The Khalas Tv Blog Punjab ਗੁਰਦੁਆਰਾ ਦੂਖਨਿਵਾਰਨ ਸਾਹਿਬ ਮਾਮਲਾ , ਮੁਲਜ਼ਮ ਨਿਰਮਲਜੀਤ ਸਿੰਘ ਨੂੰ ਭੇਜਿਆ ਗਿਆ 14 ਦਿਨ ਦੀ ਨਿਆਂਇਕ ਹਿਰਾਸਤ ‘ਚ
Punjab

ਗੁਰਦੁਆਰਾ ਦੂਖਨਿਵਾਰਨ ਸਾਹਿਬ ਮਾਮਲਾ , ਮੁਲਜ਼ਮ ਨਿਰਮਲਜੀਤ ਸਿੰਘ ਨੂੰ ਭੇਜਿਆ ਗਿਆ 14 ਦਿਨ ਦੀ ਨਿਆਂਇਕ ਹਿਰਾਸਤ ‘ਚ

Gurdwara Dukhniwaran Sahib case

ਪਟਿਆਲਾ :  ਕੱਲ ਦੇਰ ਰਾਤ ਦੂਖ ਨਿਵਾਰਨ ਗੁਰਦੁਆਰਾ ਕੰਪਲੈਕਸ ਵਿਚ ਔਰਤ ਦਾ ਕਤਲ ਕਰਨ ਵਾਲੇ ਨਿਰਮਲਜੀਤ ਸਿੰਘ ਸੈਣੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਉਸਨੂੰ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਵਕੀਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਦਾਲਤ ਨੇ  ਨਿਰਮਲਜੀਤ ਸਿੰਘ ਨੂੰ ਸਿੱਧਾ ਹੀ ਨਿਆਂਇਕ ਹਿਰਾਸ ਵਿੱਚ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਉਸਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਹੈ।  ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਪੁਲਿਸ ਰਿਮਾਂਡ ਦੀ ਮੰਗ ਹੀ ਨਹੀਂ ਕੀਤੀ।ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ।

ਉੱਥੇ ਹੀ ਮੁਲਜ਼ਮ ਨਿਰਮਲਜੀਤ ਸਿੰਘ ਸੈਣੀ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੇ ਮਾਮਾ ਮੋਹਣ ਸਿੰਘ ਨੇ ਕਿਹਾ ਕਿ ਨਿਰਮਲਜੀਤ ਸਿੰਘ ਨੇ ਜੋ ਕੀਤਾ, ਉਹ ਵਧੀਆ ਕੀਤਾ ਹੈ, ਜੋ ਕੁਝ ਹੋਇਆ ਹੈ, ਉਹ ਪਰਮਾਤਮਾ ਦੇ ਭਾਣੇ ਵਿੱਚ ਹੋਇਆ ਹੈ। ਉਹ ਗੁਰੂ ਘਰ ਰੋਜ਼ਾਨਾ ਪੱਕਾ ਜਾਂਦਾ ਸੀ। ਉਸਦਾ ਸੁਭਾਅ ਬਹੁਤ ਵਧੀਆ ਹੈ। ਉਹ ਬਹੁਤ ਗੁਰਸਿੱਖ ਇਨਸਾਨ ਹੈ, ਉਸਦੀ ਉਮਰ 40 ਸਾਲ ਹੈ।

ਦੱਸ ਦਈਏ ਕਿ ਕੱਲ ਦੇਰ ਸ਼ਾਮ ਇੱਕ ਸ਼ਰਧਾਲੂ ਨੇ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ‘ਚ ਇਕ ਸੇਵਾਦਾਰ ਵੀ ਜ਼ਖਮੀ ਹੋਇਆ ਸੀ। ਮੁਲਜ਼ਮ ਸ਼ਰਧਾਲੂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਜਿਸ ਦੀ ਪਛਾਣ ਨਿਰਮਲਜੀਤ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ਵਜੋਂ ਹੋਈ ਸੀ। ਮ੍ਰਿਤਕ ਔਰਤ ਦੀ ਪਛਾਣ ਪਰਵਿੰਦਰ ਕੌਰ (32) ਵਾਸੀ ਪਟਿਆਲਾ ਵਜੋਂ ਹੋਈ ਸੀ।

ਘਟਨਾ ਰਾਤ ਕਰੀਬ 10 ਵਜੇ ਵਾਪਰੀ। ਇਲਜ਼ਾਮ ਹੈ ਕਿ ਉਕਤ ਔਰਤ ਸਰੋਵਰ ਕੰਢੇ ਬੈਠ ਕੇ ਸ਼ਰਾਬ ਪੀ ਰਹੀ ਸੀ। ਗੁਰਦੁਆਰਾ ਸਟਾਫ਼ ਨੇ ਉਸ ਨੂੰ ਰੋਕਿਆ ਅਤੇ ਪੁੱਛਗਿਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਰ ਔਰਤ ਨੇ ਸੇਵਾਦਾਰਾਂ ‘ਤੇ ਸ਼ਰਾਬ ਦੀ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਔਰਤ ਨਾਲ ਪੁੱਛ-ਪੜਤਾਲ ਦੌਰਾਨ ਇੱਕ ਸ਼ਰਧਾਲੂ ਨਿਰਮਲਜੀਤ ਉਥੇ ਆ ਗਿਆ ਅਤੇ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਿਰਮਲਜੀਤ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ 5 ਗੋਲੀਆਂ ਚਲਾਈਆਂ। ਜਿਸ ਵਿੱਚੋਂ ਔਰਤ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਜਦਕਿ ਇੱਕ ਸੇਵਾਦਾਰ ਨੂੰ ਵੀ ਗੋਲੀ ਲੱਗੀ ਹੈ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜ਼ਖ਼ਮੀ ਸੇਵਾਦਾਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸ ਦੇ ਪੇਟ ਵਿੱਚ ਗੋਲੀ ਲੱਗੀ ਸੀ।

Exit mobile version