ਬਿਉਰੋ ਰਿਪੋਰਟ : ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੰਗਾ ਵਿੱਚ ਹੋਈ ਪੁਲਿਸ ਫਾਇਨਿੰਗ ਨੂੰ ਲੈਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਐਮ ਮਾਨ ‘ਤੇ ਗੰਭੀਰ ਇਲਜ਼ਾਮ ਲਗਾਏ ਅਤੇ ਜਵਾਬ ਵੀ ਮੰਗਿਆ । ਉਨ੍ਹਾਂ ਨੇ ਬਾਬਾ ਬੁੱਢਾ ਦਲ 96ਵੇਂ ਕਰੋੜੀ ਦੇ ਮੁੱਖੀ ਬਾਬਾ ਬਲਬੀਰ ਸਿੰਘ ਦੇ ਨਾਲ ਸੀਐਮ ਅਤੇ ਪਰਿਵਾਰ ਦੀਆਂ ਫੋਟੋਆਂ ਸਾਂਝੀ ਕੀਤੀਆਂ । ਮਜੀਠੀਆਂ ਨੇ ਕਿਹਾ ਬਾਬਾ ਬਲਬੀਰ ਸਿੰਘ ਸੀਐੱਮ ਮਾਨ ਦੇ ਵਿਆਹ ਵਿੱਚ ਵੀ ਆਏ ਸਨ ਅਤੇ ਉਨ੍ਹਾਂ ਦੀ ਭੈਣ ਵੀ ਬੁੱਢਾ ਦਲ ਦੇ ਸਕੂਲ ਵਿੱਚ ਅਧਿਆਪਕ ਹਨ। ਉਨ੍ਹਾਂ ਦੇ ਨਾਲ ਚੰਗੇ ਸਬੰਧ ਹੋਣ ਦੀ ਵਜ੍ਹਾ ਕਰਕੇ ਗੁਰਦੁਆਰਾ ਅਕਾਲ ਬੰਗਾ ਵਿੱਚ ਗੋਲੀਆਂ ਚਲਾਇਆ ਗਈਆਂ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਗੋਲੀ ਚਲਾਉਣ ਦੇ ਹੁਕਮ ਸੀਐੱਮ ਮਾਨ ਵੱਲੋਂ ਦਿੱਤੇ ਗਏ ਹਨ । ਮਜੀਠੀਆ ਨੇ ਕਿਹਾ ਨਿਹੰਗ ਸਿੰਘਾਂ ਦੇ ਵਿਚਾਲੇ ਵਿਵਾਦ ਸੀ ਤਾਂ ਉਹ ਆਪ ਸੁਲਝਾ ਸਕਦੇ ਸਨ । ਪੁਲਿਸ ਨੇ ਗੁਰੂ ਘਰ ਦੇ ਅੰਦਰ ਵੜ ਕੇ ਅੰਮ੍ਰਿਤ ਵੇਲੇ ਗੋਲੀਆਂ ਕਿਉਂ ਚਲਾਇਆ । ਮਜੀਠੀਆਂ ਨੇ ਭਗਵੰਤ ਮਾਨ ਦਾ ਪੁਰਾਣਾ ਵੀਡੀਓ ਵੀ ਜਾਰੀ ਕੀਤਾ ਜਿਸ ਵਿੱਚ ਉਹ ਬੇਅਦਬੀ ਗੋਲੀਕਾਂਡ ਵਿੱਚ ਕਹਿੰਦੇ ਸਨ ਕਿ ਸੀਐੱਮ ਦੇ ਆਰਡਰ ਦੇ ਬਿਨਾਂ ਗੋਲੀ ਨਹੀਂ ਚੱਲ ਸਕਦੀ ਹੈ ਯਾਨੀ ਇਸ ਦਾ ਮਤਸਲ ਗੁਰੂ ਘਰ ਦੇ ਅੰਦਰ ਗੋਲੀਆਂ ਵੀ ਉਨ੍ਹਾਂ ਦੇ ਹੁਕਮਾਂ ਨਾਲ ਚੱਲੀਆਂ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਬਲਬੀਰ ਸਿੰਘ ਦੇ ਨਾਲ ਆਪਣੇ ਪਰਿਵਾਰਿਕ ਰਿਸ਼ਤੇ ਦੇ ਲਈ ਬਾਬਾ ਮਾਨ ਸਿੰਘ ਦੀ ਜਥੇਬੰਦੀਆਂ ‘ਤੇ ਗੋਲੀਆਂ ਚਲਾਇਆਂ ਹਨ।
ਸਿਰਫ਼ ਇਹ ਹੀ ਨਹੀਂ ਮਜੀਠੀਆ ਨੇ ਦਾਅਵਾ ਕੀਤਾ ਕਿ ਵਿਵਾਦ ਤੋਂ ਬਾਅਦ ਗੁਰਦੁਆਰਾ ਅਕਾਲ ਬੰਗਾ ਭਾਵੇ ਪ੍ਰਸ਼ਾਸਨ ਨੂੰ ਸੌਂਪਣ ਦਾ ਫੈਸਲਾ ਲਿਆ ਗਿਆ ਹੈ ਪਰ ਅੱਖਾਂ ਵਿੱਚ ਮਿੱਟੀ ਪਾਈ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਬਾਅਦ ਇਹ ਮੁੜ ਤੋਂ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੇ ਹਵਾਲੇ ਕਰ ਦਿੱਤਾ ਜਾਏਗਾ ।
ਬਾਬਾ ਮਾਨ ਸਿੰਘ ਸਮੇਤ 5 ਦੇ ਖਿਲਾਫ ਕਤਲ ਦਾ ਕੇਸ ਦਰਜ
ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੰਗਾ ਵਿੱਚ ਹੋਈ ਫਾਇਰਿੰਗ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ ਦੇ ਮਾਮਲੇ ਵਿੱਚ 5 ਲੋਕਾਂ ਖਿਲਾਫ 302 ਦਾ ਮਾਮਲਾ ਦਰਜ ਕੀਤਾ ਗਿਆ ਹੈ । ਜਿਸ ਵਿੱਚ ਬਾਬਾ ਮਾਨ ਸਿੰਘ ਦਾ ਨਾਂ ਵੀ ਸ਼ਾਮਲ ਹੈ । ਇਸ ਤੋਂ ਇਲਾਵਾ 35 ਤੋਂ 40 ਅਣਪਛਾਤਿਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ । ਇਸ ਮਾਮਲੇ ਵਿੱਚ 5 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ