Punjab

ASI ਨੇ ਪੂਰਾ ਘਰ ਤਬਾਅ ਕਰ ਦਿੱਤਾ !

ਬਿਊਰੋ ਰਿਪੋਰਟ : ਗੁਰਦਾਸਪੁਰ ਵਿੱਚ ਪੰਜਾਬ ਪੁਲਿਸ ਦੇ ASI ਦੇ ਸਿਰ ‘ਤੇ ਇਸ ਕਦਰ ਖੂਨ ਸਵਾਰ ਹੋਇਆ ਕਿ ਉਸ ਨੇ 12 ਘੰਟਿਆਂ ਦੇ ਅੰਦਰ ਹੀ ਆਪਣਾ ਪੂਰਾ ਘਰ ਤਬਾਅ ਕਰ ਦਿੱਤਾ । ਸਭ ਤੋਂ ਪਹਿਲਾਂ ASI ਭੁਪਿੰਦਰ ਸਿੰਘ ਨੇ ਆਪਣੇ ਪੁੱਤਰ ਅਤੇ ਪਤਨੀ ਦਾ ਸਰਵਿਸ ਰਿਵਾਲਵਰ ਨਾਲ ਕਤਲ ਕੀਤਾ। ਉਸ ਨੂੰ ਕਤਲ ਕਰਦੇ ਹੋਏ ਗੁਆਂਢੀ ਮਹਿਲਾ ਨੇ ਵੇਖ ਲਿਆ ਤਾਂ ਭੁਪਿੰਦਰ ਸਿੰਘ ਨੇ ਮਹਿਲਾ ਨੂੰ ਕਿਡਨੈਪ ਕਰ ਲਿਆ ਅਤੇ ਉਸ ਨੂੰ ਲੈਕੇ ਫਰਾਰ ਹੋ ਗਿਆ । ਇਸ ਤੋਂ ਬਾਅਦ ASI ਮਹਿਲਾ ਦੇ ਨਾਲ ਇੱਕ ਘਰ ਵਿੱਚ ਲੁੱਕ ਗਿਆ,ਪੁਲਿਸ ਨੇ ਘਰ ਨੂੰ ਘੇਰਾ ਪਾ ਲਿਆ ਅਤੇ ਭੁਪਿੰਦਰ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਹ ਬਾਹਰ ਨਹੀਂ ਨਿਕਲਿਆ । ਕਾਫੀ ਦੇਰ ਬਾਅਦ ASI ਭੁਪਿੰਦਰ ਨੇ ਮਹਿਲਾ ਨੂੰ ਛੱਡ ਦਿੱਤਾ, ਜਿਵੇਂ ਮਹਿਲਾ ਘਰ ਤੋਂ ਬਾਹਰ ਨਿਕਲੀ ਅੰਦਰੋ ਗੋਲੀ ਚੱਲਣ ਦੀ ਆਵਾਜ਼ ਆਈ ਜਦੋਂ ਪੁਲਿਸ ਅੰਦਰ ਦਾਖਲ ਹੋਈ ਤਾਂ ਭੁਪਿੰਦਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਮੌਕੇ ‘ਤੇ ਹੀ ਭੁਪਿੰਦਰ ਦੀ ਮੌਤ ਹੋ ਗਈ ਸੀ । ਪੁਲਿਸ ਨੇ ASI ਦੇ ਵੱਲੋਂ ਖੇਡੇ ਗਏ ਖੂਨ ਖੇਡ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।

ਪੁਲਿਸ ਮੁਤਾਬਿਕ ਸ਼ੁਰੂਆਤੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਕਿਸੇ ਗੱਲ ਨੂੰ ਲੈਕੇ ASI ਭੁਪਿੰਦਰ ਦਾ ਪਤਨੀ ਦੇ ਨਾਲ ਵਿਵਾਦ ਹੋਇਆ ਸੀ । ASI ਭੁਪਿੰਦਰ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਆਪਣੀ ਪਤਨੀ ਅਤੇ 19 ਸਾਲ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਅਤੇ ਪਾਲਤੂ ਕੁੱਤੇ ਨੂੰ ਨਹੀਂ ਬਖ਼ਸ਼ਿਆ ਉਸ ਨੂੰ ਵੀ ਗੋਲੀ ਮਾਰ ਦਿੱਤੀ। ASI ਭੁਪਿੰਦਰ ਸਿੰਘ ਦਾ 19 ਸਾਲ ਦਾ ਪੁੱਤਰ ਵਿਸ਼ਾਲ ਵਿਦੇਸ਼ ਜਾਣ ਵਾਲਾ ਸੀ, ਉਸ ਦੇ ਦਸਤਾਵੇਜ਼ ਵੀ ਤਿਆਰ ਸਨ ਪਰ ਇਸ ਤੋਂ ਪਹਿਲਾਂ ਹੀ ਇਹ ਘਟਨਾ ਹੋ ਗਈ ।

ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਬਹੁਤ ਦੀ ਹੈਰਾਨ ਕਰਨ ਵਾਲੀ ਵਾਰਦਾਤ ਹੈ, ਪਤਨੀ ਅਤੇ ਪੁੱਤਰ ਦੀ ਲਾਸ਼ ਬੈਡ ‘ਤੇ ਪਈ ਸੀ । ਸਰਪੰਚ ਮੁਤਾਬਿਕ ਜਦੋਂ ਉਸ ਨੇ ਤੀਜੀ ਗੋਲੀ ਕੁੱਤੇ ‘ਤੇ ਚਲਾਈ ਤਾਂ ਗੁਆਂਢ ਦੀ ਮਹਿਲਾ ਨੇ ਉਸ ਨੂੰ ਵੇਖ ਲਿਆ ਸੀ। ਬਚਨ ਦੇ ਲਈ ਉਸ ਨੇ ਮਹਿਲਾ ਨੂੰ ਆਪਣੇ ਨਾਲ ਲੈ ਗਿਆ ਸੀ ਪਰ ਜਦੋਂ ਉਹ ਚਾਰੋਂ ਪਾਸੇ ਤੋਂ ਘਿਰ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤਾ । ASI ਵੱਲੋਂ ਕੀਤੀ ਗਈ ਹੈ ਕਰਤੂਤ ਹੈਰਾਨ ਕਰਨ ਵਾਲੀ ਸੀ । ਆਖਿਰ ਅਜਿਹਾ ਕੀ ਹੋਇਆ ਹੋਵੇਗਾ ਕਿ ਉਸ ਦੇ ਹੱਥ 19 ਸਾਲ ਦੇ ਪੁੱਤਰ ਨੂੰ ਗੋਲੀ ਮਾਰਨ ਵੇਲੇ ਵੀ ਨਹੀਂ ਕੰਬੇ ।