The Khalas Tv Blog Punjab ਗੁਰਦਾਸਪੁਰ ਵਿੱਚ ਸ਼ੱਕੀ ਹਾਲਤ ਵਿੱਚ ਨੌਜਵਾਨ ਦੀ ਮੌਤ ! ਲਾਸ਼ ਦੇ ਕੋਲ ਮਿਲੇ ਸਬੂਤਾਂ ਨੇ ਹੋਸ਼ ਉਡਾਏ
Punjab

ਗੁਰਦਾਸਪੁਰ ਵਿੱਚ ਸ਼ੱਕੀ ਹਾਲਤ ਵਿੱਚ ਨੌਜਵਾਨ ਦੀ ਮੌਤ ! ਲਾਸ਼ ਦੇ ਕੋਲ ਮਿਲੇ ਸਬੂਤਾਂ ਨੇ ਹੋਸ਼ ਉਡਾਏ

ਬਿਉਰੋ ਰਿਪੋਰਟ : ਜਿਸ ਧਰਤੀ ‘ਤੇ ਸਾਹਿਬਜ਼ਾਦਿਆਂ ਨੇ ਇਨਸਾਨੀਅਤ ਦੀ ਰੱਖਿਆ ਅਤੇ ਜ਼ੁਲਮ ਦੇ ਖਿਲਾਫ ਕੁਰਬਾਨੀ ਦਿੱਤੀ । ਉਸੇ ਧਰਤੀ ਦੇ ਨੌਜਵਾਨ ਨਸ਼ੇ ਦੇ ਇੰਜਕੈਸ਼ਨਾਂ ਦੇ ਨਾਲ ਮੌਤ ਨੂੰ ਗਲੇ ਲੱਗਾ ਰਹੇ ਹਨ। ਬਟਾਲਾ ਤੋਂ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਸਿਨੇਮਾ ਰੋਡ ਦੇ ਕੋਲ ਗਰਾਉਂਡ ‘ਤੇ ਮਿਲੀ ਹੈ । ਲਾਸ਼ ਦੇ ਕੋਲ ਇੰਜੈਕਸ਼ਨ ਪਿਆ ਹੋਇਆ ਸੀ। ਜਿਸ ਦੇ ਬਾਅਦ ਲੋਕਾਂ ਨੇ ਪੁਲਿਸ ਨੂੰ ਇਤਲਾਹ ਕੀਤੀ,ਪੁਲਿਸ ਨੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਹਾਲਾਂਕਿ ਹੁਣ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ।

ਨੌਜਵਾਨ ਨੂੰ ਸਭ ਤੋਂ ਪਹਿਲਾਂ ਰਾਹਗੀਰ ਪਰਗਟ ਸਿੰਘ ਅਤੇ ਸਰਵਨ ਸਿੰਘ ਵੇਖਿਆ। ਉਨ੍ਹਾਂ ਦੱਸਿਆ ਨਸ਼ੇ ਦਾ ਸਾਡੇ ਇਲਾਕੇ ਵਿੱਚ ਬਹੁਤ ਹੀ ਮਾੜਾ ਹਾਲ ਹੈ ਅਕਸਰ ਕਈ ਨੌਜਵਾਨ ਨਸ਼ੇ ਵਿੱਚ ਚੂਰ ਵੇਖੇ ਜਾਂਦੇ ਹਨ। ਜਦੋਂ ਵੀਰਵਾਰ ਨੂੰ ਉਹ ਗੁਜ਼ਰ ਰਹੇ ਸੀ ਤਾਂ ਇੱਕ ਨੌਜਵਾਨ ਡਿੱਗਿਆ ਹੋਇਆ ਸੀ । ਜਦੋਂ ਉਨ੍ਹਾਂ ਨੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ।

ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਨੌਜਵਾਨ ਦੀ ਪਛਾਣ ਜਾਰੀ ਹੈ, ਉਨ੍ਹਾਂ ਨੇ ਦੱਸਿਆ ਕਿ ਪੁਲਿਸ ਇੱਥੇ ਪਹਿਲਾਂ ਹੀ ਛਾਪੇਮਾਰੀ ਕਰ ਚੁੱਕੀ ਹੈ। ਉਧਰ ਮੌਕ ‘ਤੇ ਪਹੁੰਚ ਕੇ ਥਾਣਾ ਸਿਵਲ ਲਾਈਨ ਬਟਾਲਾ ਦੇ SHO ਸੁਖਰਾਜ ਸਿੰਘ ਨੇ ਦੱਸਿਆ ਕਿ ਇਤਲਾਹ ਮਿਲਦੇ ਹੀ ਪੁਲਿਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚੇ । ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਦੇ ਕੋਲ ਸਿਰੰਜ ਵੀ ਬਰਾਮਦ ਹੋਈ ਹੈ ।

ਪਛਾਣ ਦੇ ਲਈ ਆਲੇ-ਦੁਆਲੇ ਦੇ ਲੋਕਾਂ ਨੂੰ ਇਤਲਾਹ ਕੀਤੀ ਗਈ ਹੈ

ਪੋਸਟਮਾਰਟਮ ਦੇ ਬਾਅਦ ਹੀ ਨੌਜਵਾਨ ਦੀ ਮੌਤ ਦਾ ਅਸਲੀ ਕਾਰਨ ਪਤਾ ਚੱਲ ਸਕੇਗਾ। ਨੌਜਵਾਨ ਦੀ ਪਛਾਣ ਦੇ ਲਈ ਆਲੇ ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਮੰਗੀ ਗਈ ਹੈ ।

Exit mobile version