Punjab

7 ਸਾਲ ਦੀ ਜਸਮੀਤ ਕੌਰ ਨੇ ਦਲੇਰੀ ਨਾਲ ਰੋਕੀ ਬੇਅਦਬੀ ਦੀ ਘਟਨਾ ! ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ

ਗੁਰਦਾਸਪੁਰ : ਪੰਜਾਬ ਵਿੱਚ ਬੇਅਦਬੀ ਦੀ ਘਟਨਾ ਨੂੰ ਸ਼ੁਰੂ ਹੋਏ ਸਾਢੇ ਤਿੰਨ ਦਹਾਕੇ ਹੋ ਚੁੱਕੇ ਹਨ। 1986 ਵਿੱਚ ਨਕੋਦਰ ਵਿੱਚ ਸ਼ਾਇਦ ਸਭ ਤੋਂ ਪਹਿਲਾਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ 2015 ਬਰਗਾੜੀ ਅਤੇ ਮੋਗਾ ਬੇਅਦਬੀ ਅਤੇ ਹੁਣ ਹਰ ਦੂਜੇ ਦਿਨ ਹੀ ਬੇਅਦਬੀ ਦੀ ਘਟਨਾਵਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਨੂੰ ਦੁਖੀ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਅਤੇ ਪ੍ਰਸ਼ਾਸਨ ਕਹਿੰਦਾ ਹੈ ਗੁਰੂ ਘਰਾਂ ਵਿੱਚ ਕੈਮਰੇ ਲਗਾਏ ਜਾਣ, ਪਰ ਵੱਡਾ ਸਵਾਲ ਇਹ ਹੈ ਕੀ ਕੈਮਰਿਆਂ ਦੇ ਭਰੋਸੇ ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਿਆ ਜਾ ਸਕਦਾ ਹੈ? ਇਹ ਸਵਾਲ ਇਸ ਲਈ ਕਿਉਂਕਿ ਜਿੰਨਾਂ ਥਾਵਾਂ ‘ਤੇ ਬੇਅਦਬੀ ਹੋਈ ਹੈ,ਉੱਥੇ ਕੈਮਰੇ ਲੱਗੇ ਸਨ, ਪਰ ਬੇਅਦਬੀ ਨਹੀਂ ਰੁਕੀ। ਗੁਰਦਾਸਪੁਰ ਦੀ ਇੱਕ ਜਥੇਬੰਦੀ ਟਹਿਲ ਸੇਵਾ ਨੇ ਬੇਅਦਬੀ ਨੂੰ ਰੋਕਣ ਦੇ ਲਈ ਇੱਕ ਮੁਹਿਮ ਸ਼ੁਰੂ ਕੀਤੀ ਹੈ। 2-2 ਘੰਟੇ ਗੁਰੂ ਘਰਾਂ ਵਿੱਚ ਸੰਗਤਾਂ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਹੈ। ਇਸ ਦਾ ਅਸਰ ਇਹ ਹੋਇਆ ਕਿ ਇੱਕ 7 ਤੋਂ 8 ਸਾਲ ਦੀ ਬੱਚੀ ਨੇ ਹੀ ਬੇਅਦਬੀ ਦੀ ਘਟਨਾ ਵਾਪਰ ਤੋਂ ਰੋਕ ਲਿਆ।

ਜਸਮੀਤ ਕੌਰ ਨੇ ਬੇਅਦਬੀ ਦੀ ਘਟਨਾ ਨੂੰ ਰੋਕਿਆ

7 ਜਾਂ 8 ਸਾਲ ਦੀ ਜਸਮੀਰ ਕੌਰ ਵੀ ਸੰਗਤਾਂ ਵਾਂਗ ਆਪਣੇ ਘਰ ਵਾਲਿਆਂ ਨਾਲ ਰੋਜ਼ਾਨਾ ਗੁਰਦਾਸਪੁਰ ਦੇ ਦਾਦੂਵਾਲ ਪਿੰਡ ਵਿੱਚ ਗੁਰੂ ਸਾਹਿਬ ਜੀ ਦੇ ਅਦਬ ਨੂੰ ਕੋਈ ਮਾੜੀ ਨਜ਼ਰ ਨਾ ਵੇਖੇ, ਇਸ ਦੇ ਲਈ ਪਹਿਰਾ ਦਿੰਦੀ ਹੈ। ਬੱਚੀ ਜਸਮੀਤ ਕੌਰ ਨੇ ਦੱਸਿਆ ਕਿ ਇੱਕ ਸ਼ਖ਼ਸ ਉਸ ਕੋਲ ਆਇਆ ਅਤੇ ਪੁੱਛਣ ਲੱਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਥੇ ਹੈ ਤਾਂ ਉਸ ਨੇ ਪੁੱਛਿਆ ਤੁਸੀਂ ਕੀ ਕਰਨਾ ਹੈ? ਫਿਰ ਉਸ ਸ਼ਖ਼ਸ ਨੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ।ਬੱਚੀ ਨੇ ਸਾਰਿਆਂ ਨੂੰ ਆਵਾਜ਼ ਮਾਰੀ ਤਾਂ ਸ਼ੱਕੀ ਸ਼ਖਸ ਉੱਥੋ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਘੇਰਾ ਪਾਕੇ ਉਸ ਨੂੰ ਫੜ ਲਿਆ ਗਿਆ। ਟਹਿਲ ਜਥੇਬੰਦੀ ਦਾ ਕਹਿਣਾ ਹੈ ਕਿ ਇਹ ਸ਼ਖ਼ਸ ਬਿਆਸ ਤੋਂ ਆਇਆ ਸੀ। ਇਸੇ ਤਰ੍ਹਾਂ ਇੱਕ ਬੱਚੀ ਜਸਮੀਰ ਕੌਰ ਦਾ ਗੁਰੂ ਨਾਲ ਪਿਆਰ ਅਤੇ ਸੁਚੇਤ ਹੋਣ ਦੀ ਵਜ੍ਹਾ ਕਰਕੇ ਬੇਅਦਬੀ ਦੀ ਘਟਨਾ ਹੋਣੋ ਰੋਕਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਇਸ ਪੂਰੀ ਘਟਨਾ ਨੂੰ ਸੀਸੀਟੀਵੀ ਵਿੱਚ ਵੀ ਵੇਖਿਆ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਸੀ ਕਿ ਸ਼ਖਸ ਕੋਈ ਸ਼ਰਾਰਤ ਦੇ ਇਰਾਦੇ ਨਾਲ ਗੁਰੂ ਘਰ ਵਿੱਚ ਦਾਖਲ ਹੁੰਦਾ ਹੈ ਪਰ ਬੱਚੀ ਉਸ ਨੂੰ ਬੇਅਦਬੀ ਕਰਨ ਤੋਂ ਰੋਕਦੀ ਹੈ ।

ਤਾਲਿਆਂ ਅਤੇ ਕੈਮਰਿਆਂ ਨਾਲ ਨਹੀਂ ਰੋਕੀ ਜਾ ਸਕਦੀ ਬੇਅਦਬੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਲਈ ਟਹਿਲ ਜਥੇਬੰਦੀ ਵੱਲੋਂ 2-2 ਘੰਟੇ ਗੁਰੂ ਘਰਾਂ ਵਿੱਚ ਪਹਿਰੇ ਦੇਣ ਦੀ ਇਹ ਸ਼ੁਰੂਆਤ ਕੀਤੀ ਸੀ ਗਈ ਹੈ ਤਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਣਿਆ ਰਹੇ। ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ‘ਕੁੱਝ ਲੋਕ ਉਨ੍ਹਾਂ ਨੂੰ ਤਾਲੇ ਲਗਾਉਣ ਜਾਂ ਫਿਰ CCTV ਦੇ ਜ਼ਰੀਏ ਨਜ਼ਰ ਰੱਖਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਤਾਲਾ ਤੋੜ ਕੇ ਬੇਅਦਬੀ ਕਰਕੇ ਚੱਲਾ ਜਾਵੇਂ ਤਾਂ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਨੂੰ ਰੋਕਿਆ ਨਹੀਂ ਜਾ ਸਕਦਾ।
ਆਗੂ ਨੇ ਕਿਹਾ ਕਿ ਘਟਨ ਵਾਪਰ ਤੋਂ ਬਾਅਦ CCTV ਫੁੱਟੇਜ ਵੇਖ ਕੇ ਸਿਰਫ਼ ਅਫ਼ਸੋਸ ਅਤੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਹੀ ਕਰ ਸਕਦੇ ਹਾਂ, ਇਸੇ ਲਈ ਸਾਨੂੰ ਆਪਣੇ ਗੁਰੂ ਘਰਾਂ ਦਾ ਆਪ ਖਿਆਲ ਰੱਖਣਾ ਹੋਵੇਗਾ। ਘੱਟੋਂ-ਘੱਟ ਸਾਨੂੰ ਉਸ ਵੇਲੇ ਤੱਕ ਜਦੋਂ ਤੱਕ ਸਾਨੂੰ ਯਕੀਨ ਨਹੀਂ ਹੋ ਜਾਂਦਾ ਕਿ ਬੇਅਦਬੀ ਕਰਨ ਵਾਲਿਆਂ ਦੇ ਦਿਲਾਂ ਵਿੱਚ ਖੌਫ ਪੈਦਾ ਨਹੀਂ ਹੋ ਜਾਂਦਾ ਕਿ ਸਿੱਖ ਆਪਣੇ ਗੁਰੂ ਦੀ ਰਾਖੀ ਕਰਨਾ ਜਾਣਦੇ ਹਨ ਅਤੇ ਉਸ ਦੇ ਲਈ 24 ਘੰਟੇ ਪਹਿਰੇਦਾਰੀ ਵੀ ਕਰ ਸਕਦੇ ਹਨ, ਜੇਕਰ ਕਿਸੇ ਨੇ ਜੁਰਅਤ ਕੀਤੀ ਤਾਂ ਅੰਜਾਮ ਭੁਗਤਨ ਦੇ ਲਈ ਤਿਆਰ ਰਹੇ।’