ਬਿਉਰੋ ਰਿਪੋਰਟ – ਅਕਸਰ ਲੋਕ ਆਪਣੀ ਲੱਕੀ ਚੀਜ਼ ਨੂੰ ਸੰਭਾਲ ਕੇ ਰੱਖ ਦੇ ਹਨ । ਪਰ ਗੁਜਰਾਤ ਦੇ ਇੱਕ ਸ਼ਖਸ ਨੇ ਆਪਣੀ ਲੱਕੀ ਕਾਰ ਨੂੰ ਦਫਨਾ ਦਿੱਤਾ । ਸਿਰਫ਼ ਇੰਨਾਂ ਹੀ ਨਹੀਂ ਉਸ ਨੇ ਇਸ ਦੇ ਲਈ ਬਕਾਇਦਾ ਅੰਤਿਮ ਯਾਤਰਾ ਵੀ ਕੱਢੀ । ਕਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ,ਡੀਜੇ ਅਤੇ ਗਾਣੇ ਦੇ ਨਾਲ ਕਾਰ ਨੂੰ ਸਮਾਧੀ ਵਾਲੀ ਥਾਂ ਤੱਕ ਲੈਕੇ ਗਏ ।
ਇਹ ਮਾਮਲਾ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਪਡਰਸਿੰਗਾ ਪਿੰਡ ਦਾ ਹੈ,ਇੱਥੇ ਕਿਸਾਨ ਸੰਜੇ ਪੋਰਲਾ ਨੇ 7 ਨਵੰਬਰ ਨੂੰ ਅਨੌਖੇ ਅੰਦਾਜ਼ ਵਿੱਚ ਕਾਰ ਨੂੰ ਅੰਤਿਮ ਵਿਦਾਈ ਦਿੱਤੀ ਹੈ । 10 ਫੁੱਟ ਤੋਂ ਜ਼ਿਆਦਾ ਗਹਿਰਾ ਖੱਡ ਕੀਤਾ ਗਿਆ । ਇਸ ‘ਤੇ 4 ਲੱਖ ਤੋਂ ਜ਼ਿਆਦਾ ਖਰਚ ਕੀਤੇ ਗਏ । ਸੰਜੇ ਪੋਰਲਾ ਨੇ ਦੱਸਿਆ ਕਿ ਉਹ 10 ਸਾਲ ਤੋਂ ਕਾਰ ਚੱਲਾ ਰਿਹਾ ਸੀ । 2014 ਵਿੱਚ ਉਸ ਨੇ ਪੁਰਾਣੀ ਕਾਰ ਖਰੀਦੀ ਜਿਸ ਤੋਂ ਬਾਅਦ ਉਸ ਦੀ ਮਾਲੀ ਹਾਲਤ ਠੀਕ ਹੁੰਦੀ ਰਹੀ । ਪਿੰਡ ਵਿੱਚ ਖੇਤੀਬਾੜੀ ਦੇ ਨਾਲ ਵਪਾਰ ਵੀ ਵੱਧ ਦਾ ਰਿਹਾ । ਇਸ ਲਈ ਪੁਰਾਣੀ ਹੋਣ ਤੋਂ ਬਾਅਦ ਇਸ ਨੂੰ ਕਬਾੜ ਵਿੱਚ ਨਹੀਂ ਵੇਚਨਾ ਚਾਹੁੰਦਾ ਸੀ ।
ਸਮਾਧੀ ਤੋਂ ਪਹਿਲਾਂ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ । ਸੰਜੇ ਭਾਈ ਪੋਲਾਰਾ ਨੇ ਪੂਰੇ ਪਿੰਡ ਨੂੰ ਸੱਦਾ ਦਿੱਤਾ । ਮਹਿਮਾਨਾਂ ਅਤੇ ਪਿੰਡ ਦੇ ਲੋਕਾਂ ਨੂੰ ਮਿਲਾਕੇ ਤਕਰੀਬਨ 1500 ਲੋਕਾਂ ਨੂੰ ਖਾਣਾ ਖਵਾਇਆ ਗਿਆ । ਸੰਜੇ ਨੇ ਕਿਹਾ ਕਿ ਉਹ ਆਪਣੀ ਲੱਕ ਕਾਰ ਦੀ ਯਾਦ ਵਿੱਚ ਨੂੰ ਹਮੇਸ਼ਾ ਜ਼ਿੰਦਾ ਰੱਖਣ ਦੇ ਲਈ ਉਸ ਥਾਂ ‘ਤੇ ਇੱਕ ਦਰੱਖਤ ਲਗਾਉਣ ਦਾ ਵੀ ਫੈਸਲਾ ਲਿਆ ਹੈ ਜਿੱਥੇ ਕਾਰ ਨੂੰ ਦਫਨ ਕੀਤਾ ਗਿਆ ਹੈ ।