Punjab

24 ਸਾਲਾ ਗੁਰਪ੍ਰੀਤ ਸਿੰਘ ਬਾਰਾਮੂਲਾ ‘ਚ ਸ਼ਹੀਦ, ਪਰਿਵਾਰ ‘ਚ ਰਹਿ ਗਈ ਇਕੱਲੀ ਮਾਂ

Gurdaspur solider killed , LoC , Baramulla district, army, Punjab, Gurdaspur solider killed near LoC in Baramulla district

ਗੁਰਦਾਸਪੁਰ ਦੇ ਇੱਕ ਫੌਜੀ ਦੇਸ਼ ਲਈ ਕੁਰਬਾਨ ਹੋ ਗਿਆ ਹੈ। ਉਹ ਬਾਰਾਮੂਲਾ ਸੈਕਟਰ ਵਿਖੇ ਕੰਟਰੋਲ ਰੇਖਾ ਦੇ ਨੇੜੇ ਇਕ ਅਪਰੇਸ਼ਨਲ ਟਾਸਕ ਦੌਰਾਨ ਮਾਰਿਆ ਗਿਆ। ਉਸਦੀ ਪਛਾਣ 18 ਰਾਸ਼ਟਰੀ ਰਾਈਫਲਜ਼ ਨਾਲ ਸਬੰਧਤ 24 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਬਲਾਕ ਕਾਹਨੂੰਵਾਨ ਦੇ ਪਿੰਡ ਭੈਣੀ ਖੱਦਰ ਦਾ ਰਹਿਣ ਵਾਲਾ ਸੀ। ਦੁੱਖ ਦੀ ਹੈ ਕਿ ਸ਼ਹੀਦ ਸਿਪਾਹੀ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਸਿਰਫ ਉਸ ਦੀ ਮਾਤਾ ਲਖਵਿੰਦਰ ਕੌਰ ਹੀ ਰਹਿ ਗਏ ਹਨ।

ਸ਼ਹੀਦ ਦਾ ਅੰਤਿਮ ਸਸਕਾਰ 13 ਜਨਵਰੀ ਨੂੰ ਸਵੇਰੇ ਪਿੰਡ ਭੈਣੀ ਖੱਦਰ ਵਿਖੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਫੌਜ ਦੀ 15 ਕੋਰ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਕਿਹਾ, “ਚਿਨਾਰ ਕੋਰ ਨੇ ਬਾਰਾਮੂਲਾ ਸੈਕਟਰ ਵਿੱਚ ਖੇਤਰ ਵਿੱਚ ਸੰਚਾਲਨ ਕਾਰਜ ਕਰਦੇ ਹੋਏ ਗੁਰਪ੍ਰੀਤ ਸਿੰਘ ਦੀ ਮੰਦਭਾਗੀ ਮੌਤ ‘ਤੇ ਅਫਸੋਸ ਪ੍ਰਗਟ ਕੀਤਾ ਹੈ।”

ਫੌਜ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਗੁਰਦਾਸਪੁਰ, ਪੰਜਾਬ ਦਾ ਰਹਿਣ ਵਾਲਾ ਹੈ, ਅਤੇ ਉਸ ਦੇ ਪਿੱਛੇ ਉਸਦੀ ਮਾਤਾ ਲਖਵਿੰਦਰ ਕੌਰ ਹੀ ਰਹਿ ਗਈ ਹੈ…”ਦੁੱਖ ਦੀ ਇਸ ਘੜੀ ਵਿੱਚ, ਭਾਰਤੀ ਫੌਜ ਦੁਖੀ ਪਰਿਵਾਰ ਨਾਲ ਇੱਕਮੁੱਠ ਹੈ ਅਤੇ ਉਹਨਾਂ ਦੀ ਭਲਾਈ ਲਈ ਵਚਨਬੱਧ ਹੈ,” ਫੌਜ ਨੇ ਹਾਲਾਂਕਿ, ਐਲਓਸੀ ਦੇ ਨੇੜੇ ਅਪਰੇਸ਼ਨ ਅਤੇ ਸਿਪਾਹੀ ਦੀ ਮੌਤ ਦਾ ਕਾਰਨ ਬਣੇ ਹਾਲਾਤਾਂ ਬਾਰੇ ਵਾਧੂ ਵੇਰਵੇ ਜਾਰੀ ਨਹੀਂ ਕੀਤੇ।