੋਈ ਸੀ ਜਦੋਂ ਨੂੰਹ ਜ਼ਿਲ਼੍ਹੇ ਦੇ ਮੇਵਾਤ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ । ਇਸ ਯਾਤਰਾ ਦੇ ਦੌਰਾਨ ਮੋਨੂੰ ਮਾਨੇਸਰ ਨੇ ਵੀ ਸ਼ਾਮਲ ਹੋਣ ਦੀ ਗੱਲ ਆਖੀ ਜਾ ਰਹੀ ਸੀ । ਮੋਨੂੰ ਨੇ ਇੱਕ ਵੀਡੀਓ ਦੇ ਜ਼ਰੀਏ ਇਸ ਦਾ ਐਲਾਨ ਕੀਤਾ ਸੀ। ਜਿਸ ਦੇ ਸ਼ਾਮਲ ਹੋਣ ਦਾ ਮੇਵਾਤ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ।
ਮੋਨੂੰ ਮਾਨੇਸਰ ਕੁਝ ਮਹੀਨੇ ਪਹਿਲਾਂ ਜ਼ਿੰਦਾ ਸਾੜੇ ਗਏ ਨਾਸਿਰ,ਜੁਨੈਦ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ ਪਰ ਹੁਣ ਤੱਕ ਫਰਾਰ ਦੱਸਿਆ ਜਾ ਰਿਹਾ ਹੈ। ਰਿਪੋਰਟ ਦੇ ਮੁਤਾਬਿਕ ਮੋਨੂੰ ਮਾਨੇਸਰ ਨੇ ਯਾਤਰਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਮੇਵਾਤ ਦੇ ਲੋਕਾਂ ਵੱਲੋਂ ਉਸ ਦੇ ਸ਼ਾਮਲ ਹੋਣ ਦਾ ਵਿਰੋਧ ਕੀਤਾ ਜਾ ਰਿਹਾ ਸੀ । ਮੋਨੂੰ ਨੇ ਜਦੋਂ ਐਲਾਨ ਕੀਤਾ ਸੀ ਕਿ ਉਹ ਯਾਤਰਾ ਵਿੱਚ ਸ਼ਾਮਲ ਹੋਵੇਗਾ ਤਾਂ ਭਰਤਪੁਰ ਪੁਲਿਸ ਦੀਆਂ ਟੀਮਾਂ ਮੇਵਾਤ ਪਹੁੰਚ ਗਈਆਂ ਸਨ,ਕਿਉਂਕਿ ਮਾਰੇ ਗਏ ਨਾਸਿਰ ਅਤੇ ਜੁਨੈਦ ਰਾਜਸਥਾਨ ਦੇ ਸਨ । ਮਾਰਚ ਮਹੀਨੇ ਵਿੱਚ ਹਰਿਆਣ ਦੇ ਭਿਵਾਨੀ ਵਿੱਚ ਅੱਗ ਲਾ ਕੇ ਸਾੜੀ ਗਈ ਇੱਕ ਬਲੈਰੋ ਗੱਡੀ ਵਿੱਚ ਜੁਨੈਦ ਅਤੇ ਨਾਸਿਰ ਹੀ ਸਨ । ਇਸ ਪੂਰੇ ਕਤਲਕਾਂਡ ਵਿੱਚ ਮੋਨੂੰ ਦਾ ਨਾਂ ਸਾਹਮਣੇ ਆਇਆ ਸੀ। ਮੋਨੂੰ ਹਰਿਆਣਾ ਦੇ ਮਾਨੇਸਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਘਰ ਮਾਂ,ਪਤਨੀ ਅਤੇ ਪੁੱਤਰ ਹੈ ।
ਮੋਨੂੰ ਦੇ ਪਿਤਾ ਡਰਾਈਵਰ ਸਨ ਅਤੇ ਬੱਸ ਅਤੇ ਡੰਪਰ ਚਲਾਉਂਦੇ ਸਨ। 28 ਸਾਲ ਦੇ ਮੋਨੂੰ ਨੇ ਪੌਲੀਟੈਕਨਿਕ ਵਿੱਚ ਡਿਪਲੋਮਾ ਕੀਤਾ ਹੈ ਅਤੇ ਉਹ ਕਾਲਜ ਸਮੇਂ ਤੋਂ ਹੀ ਗਊ ਰੱਖਿਆ ਵਿੱਚ ਲੱਗ ਗਿਆ ਸੀ। ਮੋਨੂੰ ਆਪਣੇ ਸਾਥੀਆਂ ਨਾਲ ਮਿਲਕੇ ਗਊ ਤਸਕਰੀ ਨੂੰ ਰੋਕਣ ਲਈ ਕੰਮ ਕਰਦਾ । ਜੁਨੈਦ ਅਤੇ ਨਾਸਿਰ ਦੇ ਕਤਲ ਪਿੱਛੇ ਵੀ ਗਊ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਸੀ । ਉਧਰ ਹਰਿਆਣਾ ਵਿੱਚ ਹੋਈ ਹਿੰਸਾ ਨੂੰ ਲੈਕੇ ਖੌਫਨਾਕ ਕਹਾਣੀਆਂ ਸਾਹਮਣੇ ਆ ਰਹੀਆਂ ਹਨ । ਇੱਕ ਪਾਸੇ ਮਸਜਿਦ ਨੂੰ ਅੱਗ ਲਗਾਈ ਗਈ ਤਾਂ ਤਕਰੀਬਨ 2 ਹਜ਼ਾਰ ਲੋਕਾਂ ਨੇ ਮੰਦਰ ਵਿੱਚ 7 ਘੰਟੇ ਲੁੱਕ ਕੇ ਜਾਨ ਬਚਾਈ ਤਾਂ ਇੱਕ ਬੱਸ ਡਰਾਈਵਰ ਦੇ ਭੱਜਣ ਦੇ ਬਾਅਦ ਯਾਤਰੀ ਨੇ ਬੱਸ ਨੂੰ ਭੱਜਾ ਕੇ ਸਾਥੀ ਯਾਤਰੀਆਂ ਦੀ ਜਾਨ ਬਚਾਈ ਹੈ ।