ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਵਿੱਚ ਇੱਕ ਨੌਜਵਾਨ ਨਾਲ 5 ਲੱਖ ਦੀ ਠੱਗੀ ਮਾਰੀ ਗਈ । ਫੇਸਬੁੱਕ ‘ਤੇ ਇੱਕ ਫੇਕ ਆਈਡੀ ਨਾਲ ਨੌਜਵਾਨ ਨੂੰ ਮੈਸੇਜ ਕਰਕੇ ਮੁਲਜ਼ਮ ਔਰਤ ਨੇ ਠੱਗੀ ਮਾਰੀ ਹੈ । ਨੌਜਵਾਨ ਨੂੰ ਲੰਡਨ ਲੈਕੇ ਜਾਣ ਦਾ ਝਾਂਸਾ ਦੇਕੇ ਉਸ ਤੋਂ ਪੈਸੇ ਲਏ ਗਏ । ਹੁਣ ਔਰਤ ਨੇ ਆਪਣੇ ਸਾਰੇ ਫੋਨ ਨੰਬਰ ਬੰਦ ਕਰ ਦਿੱਤੇ ਹਨ ।
ਪੀੜਤ ਨੇ ਇਸ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੂੰ ਲਿਖਤ ਵਿੱਚ ਸ਼ਿਕਾਇਤ ਦੇ ਦਿੱਤੀ ਹੈ । ਪੁਲਿਸ ਮੁਤਾਬਿਕ ਇਹ ਮਾਮਲਾ ਸਾਇਬਰ ਫਰਾਂਡ ਦਾ ਹੈ ਅਤੇ ਇਸ ਨੂੰ ਜਲਦ ਸੁਲਝਾ ਲਿਆ ਜਾਵੇਗਾ । ਪਿੰਡ ਪਖੋਕੇ ਟਾਹਲੀ ਸਾਹਿਬ ਦੇ ਰਹਿਣ ਵਾਲੇ ਰਾਜਾ ਨੇ ਦੱਸਿਆ ਵਿਦੇਸ਼ ਜਾਣ ਦੇ ਚੱਕਰ ਵਿੱਚ ਫੇਸਬੁੱਕ ‘ਤੇ ਉਸ ਦੀ ਗੱਲ ਇੱਕ ਵਿਦੇਸ਼ ਜਾਣ ਵਾਲ ਕੁੜੀ ਨਾਲ ਸ਼ੁਰੂ ਹੋਈ । ਉਹ ਪਿੰਡ ਵਿੱਚ ਆਪਣਾ ਛੋਟਾ ਮੋਟਾ ਕਾਰੋਬਾਰ ਕਰ ਰਿਹਾ ਸੀ । ਅਚਾਨਕ ਇੱਕ ਦਿਨ ਕੁੜੀ ਨੇ ਉਸ ਨੂੰ ਫੇਸਬੁੱਕ ‘ਤੇ ਮੈਸੇਜ ਕੀਤਾ ਅਤੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਲੰਡਨ ਰਹਿੰਦੀ ਹੈ ।
ਦੋਵਾਂ ਦੇ ਵਿਚਾਲੇ ਗੱਲਬਾਤ ਕਰਦੇ-ਕਰਦੇ ਦੋਸਤੀ ਹੋ ਗਈ ਅਤੇ ਗੱਲ ਵਿਆਹ ਤੱਕ ਪਹੁੰਚ ਗਈ । ਔਰਤ ਨੇ ਕਿਹਾ ਉਹ ਭਾਰਤ ਆਕੇ ਉਸ ਨੂੰ ਨਾਲ ਲੈ ਜਾਵੇਗੀ । ਜਿਸ ਦੇ ਬਾਅਦ ਉਸ ਨੇ ਕਿਹਾ ਉਸ ਦਾ ਇੱਕ ਦੋਸਤ ਹੈ ਜਿਸ ਨੂੰ 5 ਲੱਖ ਸੌਂਪ ਦਿਉ । ਫਿਰ ਉਸ ਦਾ ਵੀਜ਼ਾ ਲੱਗ ਜਾਵੇਗਾ।
ਕਾਰ ‘ਤੇ ਤਿੰਨ ਲੋਕ ਪੈਸਾ ਲੈਣ ਆਏ ਸਨ
ਪੀੜ੍ਹਤ ਗੱਲਾਂ ਵਿੱਚ ਆ ਗਿਆ ਅਤੇ ਉਹ ਔਰਤ ਦੀ ਤੈਅ ਥਾਂ ‘ਤੇ ਪਹੁੰਚ ਗਿਆ । ਪੈਸੇ ਲੈਣ ਦੇ ਲਈ ਕਾਰ ‘ਤੇ ਇੱਕ ਨੌਜਵਾਨ ਆਪਣੇ 2 ਸਾਥੀਆਂ ਦੇ ਨਾਲ ਆਇਆ ਸੀ । ਜਿਸ ਦੇ ਬਾਅਦ ਪੀੜ੍ਹਤ ਉੱਥੋ ਪਰਤ ਗਏ । ਪੀੜ੍ਹਤ ਨੇ ਘਰ ਪਰਤਨ ਤੱਕ ਜਦੋਂ ਮੁੜ ਤੋਂ ਕੁੜੀ ਨੂੰ ਕਾਲ ਕੀਤੀ ਤਾਂ ਉਸ ਦੇ ਫੋਨ ਨੰਬਰ ਬੰਦ ਸਨ । ਜਦੋਂ ਤੱਕ ਪੀੜ੍ਹਤ ਰਾਜਾ ਕੁਝ ਸਮਝ ਦਾ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਸੀ ।