Punjab

ਇੱਕ ਹੋਰ ਪੰਜਾਬੀ ਫੌਜੀ ਦੀ ਸ਼ੱਕੀ ਹਾਲਤ ਵਿੱਚ ਮ੍ਰਿਤਕ ਦੇਹ ਘਰ ਆਈ !

ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਪਿੰਡ ਮਸਾਨਿਆ ਵਿੱਚ ਫੌਜੀ ਰਜਿੰਦਰ ਸਿੰਘ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ । ਉਹ ਹੈਦਰਾਬਾਦ ਦੇ 13 ਸਿੱਖ ਯੂਨਿਟ ਵਿੱਚ ਤਾਇਨਾਤ ਸਨ । ਪਰਿਵਾਰ ਦਾ ਕਹਿਣਾ ਹੈ ਕਿ ਫੌਜ ਦੇ ਵੱਲੋਂ ਮੌਤ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ ਹੈ । ਜਦਕਿ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਮਸਾਨਿਆ ਲਿਆਇਆ ਗਿਆ ਹੈ ਜਿਸ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਹੈ ।

ਸਾਬਕਾ ਫੌਜੀ ਸਤਨਾਮ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ 13 ਸਿੱਖ ਯੂਨਿਟ ਹੈਦਰਾਬਾਦ ਵਿੱਚ ਤਾਇਨਾਤ ਸੀ । ਮੰਗਲਵਾਰ ਨੂੰ ਸ਼ਾਮ 5 ਵਜੇ ਫੋਨ ਦੇ ਯੂਨਿਟ ਨੇ ਦੱਸਿਆ ਕਿ ਰਜਿੰਦਰ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਗੋਲੀ ਲੱਗ ਗਈ ਹੈ ।
ਪਰ ਰਜਿੰਦਰ ਸਿੰਘ ਨੂੰ ਗੋਲੀ ਲੱਗੀ ਕਿਵੇਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰਿਵਾਰ ਮੁਤਾਬਿਕ ਕਦੇ ਅਧਿਕਾਰੀ ਗੋਲੀ ਲੱਗਣ ਨਾਲ ਮੌਤ ਦਾ ਕਾਰਨ ਦੱਸ ਰਹੇ ਹਨ ਕਦੇ ਕੋਈ ਹੋਰ ਬਹਾਨਾ ਬਣਾ ਰਹੇ ਹਨ ।

2 ਮਹੀਨੇ ਪਹਿਲਾਂ ਹੀ ਆਇਆ ਸੀ ਘਰ

ਭਰਾ ਸਤਨਾਮ ਸਿੰਘ ਨੇ ਦੱਸਿਆ 2 ਮਹੀਨੇ ਪਹਿਲਾਂ ਰਜਿੰਦਰ ਸਿੰਘ ਛੁੱਟੀ ‘ਤੇ ਆਇਆ ਸੀ । ਉਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸੀ, ਪੂਰਾ ਪਰਿਵਾਰ ਖੁਸ਼ ਸੀ । ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਲੱਗ ਰਹੀ ਸੀ । ਉਹ ਦਿੱਲੀ ਪਰੇਡ ਵਿੱਚ ਕਈ ਵਾਰ ਹਿੱਸਾ ਲੈ ਚੁੱਕੇ ਸਨ ।

22 ਸਾਲ ਤੱਕ ਨੌਕਰੀ ਕੀਤੀ

ਹੁਣ ਪਰਿਵਾਰ ਵਿੱਚ ਇੱਕ ਧੀ,ਪੁੱਤਰ,ਪਤਨੀ ਅਤੇ ਮਾਂ ਹੈ । ਰਜਿੰਦਰ ਸਿੰਘ ਬਚਪਨ ਤੋਂ ਹੀ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸਨ । ਉਨ੍ਹਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ 2 ਮੈਂਬਰ ਹੁਣ ਵੀ ਫੌਜ ਵਿੱਚ ਹਨ । ਜਦਕਿ ਮੇਰੇ ਨਾਲ 2 ਹੋਰ ਫੌਜੀ ਵੀ ਰਿਟਾਇਰ ਹੋ ਚੁੱਕੇ ਹਨ । ਮੇਰਾ ਭਰਾ ਫੌਜ ਵਿੱਚ 22 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ । ਇਸ ਵਕਤ ਰਜਿੰਦਰ ਹੈਦਰਾਬਾਦ ਵਿੱਚ ਤਾਇਨਾਤ ਸੀ। ਉਨ੍ਹਾਂ ਦਾ ਸੁਪਣਾ ਫੌਜ ਦੀ ਸੇਵਾ ਕਰਨਾ ਸੀ। ਜਿਸ ਕਾਰਨ ਉਹ ਹੁਣ ਵੀ ਫੌਜ ਨਹੀਂ ਛੱਡਣਾ ਚਾਹੁੰਦੇ ਸਨ ।

11 ਨਵੰਬਰ ਨੂੰ ਫੌਨ ‘ਤੇ ਹੋਈ ਸੀ ਗੱਲ

ਘਰ ਵਿੱਚ ਪਤਨੀ ਮਨਜੀਤ ਕੌਰ,ਪੁੱਤਰ ਪ੍ਰਭਜੋਤ ਸਿੰਘ ਅਤੇ ਧੀ ਰਮਨਪ੍ਰੀਤ ਹੈ । ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਰਜਿੰਦਰ ਸਿੰਘ ਨਾਲ 11 ਨਵੰਬਰ ਨੂੰ ਫੋਨ ‘ਤੇ ਗੱਲ ਹੋਈ ਸੀ । ਇਸ ਦੌਰਾਨ ਰਜਿੰਦਰ ਨੇ ਪਰਿਵਾਰ ਦਾ ਹਾਲਚਾਲ ਪੁੱਛਿਆ ਸੀ । ਪਰ ਹੁਣ ਅਚਾਨਕ ਉਨ੍ਹਾਂ ਦੀ ਮੌਤ ਨੇ ਪਰਿਵਾਰ ਨੂੰ ਤੋੜ ਦਿੱਤਾ ਹੈ ।