Punjab

ਪੰਜਾਬ ‘ਚ ਫਿਲਮ ‘ਗਦਰ 2’ ਦਾ ਵਿਰੋਧ ! ਨੌਜਵਾਨਾਂ ਨੇ ਪੋਸਟਰ ਸਾੜੇ ! ਫਿਲਮ ਦੇ ਬਾਈਕਾਟ ਦੀ ਅਪੀਲ

ਬਿਉਰੋ ਰਿਪੋਰਟ : ਅਗਲੇ ਹਫਤੇ ਅਦਾਕਾਰ ਸੰਨੀ ਦਿਉਲ ਦੀ ਗਦਰ 2 ਫਿਲਮ ਰਿਲੀਜ਼ ਹੋਣ ਜਾ ਰਹੀ ਹੈ । ਇਸ ਦੇ ਪ੍ਰਮੋਸ਼ਨ ਦੇ ਲਈ ਸੰਨੀ ਦਿਉਲ ਦੇਸ਼ ਭਰ ਵਿੱਚ ਘੁੰਮ ਰਹੇ ਹਨ । 2 ਦਿਨ ਪਹਿਲਾਂ ਉਹ ਪੰਜਾਬ ਵੀ ਪ੍ਰਚਾਰ ਕਰਨ ਨੂੰ ਆਏ ਅੰਮ੍ਰਿਤਸਰ ਗਏ ਪਰ ਆਪਣੇ ਲੋਕਸਭਾ ਹਲਕੇ ਗੁਰਦਾਸਪੁਰ ਨਹੀਂ ਪਹੁੰਚੇ । ਸੰਨੀ ਦਿਉਲ ਦੇ ਇਸ ਵਤੀਰੇ ਤੋਂ ਲੋਕ ਨਰਾਜ਼ ਹੋ ਗਏ ।

ਨੌਜਵਾਨਾਂ ਨੇ ਇੱਕ ਵਾਰ ਮੁੜ ਤੋਂ ਸੰਨੀ ਦਿਉਲ ਦੇ ਖਿਲਾਫ ਬੋਲ ਦੇ ਹੋਏ ਉਨ੍ਹਾਂ ਦੀ ਫਿਲਮ ਗਦਰ 2 ਦੇ ਪੋਸਟਰ ਸਾੜੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਲਮ ਦਾ ਬਾਇਕਾਟ ਕਰਨ। ਲੋਕਾਂ ਨੇ ਕਿਹਾ ਸੰਨੀ ਦਿਉਲ ਦੇ ਲਈ ਸਿਆਸਤ ਅਜਿਹਾ ਮੰਚ ਹੋ ਸਕਦਾ ਸੀ ਜਿਸ ਦੇ ਜ਼ਰੀਏ ਉਹ ਸਾਬਿਤ ਕਰ ਸਕਣ ਕਿ ਉਹ ਸੱਚੇ ਹੀਰੋ ਹਨ । ਪਰ ਦੁੱਖ ਦੀ ਗੱਲ ਇਹ ਹੈ ਕਿ ਸੰਨੀ ਦਿਉਲ ਨੇ ਅਜਿਹਾ ਨਹੀਂ ਕੀਤਾ ਲੋਕਾਂ ਨੇ ਉਨ੍ਹਾਂ ‘ਤੇ ਵਿਸ਼ਵਾਸ਼ ਕੀਤਾ ਅਤੇ ਉਹ ਇਸ ‘ਤੇ ਖਰੇ ਨਹੀਂ ਉਤਰ ਸਕੇ ।

ਨੌਜਵਾਨ ਅਮਰਜੋਤ ਸਿੰਘ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਸੰਨੀ ਦਿਉਲ ਦੇ ਲਾਪਤਾ ਹੋਣ ਦੇ ਪੋਸਟਰ ਲੱਗਾ ਕੇ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਸੰਨੀ ਦਿਉਲ ‘ਤੇ ਕੋਈ ਅਸਰ ਨਹੀਂ ਹੋਇਆ । ਅੱਜ ਵੀ ਉਨ੍ਹਾਂ ਨੇ ਗੁਰਦਾਸਪੁਰ ਵਿੱਚ ਸੰਨੀ ਦਿਉਲ ਦੀ ਫਿਲਮ ਗਦਰ 2 ਦੇ ਪੋਸਟਰਾਂ ਨੂੰ ਅੱਗ ਲਗਾਕੇ ਵਿਰੋਧ ਕੀਤਾ ।

ਕੇਂਦਰ ਸਰਕਾਰ ਮੈਂਬਰਸ਼ਿੱਪ ਰੱਦ ਕਰਨ ਦੇ ਲਈ ਕਾਨੂੰਨ ਬਣਾਏ

ਲੋਕਾਂ ਨੇ ਕਿਹਾ ਸੰਨੀ ਦਿਉਲ ਦੀ ਫਿਲਮ ਦਾ ਬਾਇਕਾਟ ਕੀਤਾ ਜਾਵੇ ਤਾਂਕੀ ਫਿਲਮ ਅਦਾਕਾਰਾਂ ਨੂੰ ਪਤਾ ਚੱਲ ਸਕੇ ਕਿ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਕੁਝ ਅਜਿਹਾ ਕਾਨੂੰਨ ਬਣਾਏ ਜਾਣ ਕਿ ਜੇਕਰ ਕੋਈ ਸੈਲੀਬ੍ਰਿਟੀ ਸਿਆਸਤ ਵਿੱਚ ਆਉਂਦੀ ਹੈ ਤਾਂ ਉਹ ਆਪਣੇ ਹਲਕੇ ਵਿੱਚ ਲੋਕਾਂ ਨੂੰ ਸਮੇਂ ਨਹੀਂ ਦਿੰਦੀ ਹੈ ਤਾਂ ਉਸ ਦੀ ਮੈਂਬਰਸਿੱਪ ਨੂੰ ਰੱਦ ਕੀਤਾ ਜਾਵੇ।