The Khalas Tv Blog Punjab ਗੁਰਦਾਸਪੁਰ ਦੀ ਘਟਨਾ ਨੇ ਇਨਸਾਨੀਅਤ ਨੂੰ ਹਿੱਲਾ ਦਿੱਤਾ ! ਕੀ ਕੋਈ ਮਾਪੇ ਅਜਿਹਾ ਸਲੂਕ ਵੀ ਕਰ ਸਕਦਾ ਹੈ ?
Punjab

ਗੁਰਦਾਸਪੁਰ ਦੀ ਘਟਨਾ ਨੇ ਇਨਸਾਨੀਅਤ ਨੂੰ ਹਿੱਲਾ ਦਿੱਤਾ ! ਕੀ ਕੋਈ ਮਾਪੇ ਅਜਿਹਾ ਸਲੂਕ ਵੀ ਕਰ ਸਕਦਾ ਹੈ ?

ਬਿਉਰੋ ਰਿਪੋਟਰ : ਗੁਰਦਾਸਪੁਰ ਦੇ ਕਲਾਨੌਰ ਕਸਬੇ ਤੋਂ ਦਿਲ ਨੂੰ ਹਿੱਲਾ ਦੇਣ ਵਾਲੀ ਖ਼ਬਰ ਆਈ ਹੈ । ਘਰ ਦੇ ਅੰਦਰੋਂ 2 ਛੋਟੇ ਭੈਣ-ਭਰਾ ਦੀ ਮ੍ਰਿਤਕ ਦੇਹ ਮਿਲੀ ਹੈ । ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਸ਼ੁਰੂ ਕਰ ਦਿੱਤਾ ਹੈ । ਬੱਚਿਆਂ ਦੀ ਪਛਾਣ 3 ਸਾਲ ਦੇ ਹਰਪ੍ਰੀਤ ਸਿੰਘ ਅਤੇ 6 ਸਾਲ ਦੇ ਧੀ ਜਸਪ੍ਰੀਤ ਕੌਰ ਦੇ ਰੂਪ ਵਿੱਚ ਹੋਈ ਹੈ। ਉਧਰ ਦੋਵਾਂ ਬੱਚਿਆਂ ਦੇ ਪਿਤਾ ਹਰਪਾਲ ਸਿੰਘ ਅਤੇ ਮਾਂ ਅਮਨ ਘਰ ਤੋਂ ਫਰਾਰ ਦੱਸੇ ਜਾ ਰਹੇ ਨ।

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਦੱਸਿਆ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਦੋਵੇ ਬੱਚਿਆਂ ਨੂੰ ਜ਼ਹਿਰੀਲੀ ਵਸਤੂਆਂ ਦਿੱਤੀਆਂ ਗਈਆਂ ਹਨ। ਜਿਸ ਨਾਲ ਬੱਚਿਆਂ ਦੀ ਮੌਤ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਬੱਚਿਆਂ ਦੇ ਮਾਪਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਤਾਂਕੀ ਕਾਰਨ ਸਾਫ ਹੋ ਸਕੇ ।

ਬੱਚਿਆਂ ਨੂੰ ਮਾਪਿਆਂ ਨੇ ਮਾਰਿਆ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਹਾਣੀ ਹੈ ? ਕੀ ਮਾਪਿਆਂ ਦੀ ਕਿਸੇ ਨਾਲ ਦੁਸ਼ਮਣੀ ਸੀ ? ਉਸ ਨੇ ਪਹਿਲਾਂ ਬੱਚਿਆਂ ਦਾ ਕਤਲ ਕੀਤਾ ਹੋਵੇ ਫਿਰ ਪਤੀ-ਪਤਨੀ ਨੂੰ ਟਿਕਾਣੇ ਲਾਉਣ ਦੇ ਲਈ ਨਾਲ ਲੈ ਗਏ ਹੋਣ ? ਜਾਂ ਮਾਪਿਆਂ ਨੇ ਹਰਕਤ ਕੀਤੀ ਹੈ ? ਜਿਸ ਨੇ ਵੀ ਇਹ ਕੰਮ ਕੀਤਾ ਹੈ ਬਹੁਤ ਹੀ ਮਾੜੀ ਹੈ । ਆਲੇ-ਦੁਆਲੇ ਵਾਰਦਾਤ ਦੇ ਬਾਰੇ ਸੁਣ ਕੇ ਲੋਕਾਂ ਦਾ ਦਿਲ ਪਸੀਜ ਗਿਆ ਹੈ ।ਪਰ ਪੁਲਿਸ ਦੇ ਲਈ ਇਹ ਇੱਕ ਵੱਡੀ ਪਹੇਲੀ ਜ਼ਰੂਰ ਬਣ ਗਈ ਹੈ ।

 

 

Exit mobile version