Punjab

ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਨਾਲ ਨੌਜਵਾਨ ਦੀ ਦਰਦਨਾਕ ਮੌਤ ! 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ

ਬਿਉਰੋ ਰਿਪੋਰਟ – ਗੁਰਦਾਸਪੁਰ ਦੇ ਹਰਦੋਛਨੀ ਰੋਡ ‘ਤੇ ਚੱਲ ਰਹੇ ਕਰਾਫ਼ਟ ਬਜ਼ਾਰ ਵਿੱਚ ਭਿਆਨਕ ਹਾਦਸਾ ਹੋ ਗਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਸ਼ਖਸ ਗੰਭੀਰ ਜਖਮੀ ਹੋ ਗਿਆ ਹੈ । ਮੇਲਾ ਪ੍ਰਬੰਧਕਾਂ ਨੇ ਲੋਕਾਂ ਨੂੰ ਲੁਭਾਉਣ ਦੇ ਲਈ 30-30 ਫੁੱਟ ਉੱਚੇ ਲੋਹੇ ਦੇ ਟਾਵਰ ਲਗਾਏ ਸਨ । ਇੰਨਾਂ ਟਾਵਰਾਂ ਨੂੰ ਜ਼ਮੀਨ ‘ਤੇ ਬਿਨਾਂ ਕਿਸੇ ਸਪੋਰਟ ਤੋਂ ਖੜਾ ਕੀਤਾ ਗਿਆ ਸੀ । ਸ਼ਾਮ ਨੂੰ ਜਦੋਂ ਹਨੇਰੀ ਚੱਲੀ ਤਾਂ ਲੋਹੇ ਦਾ ਇੱਕ ਵੱਡਾ ਟਾਵਰ ਹੇਠਾਂ ਡਿੱਗ ਗਿਆ ।

ਟਾਵਰ ਦੀ ਚਪੇਟ ਵਿੱਚ ਇੱਕ ਨੌਜਵਾਨ ਆ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ । ਥਾਣਾ ਸਦਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਅਰਵਿੰਦਰ ਕੁਮਾਰ ਦੇ ਰੂਪ ਵਿੱਚ ਹੋਈ ਹੈ । ਅਰਵਿੰਦਰ ਦੇ ਦੋਸਤ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਉਹ ਮੇਲਾ ਵੇਖਣ ਦੇ ਲਈ ਆਏ ਸਨ । ਇਸ ਦੌਰਾਨ ਹਨੇਰੀ ਦੇ ਕਾਰਨ ਟਾਵਰ ਹੇਠਾ ਡਿੱਗਿਆ ਅਤੇ ਅਰਵਿੰਦਰ ਦਬ ਗਿਆ । ਟਾਵਰ ‘ਤੇ ਲਾਈਟ ਲੱਗਾ ਰਹੇ ਅਜੇ ਕੁਮਾਰ ਜਖਮੀ ਹੋ ਗਿਆ । ਉਸ ਨੇ ਦੱਸਿਆ ਕਿ ਕੋਈ ਵੀ ਮਦਦ ਦੇ ਲਈ ਨਹੀਂ ਪਹੁੰਚਿਆ । ਉਸ ਨੇ ਆਪ ਅਰਵਿੰਦਰ ਨੂੰ ਪ੍ਰਾਈਵੇਟ ਹਸਪਤਾਲ ਪਹੁੰਚਾਇਆ । ਮ੍ਰਿਤਕ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ।