‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਕਾਨੂੰਨਾਂ ਨੂੰ ਰੋਕ ਜਾਂ ਮੁਅੱਤਲ ਕਰਨ ਦੀ ਸਰਕਾਰ ਅਤੇ ਵਿਰੋਧੀਆਂ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਢਾਈ ਮਹੀਨੇ ਪੂਰੇ ਕਰ ਚੁੱਕਾ ਅੰਦੋਲਨ ਜਨਤਾ ਦੀ ਸ਼ਮੂਲੀਅਤ ਪੱਖੋਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸਵਿੰਦਰ ਸਿੰਘ ਚਤਾਲਾ ਨੇ ਕਿਹਾ ਕਿ 6 ਫਰਵਰੀ ਦੇ ਅੰਦੋਲਨ ਵਿੱਚ ਪੂਰੇ ਭਾਰਤ ਦੇ ਕਿਸਾਨਾਂ,ਮਜ਼ਦੂਰਾਂ ਨੇ ਸ਼ਮੂਲੀਅਤ ਪੱਖੋਂ ਨਵੀਆਂ ਬੁਲੰਦੀਆਂ ਛੂਹੀਆਂ ਹਨ। ਕੌਮਾਂਤਰੀ ਅਦਾਕਾਰਾ ਸੂਜ਼ਨ ਸੈਰੰਡਰ ਔਸਕਰ ਅਵਾਰਡੀ ਨੇ ਅੰਦੋਲਨ ਦੀ ਹਮਾਇਤ ਕੀਤੀ, ਕੌਂਮਾਤਰੀ ਤੇ ਕੌਮੀ ਪੱਧਰ ਦਾ ਕੇਂਦਰ ਸਰਕਾਰ ‘ਤੇ ਸਿਰੇ ਦਾ ਦਬਾਅ ਹੈ। ਲੀਡਰਾਂ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ 7ਵਾਂ ਜਥਾ 20 ਤਰੀਕ ਨੂੰ ਦਿੱਲੀ ਮੋਰਚੇ ਨੂੰ ਕੂਚ ਕਰੇਗਾ।