The Khalas Tv Blog Human Rights 25 ਸਾਲ ਬਾਅਦ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਗੁਰਦੇਵ ਸਿੰਘ ਕਾਉਂਕੇ ਦੀ ਰਿਪੋਰਟ ਸਾਹਮਣੇ ਆਈ !
Human Rights Khaas Lekh Punjab

25 ਸਾਲ ਬਾਅਦ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਗੁਰਦੇਵ ਸਿੰਘ ਕਾਉਂਕੇ ਦੀ ਰਿਪੋਰਟ ਸਾਹਮਣੇ ਆਈ !

 

ਬਿਉਰੋ ਰਿਪੋਰਟ : 1 ਜਨਵਰੀ 1993 ਵਿੱਚ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਰਹੇ ਗੁਰਦੇਵ ਸਿੰਘ ਕਾਉਂਕੇ ਦੇ ਝੂਠੇ ਪੁਲਿਸ ਐਨਕਾਉਂਟਰ ਮਾਮਲੇ ਦੀ ਰਿਪੋਰਟ 24 ਸਾਲ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ । 1998 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਾਂਚ ਤਤਕਾਲੀ ADGPC ਬੀਪੀ ਤਿਵਾੜੀ ਨੂੰ ਸੌਂਪੀ ਸੀ ਅਤੇ ਤਿੰਨ ਮਹੀਨੇ ਦੇ ਅੰਦਰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ । ADGP ਤਿਵਾੜੀ ਨੇ ਜੁਲਾਈ 1999 ਵਿੱਚ ਰਿਪੋਰਟ ਦੇ ਦਿੱਤੀ ਅਤੇ ਤਤਕਾਲੀ ਡੀਜੀਪੀ ਕੇ.ਪੀ ਐੱਸ ਗਿੱਲ ਸਮੇਤ ਕਈ ਅਫਸਰਾਂ ਤੇ ਗੰਭੀਰ ਸਵਾਲ ਚੁੱਕੇ ਸਨ ਪਰ ਇਸ ਦੇ ਬਾਵਜੂਦ ਤਤਕਾਲੀ ਬਾਦਲ ਸਰਕਾਰ ਨੇ ਇਸ ‘ਤੇ ਐਕਸ਼ਨ ਕੀ ਲੈਣਾ ਸੀ ਇਸ ਨੂੰ ਦਬਾ ਹੀ ਦਿੱਤਾ । ਪਰ ਪੰਜਾਬ ਮਨੁੱਖੀ ਅਧਿਕਾਰ ਜਥੇਦਾਰ ਦੇ ਸਰਬਜੀਤ ਸਿੰਘ ਵੇਰਕਾ ਦੀ ਕੋਸ਼ਿਸ਼ਾਂ ਦੇ ਨਾਲ ਸੀਨੀਅਰ ਵਕੀਲ ਹਿਊਮਨ ਰਾਇਟਸ ਰਾਜਵਿੰਦਰ ਸਿੰਘ ਬੈਂਸ ਨੇ ਇਸ ਨੂੰ ਸਾਹਮਣੇ ਲੈਕੇ ਆਏ ਹਨ । ਉਨ੍ਹਾਂ ਨੇ ਇਸ ਰਿਪੋਰਟ ਨੂੰ ਜਨਤਕ ਕਰਕੇ ਸ਼੍ਰੀ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ,SGPC,ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੂੰ ਇਹ ਰਿਪੋਰਟ ਭੇਜੀ ਹੈ ਅਤੇ ਮੰਗ ਕੀਤੀ ਹੈ ਕਿ ਉਹ ਘੱਟੋ-ਘੱਟ ਇਸ ‘ਤੇ ਹੁਣ ਤਾਂ ਐਕਸ਼ਨ ਲੈਣ ਤਾਂਕੀ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾ ਮਿਲ ਸਕੇ ਅਤੇ ਭਵਿੱਖ ਵਿੱਚ ਕੋਈ ਵੀ ਇਹ ਜ਼ੁਰਤ ਨਾ ਕਰ ਸਕੇ ਕਿ ਸਿੱਖ ਕੌਮ ਦੇ ਜਥੇਦਾਰ ਸਾਹਿਬ ਨਾਲ ਕੋਈ ਅਪਰਾਧੀ ਜਾਂ ਫਿਰ ਟਾਰਚਰ ਵਰਗਾ ਸਲੂਕ ਨਾ ਕਰ ਸਕੇ। ਮਨੁੱਖੀ ਅਧਿਕਾਰਾ ਦੇ ਵਕੀਲ ਰਾਜਵਿੰਦਰ ਸਿੰਘ ਨੇ ਕਿਹਾ ਇਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਂਗ ਮੁਹਿੰਮ ਬਣਾਉਣ ਦੀ ਜ਼ਰੂਰਤ ਹੈ । ਹੁਣ ਤੁਹਾਨੂੰ ਰਿਪੋਰਟ ਬਾਰੇ ਦੱਸਦੇ ਹਾਂ ਜੋ ਭਾਈ ਗੁਰਦੇਵ ਸਿੰਘ ਕੌਂਕੇ ਦੇ ਐਨਕਾਊਂਟਰ ਨੂੰ ਲੈਕੇ ਘੜੀ ਗਈ ਸੀ ।

ਬੀਪੀ ਤਿਵਾੜੀ ਦੀ ਰਿਪੋਰਟ ਵਿੱਚ ਖੁਲਾਸਾ

ਬੀਪੀ ਤਿਵਾੜੀ ਨੂੰ ਜਦੋਂ ਜਾਂਚ ਸੌਂਪੀ ਗਈ ਤਾਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਸੀ ਉਹ ਸੀ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਗ੍ਰਿਫਤਾਰ ਕਦੋਂ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਸੀ ਕਿ 2 ਜਨਵਰੀ 1993 ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਜਦਕਿ ਪਿੰਡ ਅਤੇ ਪਰਿਵਾਰ ਦਾ ਦਾਅਵਾ ਸੀ ਕਿ 25 ਦਸੰਬਰ 1992 ਨੂੰ ਜਦੋਂ ਉਹ ਪਿੰਡ ਕਾਉਂਕੇ ਦੇ ਗੁਰਦੁਆਰਾ ਸਾਹਿਬ ਵਿੱਚ ਕੱਥਾ ਕਰਕੇ ਨਿਕਲੇ ਸਨ ਤਾਂ ਉਨ੍ਹਾਂ ਨੂੰ ਗੁਰਮੀਤ ਸਿੰਘ ਇੰਸਪੈਕਟਰ,SHO ਜਗਰਾਓ ਪਿੰਡ ਦੇ 200 ਲੋਕਾਂ ਦੀ ਮੌਜੂਦਗੀ ਵਿੱਚ ਆਪਣੇ ਨਾਲ ਲੈਕੇ ਗਏ । ਜਦੋਂ ਬੀਪੀ ਤਿਵਾੜੀ ਨੇ ਪਿੰਡ ਵਿੱਚ ਜਾਕੇ ਜਾਂਚ ਕੀਤੀ ਤਾਂ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਨੇ ਇਹ ਹੀ ਦੱਸਿਆ ਕਿ ਮੇਰੇ ਦੋਵੇ ਪੁੱਤਰਾਂ ਰਾਮ ਸਿੰਘ ਅਤੇ ਹਰੀ ਸਿੰਘ ਦੀ ਹਾਜ਼ਰੀ ਵਿੱਚ ਮੇਰੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ । ਇਹ ਭਾਈ ਗੁਰਦੇਵ ਸਿੰਘ ਦੀ ਦੂਜੀ ਵਾਰ ਗ੍ਰਿਫਤਾਰੀ ਸੀ । ਦਰਅਸਲ 20 ਦਸੰਬ 1992 ਨੂੰ ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਰ ਉਨ੍ਹਾਂ ਦੇ 7 ਦਿਨਾਂ ਦੋਹਤੇ ਦੀ ਮੌਤ ਤੋਂ ਬਾਅਦ ਪਿੰਡ ਵਾਲਿਆਂ ਦੇ ਕਹਿਣ ‘ਤੇ ਉਨ੍ਹਾਂ ਨੂੰ ਸਸਕਾਰ ਦੇ ਲਈ ਛੱਡ ਦਿੱਤਾ ਗਿਆ ਸੀ। ਪਤਨੀ ਨੇ ਗੁਰਮੇਲ ਕੌਰ ਨੇ ਦੱਸਿਆ ਸੀ ਕਿ ਜਦੋਂ 26 ਦਸੰਬਰ ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਖਾਣਾ ਦੇਣ ਲਈ CIA ਜਗਰਾਓ ਮਾਈ ਦੇ ਨਾਲ ਗਈ ਤਾਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ,ਮਾਈ ਭਾਈ ਸਾਹਿਬ ਨੂੰ ਖਾਣਾ ਦੇ ਕੇ ਆਈ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਕਾਫੀ ਮਾੜੀ ਹੈ। ਭਾਈ ਗੁਰਦੇਵ ਸਿੰਘ ਕਾਉਂਕੇ ਦੀ ਗ੍ਰਿਫਤਾਰੀ ਦੀ ਤਸਦੀਕ ਪੰਜਾਬ ਪੁਲਿਸ ਦੇ ਸਾਬਕਾ ਸਿਪਾਈ ਦਰਸ਼ਨ ਸਿੰਘ ਨੇ ਮਨੁੱਖੀ ਅਧਿਰਾਰ ਜਥੇਬੰਦੀ ਦੇ ਸਾਹਮਣੇ ਕੀਤੀ ਸੀ । ਉਸ ਨੇ ਦੱਸਿਆ ਸੀ ਕਿ CIA ਜਗਰਾਓ ਵਿੱਚ ਉਸ ਨੇ ਗੁਰਦੇਵ ਸਿੰਘ ਕਾਉਂਕੇ ਨੂੰ ਉਸ ਵੇਲੇ ਵੇਖਿਆ ਸੀ ਜਦੋਂ ਉਹ ਹਰ ਰੋਜ਼ ਵਾਂਗ CIA ਸਟਾਫ ਨੂੰ ਭੁੱਕੀ ਪੋਸਟ ਦੇਣ ਲਈ ਆਉਂਦਾ ਸੀ । ਪਰ ਜਦੋਂ ਬੀਪੀ ਤਿਵਾੜੀ ਨੇ ਇਸ ਦੀ ਜਾਂਚ ਕੀਤੀ ਤਾਂ ਉਹ ਮੁਕਰ ਗਿਆ ਸੀ । ਉਸ ਦਾ ਬਿਆਨ ਇਸ ਲਈ ਵੀ ਖਾਰਜ ਹੋ ਗਿਆ ਕਿਉਂਕਿ ਮਨੁੱਖੀ ਅਧਿਕਾਰ ਜਥੇਬੰਦੀ ਅਤੇ ਪੁਲਿਸ ਦੇ ਸਾਹਮਣੇ ਦਿੱਤਾ ਗਿਆ ਬਿਆਨ ਮੇਲ ਨਹੀਂ ਖਾਉਂਦਾ ਸੀ ਅਤੇ ਉਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ। ਜਾਂਚ ਦੌਰਾਨ ਬੀਪੀ ਤਿਵਾੜੀ ਨੇ ਸਾਬਕਾ ਫੌਜੀ ਨਿਰਮਲ ਸਿੰਘ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਜਿਸ ਨੇ 11 ਲੋਕਾਂ ਦੇ ਨਾਲ ਦਾਅਵਾ ਕੀਤਾ ਸੀ ਕਿ ਭਾਈ ਸਾਹਿਬ ਕੱਥਾ ਕਰਨ ਤੋਂ ਬਾਅਦ ਘਰ ਗਏ ਸਨ ਪੁਲਿਸ ਪਿੰਡ ਵਿੱਚ ਨਹੀਂ ਆਈ ਸੀ । ਤਿਵਾੜੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਨਿਰਮਲ ਸਿੰਘ ਦੇ ਬਿਆਨ ‘ਤੇ ਇਸ ਲਈ ਯਕੀਨ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਉਹ ਬਾਦਾ ਪੱਤੀ ਕਾਉਂਕੇ ਦਾ ਰਹਿਣ ਵਾਲੀ ਨਹੀਂ ਸੀ । ਯਾਨੀ ਪੁਲਿਸ ਨੇ ਝੂਠੀ ਗਵਾਈ ਦਰਜ ਕਰਵਾਈ ਸੀ। ਪਰ ਪਿੰਡ ਦੇ ਜ਼ਿਆਦਾਤਰ ਲੋਕਾਂ ਨੇ ਕਿਹਾ ਅਖੀਰਲੀ ਵਾਰ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਜਦਕਿ ਪੁਲਿਸ ਦੇ ਰਿਕਾਰਡ ਵਿੱਚ ਵਿਖਾਇਆ ਗਿਆ ਸੀ ਕਿ 2 ਜਨਵਰੀ 1993 ਨੂੰ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਅਤੇ ਪਿੰਡ ਕੰਨੀਆਂ ਦੇ ਹੱਦ ਵਿੱਚ ਅੱਤਵਾਦੀਆਂ ਦੀ ਪੁਲਿਸ ਫਾਇਰਿੰਗ ਦੌਰਾਨ ਉਹ ਬੈਲਟ ਤੋੜ ਕੇ ਭੱਜ ਗਏ ।

ਹਾਈਕੋਰਟ ਵਿੱਚ ਜਦੋਂ ਮਾਮਲਾ ਪਹੁੰਚਿਆ ਤਾਂ ਐੱਸਐੱਸਪੀ ਸਵਰਨ ਸਿੰਘ ਅਤੇ ਭਾਈ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਗਏ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਪੁਲਿਸ ਹਿਰਾਸਤ ਤੋਂ ਫਰਾਰ ਹੋਏ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਤਲਾਸ਼ ਲਈ ਐੱਸਪੀਡੀ ਜਗਰਾਓ ਪੜਤਾਲ ਕਰਨਗੇ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ SSP ਨੇ SPD ਨੂੰ ਹੁਕਮ ਨਹੀਂ ਦਿੱਤੇ ਨਾ ਹੀ ਪੜਤਾਲ ਕਰਵਾਈ । ਜਦਕਿ SPD ਜਗਰਾਓ ਬਲਵੀਰ ਕੁਮਾਰ ਬਾਵਾ ਨੇ ਕਿਹਾ ਮੈਂ ਕੋਈ ਜਾਂਚ ਨਹੀਂ ਕੀਤੀ ਮੇਰੇ ਰੀਡਰ ਨੇ ਜਿਮਨੀਆਂ ਤਿਆਰ ਕਰਕੇ ਮੇਰੇ ਦਰਤਖਰਤ ਕਰਵਾ ਲਏ ਸੀ ।

ਬੀਪੀ ਤਿਵਾੜੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਨੇ ਮਾਰ ਕੁੱਟ ਕੇ ਮਾਰ ਦਿੱਤਾ ਹੈ । ਮਾਰ ਕੁੱਟ ਦੇ ਜਿਹੜੇ ਗਵਾਹ ਮਿਲੇ ਹਨ ਉਸ ਵਿੱਚ ਸਿਪਾਹੀ ਦਰਸ਼ਨ ਸਿੰਘ ਹੈ ਪਰ ਉਸ ਦੇ ਬਿਆਨ ਮਨੁੱਖੀ ਅਧਿਕਾਰ ਜਥੇਬੰਦੀ ਨੂੰ ਦਿੱਤੇ ਗਏ ਬਿਆਨਾਂ ਨਾਲ ਮੈਚ ਨਹੀਂ ਹੁੰਦੇ ਹਨ । ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਵਕਤ ਦੇ ਕਿਸੇ ਅਫਸਰ ਨੇ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਦਰਖਾਸਤ ਨਹੀਂ ਦਿੱਤੀ ਨਾ ਹੀ ਕੋਈ ਡਾਕਟਰੀ ਮੁਆਨਾ ਕਰਾਇਆ ਗਿਆ । ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਦੇਵ ਸਿੰਘ ਕਾਉਕੇ ਨੂੰ ਪੁਲਿਸ ਹਿਰਾਸਤ ਵਿੱਚ ਰੱਖੇ ਹੋਣ ਅਤੇ ਝੂਠੇ ਪੁਲਿਸ ਮੁਕਾਬਲੇ ਬਾਰੇ ਸਾਰੇ ਛੋਟੇ ਅਤੇ ਵੱਡੇ ਅਧਿਕਾਰੀਆਂ ਨੂੰ ਪਤਾ ਸੀ । ਪਰ ਉਸ ਵੇਲੇ ਦੇ ਹਾਲਾਤਾਂ ਨੂੰ ਵੇਖ ਦੇ ਹੋਏ ਕੋਈ ਨਹੀਂ ਬੋਲ ਸਕਿਆ। ਰਿਪੋਰਟ ਵਿੱਚ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਅਫਸਰ ਜਿਮਨੀਆਂ ਨਹੀਂ ਲਿਖ ਦੇ ਸਨ ਰੀਡਰ ਦੀ ਰਿਪੋਰਟ ਦੇ ਹਸਤਾਖਰ ਕਰਦੇ ਸਨ ਜੋ ਕਿ ਵਿਭਾਗੀ ਦੁਰਾਚਾਰ ਹੈ ਇਸ ਨੂੰ ਕ੍ਰਿਮੀਨਲ ਅਪਰਾਧ ਨਹੀਂ ਮੰਨਿਆ ਜਾ ਸਕਦਾ ਹੈ । । ਪੁਲਿਸ ਨੇ ਸਿਪਾਹੀ ਤਰਸੇਮ ਨੂੰ ਵਿਖਾਵੇ ਲਈ ਮੁਲਤਵੀ ਵੀ ਕੀਤਾ ਸੀ, ਜਿਸ ਨੇ ਕਹਾਣੀ ਵਿੱਚ ਦੱਸਿਆ ਸੀ ਕਿ ਭਾਈ ਸਾਹਿਬ ਬੈਲਟ ਤੋੜ ਕੇ ਹੱਥਕੜੀ ਕੱਢ ਫਰਾਰ ਹੋ ਗਏ । KPS ਗਿੱਲ ਨੇ ਇਸ ਸਿਪਾਹੀ ਨੂੰ ਇਨਾਮ ਵੱਜੋਂ 29 ਸੀਨੀਅਰ ਮੁਲਾਜਮਾਂ ਹੋਣ ਦੇ ਬਾਵਜੂਦ ਹੌਲਦਾਰ ਬਣਾ ਦਿੱਤਾ ਸੀ। ਇਸ ਦੌਰਾਨ ਹੀ DGP KPS ਗਿੱਲ ਦਾ ਰਿਟਾਇਡ ਹੋਣ ਦੇ ਬਾਵਜੂਦ 1 ਸਾਲ ਦਾ ਕਾਰਜਕਾਲ ਵੱਧਾ ਦਿੱਤਾ ਗਿਆ ਸੀ ।

ਇਹ ਵੀ ਸਾਹਮਣੇ ਆਇਆ ਹੈ ਕਿ ਕੇ.ਪੀ ਐੱਸ ਗਿੱਲ ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਬਾਰੇ ਪੂਰੀ ਜਾਣਕਾਰੀ ਹੋਵੇਗੀ । ਕਿਉਂਕਿ ਵਾਰਦਾਤ ਦੇ ਇੱਕ ਦਿਨ ਅੰਦਰ ਹੀ ਜ਼ਿਲ੍ਹੇ ਦੇ SSP,SP D ਵੀ ਬਦਲ ਦਿੱਤੇ ਗਏ। ਜਿਸ ਕਰਕੇ ਲੋਕਾਂ ਵਿੱਚ ਸ਼ੱਕ ਹੋਇਆ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਨੇ ਮਾਰ ਕੇ ਉੱਥੋਂ ਦੇ ਵੱਡੇ ਅਫਸਰਾਂ ਨੂੰ ਬਦਲ ਕੇ ਨਵੇਂ ਅਫਸਰ ਲਗਾ ਦਿੱਤੇ । ਹਾਈਕੋਰਟ ਵਿੱਚ ਸਰਕਾਰੀ ਵਕੀਲ ਤੋਂ ਇਹ ਗੱਲ ਕਹਿਲਾਇਆ ਕਿ ਐੱਸਪੀਡੀ ਭਾਈ ਸਾਹਿਬ ਦੇ ਮਾਮਲੇ ਦੀ ਤਲਾਸ਼ ਕਰ ਰਹੇ ਹਨ। ਜਦੋਂ SPD ਬਦਲ ਚੁੱਕੇ ਸਨ ਨਵੇਂ SPD ਬਲਬੀਰ ਕੁਮਾਰ ਬਾਵਾ ਨੂੰ ਕੋਈ ਲਿਖਤੀ ਹੁਕਮ ਨਹੀਂ ਦਿੱਤੇ ਗਏ । ਬਾਵਾ ਨੇ ਕਮਿਸ਼ਨ ਨੂੰ ਬਿਆਨ ਦਿੱਤਾ ਕਿ ਜਿਹੜੀ ਜਿਮਨੀਆਂ ਰੀਡਰ ਨੇ ਲਿਖਿਆ ਸਨ ਉਸ ‘ਤੇ ਉਨ੍ਹਾਂ ਨੇ ਬਿੰਨਾਂ ਪੜੇ ਹਸਤਾਖਰ ਕਰ ਦਿੱਤੇ । ਰਿਪੋਰਟ ਵਿੱਚ ਸਾਰੇ ਤੱਥਾਂ ਦੀ ਪੜਤਾਲ ਤੋਂ ਬਾਅਦ ਇਹ ਸਿੱਟਾ ਨਿਕਲਿਆ ਕਿ ਭਾਈ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਵਾਲੇ ਗੁਰਮੀਤ ਸਿੰਘ ਨੇ ਨਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖਿਆ ਅਤੇ ਅਤੇ ਝੂਠਾ ਰਿਕਾਰਡ ਬਣਾਇਆ ਅਤੇ ਇਸੇ ਲਈ ਉਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ,ਇਸ ਤਫਤੀਸ਼ ਦੇ ਦੌਰਾਨ ਬਾਕੀ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਕਾਰਨਾਮਿਆਂ ਦੀ ਜਾਂਚ ਕੀਤੀ ਜਾਵੇ,ਪੁਲਿਸ ਆਪਣੀ ਰਿਪੋਰਟ ਵਿੱਚ ਦਫਾ 173 ਜਾਪਤਾ ਫੌਜਦਾਰੀ ਅਦਾਲਤ ਵਿੱਚ ਪੇਸ਼ ਕਰੇ । ਪਰ ਤਿਵਾੜੀ ਦੀ ਰਿਪੋਰਟ ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਲਈ ਅਸਲ ਜਿੰਮੇਵਾਰ ਸਵਰਨ ਸਿੰਘ ਘੋਟਣਾ, ਹਰਭਗਵਾਨ ਸਿੰਘ ਸੋਢੀ,ਚੰਨਣ ਸਿੰਘ ਖ਼ਿਲਾਫ਼ ਕੋਈ ਤਸੱਲੀ ਵਾਲੀ ਗੱਲ ਨਹੀਂ ਕੀਤੀ ਗਈ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਮਾਨ ਸਰਕਾਰ ਨੂੰ ਜਾਂਚ ਦੀ ਮੰਗ ਕੀਤੀ ਸੀ

ਪਿਛਲੇ ਸਾਲ ਤਤਕਾਲੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਭਗਵੰਤ ਮਾਨ ਸਰਕਾਰ ਕੋਲੋ ਭਾਈ ਗੁਰਦੇਵ ਸਿੰਘ ਕਾਉਂਕੇ ਕੇਸ ਵਿੱਚ ਜਾਂਚ ਦੀ ਮੰਗ ਕੀਤੀ ਸੀ। ਜਥੇਦਾਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਕੇ ਲਿਖਿਆ ਸੀ ‘ਇਸਵੀ ਸੰਨ ਅਨੁਸਾਰ ਨਵੇਂ ਸਾਲ ਵਾਲੇ ਦਿਨ ਇੱਕ ਜਨਵਰੀ ਨੂੰ ਪੰਜਾਬ ਪੁਲਿਸ ਵੱਲੋਂ ਮਾਨਯੋਗ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕੀਤਾ ਗਿਆ ਸੀ । ਇਸ ਮਹਾਨ ਆਤਮਾ ਦੇ ਕਾਤਲਾਂ ਨੂੰ ਸਜਾਵਾਂ ਦੇਣੀਆਂ ਇਕ ਪਾਸੇ ਰਹੀਆਂ ਬਲਕਿ ਇਸ ਸਬੰਧੀ ਕੀਤੀ ਜਾਂਚ ਰਿਪੋਰਟ ਵੀ ਫਾਈਲਾਂ ਦੇ ਢੇਰ ਵਿੱਚ ਦਫਨ ਕਰ ਦਿੱਤੀ ਗਈ ਹੈ ਤੇ ਕਾਤਲ ਮੌਜ ਮਾਣ ਦੇ ਰਿਟਾਇਰ ਹੋ ਗਏ ।ਘੱਟੋਂ ਘੱਟ ਮੌਜੂਦਾ ਸਰਕਾਰ ਜਾਂਚ ਰਿਪੋਰਟ ਨੂੰ ਹੀ ਜਨਤਕ ਕਰ ਦੇਵੇ ਤਾਂ ਜੋ ਪੰਥ ਜਾਣ ਸਕੇ ਇਸ ਦਰਵੇਸ਼ ਨਾਲ ਕਿਵੇਂ ਕਹਿਰ ਕਮਾਇਆ ਤੇ ਕਿਹੜੇ ਕਿਹੜੇ ਜ਼ਿੰਮੇਵਾਰ ਸਨ।’

ਗੁਰਦੇਵ ਸਿੰਘ ਕਾਉਂਕੇ 1986 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਸਨ

ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਸ੍ਰੀ ਅਕਾਲ ਤਖਤ ਵਿਖੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਅਤੇ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤੀ ਕੀਤਾ ਗਿਆ । ਕਿਉਂਕਿ ਰੋਡੇ ਜੇਲ੍ਹ ਵਿੱਚ ਸਨ ਇਸ ਲਈ ਭਾਈ ਗੁਰਦੇਵ ਸਿਘ ਕਾਉਂਕੇ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਗਿਆ। 29 ਅਪ੍ਰੈਲ 1986 ਨੂੰ ਹਰਿਮੰਦਰ ਸਾਹਿਬ ਵਿੱਚ ਪ੍ਰੈਸ ਕਾਨਫ਼ਰੰਸਕ ਕਰਕੇ ਆਜ਼ਾਦ ਪੰਜਾਬੀ ਸਿੱਖ ਹੋਮਲੈਂਡ ਖ਼ਾਲਿਸਤਾਨ ਦੀ ਘੋਸ਼ਣਾ ਕਰ ਦਿੱਤੀ। ਇਸ ਤੋਂ ਬਿਲਕੁਲ ਬਾਅਦ ਪੰਥਕ ਕਮੇਟੀ ਦੇ ਸਾਰੇ ਮੈਂਬਰ ਉਸ ਜਗ੍ਹਾ ਤੋਂ ਚਲੇ ਗਏ। ਪੁਲਿਸ ਨੇ ਹਰਿਮੰਦਰ ਸਾਹਿਬ ਦੀ ਹਦੂਦ ਨੂੰ ਘੇਰਾ ਪਾ ਕੇ ਜਥੇਦਾਰ ਕਾਉਂਕੇ ਨੂੰ ਗ੍ਰਿਫ਼ਤਾਰ ਕਰ ਲਿਆ।

Exit mobile version