Punjab

ਫੌਜੀ ਜਵਾਨ ਦੀ ਦਰਦਨਾਕ ਮੌਤ ! 2 ਬੱਚਿਆਂ ਦਾ ਪਿਤਾ ਸੀ !

 

ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਪਿੰਡ ਬਲਗਨ ਦੀ ਰਹਿਣ ਵਾਲੇ ਫੌਜੀ ਜਵਾਨ ਲਾਇੰਸ ਹਵਲਦਾਰ ਹਰਦੀਪ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ । ਉਹ 2009 ਤੋਂ ਫੌਜ ਵਿੱਚ ਭਰਤੀ ਹੋਇਆ ਸੀ,ਇਸ ਵਕਤ ਦਿੱਲੀ ਵਿੱਚ ਤਾਇਨਾਤ ਕਮਾਂਡਰ ਗੱਡੀ ਚਲਾਉਂਦਾ ਸੀ ।
9 ਫਰਵਰੀ ਨੂੰ ਆਪਣੇ ਪਿੰਡ ਬਲਗਨ ਵਿੱਚ ਛੁੱਟੀ ‘ਤੇ ਆਇਆ । ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਦੇ ਬਾਅਦ ਉਹ ਸਰਹੰਦ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ,ਜਿਵੇਂ ਹੀ ਗੱਡੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਕੋਲ ਪਹੁੰਚੀ ਗੱਡੀ ਬੇਕਾਬੂ ਹੋ ਗਈ ਅਤੇ ਟਰੱਕ ਦੇ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ ।

ਮ੍ਰਿਤਕ ਹਰਦੀਪ ਸਿੰਘ ਦਾ ਭਰਾ ਕੁਲਦੀਪ ਸਿੰਘ ਵੀ ਫੌਜ ਵਿੱਚ ਜਵਾਨ ਹੈ ਉਸ ਨੇ ਦੱਸਿਆ ਮੇਰਾ ਭਰਾ ਅਤੇ ਉਸ ਦੇ 2 ਸਾਥੀ ਦੁਰਘਟਨਾ ਵਿੱਚ ਬੁਰੀ ਤਰ੍ਹਾਂ ਜਖਮੀ ਹੋ ਗਏ ਸਨ । ਭਰਾ ਹਵਲਦਾਰ ਹਰਦੀਪ ਸਿੰਘ ਦਾ ਇਲਾਜ ਪੰਚਕੂਲਾ ਦੇ ਫੌਜੀ ਹਸਪਤਾਲ ਵਿੱਚ ਚੱਲ ਰਿਹਾ ਸੀ ਜਿੱਥੇ ਹੁਣ ਉਸ ਦੀ ਮੌਤ ਹੋ ਗਈ ਹੈ । ਹਰਦੀਪ ਦਾ ਹੁਣ ਸੂਬਾ ਪੱਧਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਉਧਰ ਇਸ ਮੌਕੇ ਪੂਰੇ ਪਿੰਡ ਵਿੱਚ ਸੋਕ ਦੀ ਲਹਿਰ ਹੈ,ਜਵਾਨ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ ।

2 ਬੱਚਿਆਂ ਦਾ ਪਿਤਾ ਸੀ ਹਰਦੀਪ ਸਿੰਘ

ਦੱਸਿਆ ਜਾ ਰਿਹਾ ਹੈ ਕਿ ਜਵਾਨ ਹਰਦੀਪ ਸਿੰਘ ਦੇ 2 ਬੱਚੇ ਸਨ । ਜਿੰਨਾਂ ਵਿੱਚ ਇੱਕ ਦੀ ਉਮਰ 12 ਅਤੇ ਦੂਜੇ ਦੀ 7 ਸਾਲ ਹੈ । ਬਚਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਪਿਤਾ ਛੁੱਟੀ ਲੈਕੇ ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਦੇ ਲਈ ਆਏ ਸਨ ਪਰ ਹੁਣ ਉਹ ਹਮੇਸ਼ਾ ਦੇ ਲਈ ਦੁਨੀਆ ਤੋਂ ਚੱਲੇ ਗਏ ਹਨ । ਹਰ ਵਾਰ ਬੱਚਿਆਂ ਨੂੰ ਪਿਤਾ ਦੇ ਘਰ ਛੁੱਟਿਆਂ ‘ਤੇ ਆਉਣ ਦਾ ਇਤਜ਼ਾਰ ਹੁੰਦਾ ਸੀ ਪਰ ਹੁਣ ਉਹ ਇੰਤਜ਼ਾਰ ਵੀ ਖਤਮ ਹੋ ਗਿਆ ਹੈ ।