ਬਿਊਰੋ ਰਿਪੋਰਟ : ਭਾਰਤੀ ਚੋਣ ਕਮਿਸ਼ਨ (Election commission of india) ਵੱਲੋਂ ਗੁਜਰਾਤ ਵਿਧਾਨਸਭਾ ਚੋਣਾਂ (Gujrat assembly election 2022) ਦਾ ਐਲਾਨ ਹੋ ਗਿਆ ਹੈ। ਕੁੱਲ 182 ਵਿਧਾਨਸਭਾ ਸੀਟਾਂ ਦੇ ਲਈ 2 ਗੇੜ੍ਹ ਵਿੱਚ ਵਿਧਾਨਸਭਾ ਦੀਆਂ ਚੋਣਾਂ ਹੋਣਗੀਆਂ, ਪਹਿਲੇ ਗੇੜ੍ਹ ਦੀ ਚੋਣ 1 ਦਸੰਬਰ ਨੂੰ ਹੋਵੇਗੀ ਜਦਕਿ ਦੂਜੇ ਗੇੜ ਦੀ ਚੋਣ 5 ਦਸੰਬਰ ਨੂੰ ਹੋਵੇਗੀ। ਪਹਿਲੇ ਗੇੜ੍ਹ ਵਿੱਚ 89 ਸੀਟਾਂ ‘ਤੇ ਵੋਟਿੰਗ ਹੋਵੇਗੀ ਜਦਕਿ ਦੂਜੇ ਗੇੜ੍ਹ ਵਿੱਚ 93 ਵਿਧਾਨਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ । ਗੁਜਰਾਤ ਦੇ ਨਤੀਜੇ ਹਿਮਾਚਲ ਵਿਧਾਨਸਭਾ ਦੇ ਨਾਲ ਹੀ 8 ਦਸੰਬਰ ਨੂੰ ਆਉਣਗੇ । ਨਵੀਂ ਸਰਕਾਰ ਚੁਣਨ ਦੇ ਲਈ ਗੁਜਰਾਤ ਵਿੱਚ 4.9 ਕਰੋੜ ਲੋਕ ਵੋਟ ਕਰਨਗੇ ਜਦਕਿ ਸੂਬੇ ਵਿੱਚ ਇਸ ਵਾਰ 4.6 ਲੱਖ ਲੋਕ ਪਹਿਲੀ ਵਾਰ ਵੋਟ ਪਾਉਣਗੇ । ਗੁਜਰਾਤ ਚੋਣਾਂ ਦੇ ਲਈ 2.53 ਕਰੋੜ ਪੁਰਸ਼ ਵੋਟਰ ਵੋਟ ਕਰਨਗੇ ਜਦਕਿ 2.37 ਕਰੋੜ ਮਹਿਲਾਵਾਂ ਵੋਟ ਪਾਉਣਗੀਆਂ
ਚੋਣਾਂ ਦੀ ਨਿਰਪੱਖਤਾਂ ‘ਤੇ EC ਦਾ ਜਵਾਬ
CEC ਰਾਜੀਵ ਕੁਮਾਰ ਨੇ ਕਿਹਾ ਕੋਈ ਵੀ ਪਹਿਲਾਂ EVM ‘ਤੇ ਸਵਾਲ ਚੁੱਕ ਦਾ ਹੈ ਪਰ ਜਦੋਂ ਨਤੀਜਿਆਂ ਵਿੱਚ ਜਿੱਤ ਜਾਂਦਾ ਹੈ ਤਾਂ ਸਵਾਲ ਬੰਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਸਾਡਾ ਮਕਸਦ ਨਿਰਪੱਖ ਚੋਣਾਂ ਕਰਵਾਉਣਾ ਹੈ। CEC ਨੇ ਕ੍ਰਿਕਟ ਮੈਚ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਅੰਪਾਇਰ ‘ਤੇ ਵੀ ਸਵਾਲ ਉੱਠ ਦੇ ਹਨ । ਪਰ ਇੱਥੇ ਕੋਈ ਤੀਜਾ ਅੰਪਾਇਰ ਨਹੀਂ ਹੁੰਦਾ ਹੈ। ਚੋਣ ਕਮਿਸ਼ਨ ਹੁਣ ਤਾਂ ਬਣਿਆ ਨਹੀਂ ਹੈ ।
गुजरात की जनता इस बार बड़े बदलाव के लिए तैयार है।
हम ज़रूर जीतेंगे pic.twitter.com/vwNhpaNX6R
— Arvind Kejriwal (@ArvindKejriwal) November 3, 2022
ਚੋਣਾਂ ਦੇ ਐਲਾਨ ਦੇ ਨਾਲ ਕੇਜਰੀਵਾਲ ਦਾ ਬਿਆਨ
ਗੁਜਰਾਤ ਚੋਣਾਂ ਦੇ ਐਲਾਨ ਦੇ ਨਾਲ ਜਿੱਥੇ ਕਾਂਗਰਸ ਚੋਣ ਕਮਿਸ਼ਨ ‘ਤੇ ਸਵਾਲ ਚੁੱਕ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੁਆਗਤ ਕਰਦੇ ਹੋਏ ਕਿਹਾ ਅਸੀਂ ਹੀ ਚੋਣ ਜਿੱਤਾਂਗੇ,ਲੋਕ ਵੱਡੇ ਬਦਲਾਅ ਲਈ ਤਿਆਰ ਹਨ। ਇਸ ਵਾਰ ਗੁਰਜਾਤ ਵਿੱਚ ਤਿੰਨ ਪਾਸੜ ਮੁਕਾਬਲਾ ਲੱਗ ਰਿਹਾ ਹੈ। ਪਹਿਲਾਂ ਸਿੱਧਾ ਮੁਕਾਬਲਾ ਕਾਂਗਰਸ ਅਤੇ ਬੀਜੇਪੀ ਵਿੱਚ ਹੁੰਦਾ ਸੀ ਪਰ ਆਮ ਆਦਮੀ ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਮੁਕਾਬਲਾ ਦਿਲਚਸਪ ਹੋ ਗਿਆ ਹੈ। ਮਾਹਿਰਾ ਦਾ ਕਹਿਣਾ ਹੈ ਆਮ ਆਦਮੀ ਦੇ ਚੋਣ ਮੈਦਾਨ ਵਿੱਚ ਉਤਰਨ ਨਾਲ ਫਾਇਦਾ ਬੀਜੇਪੀ ਨੂੰ ਹੀ ਹੋਵੇਗਾ। ਕਾਂਗਰਸ ਦੇ ਵੋਟ ਆਪ ਵਿੱਚ ਟਰਾਂਸਫਰ ਹੋ ਸਕਦੇ ਹਨ। ਹਾਲਾਂਕਿ ਬੀਜੇਪੀ ਇਸ ਵਾਰ 160 ਸੀਟਾਂ ਤੋਂ ਵੱਧ ਜਿੱਤਣ ਦਾ ਦਾਅਵਾ ਕਰ ਰਹੀ ਹੈ। 2017 ਦੀਆਂ ਵਿਧਾਸਭਾ ਚੋਣਾਂ ਵਿੱਚ ਬੀਜੇਪੀ ਦਾ ਪਿਛਲੇ 25 ਸਾਲਾਂ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਸੀ। ਕਾਂਗਰਸ ਨੇ ਬੀਜੇਪੀ ਨੂੰ ਕਰੜੀ ਟੱਕਰ ਦਿੱਤੀ ਸੀ। ਬੀਜੇਪੀ ਸਿਰਫ਼ 99 ਸੀਟਾਂ ਹੀ ਜਿੱਤ ਸਕੀ ਸੀ ਜਦਕਿ ਕਾਂਗਰਸ ਨੇ 77 ਸੀਟਾਂ ਜਿੱਤਿਆ ਸਨ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਪਾਟੀਦਾਰ ਦੇ ਵੋਟ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਪਏ ਸਨ। ਹਾਰਦਿਕ ਪਟੇਲ ਦਾ ਅੰਦੋਲਨ ਕਾਂਗਰਸ ਦੇ ਹੱਕ ਵਿੱਚ ਗਿਆ ਸੀ। ਹਾਰਦਿਕ ਪਟੇਲ ਹੁਣ ਮੁੜ ਤੋਂ ਬੀਜੇਪੀ ਵਿੱਚ ਚੱਲੇ ਗਏ ਹਨ। ਜਿਸ ਤੋਂ ਬਾਅਦ ਬੀਜੇਪੀ ਨੂੰ ਉਮੀਦ ਹੈ ਕਿ 2017 ਵਿੱਚ ਪਟੇਲ ਵੋਟ ਜਿਹੜਾ ਉਨ੍ਹਾਂ ਤੋਂ ਨਰਾਜ਼ ਸੀ ਉਹ ਵਾਪਸ ਉਨ੍ਹਾਂ ਦੇ ਪਾਲੇ ਵਿੱਚ ਆਵੇਗਾ।
2017 ਗੁਜਰਾਤ ਵਿਧਾਨਸਭਾ ਦੇ ਨਤੀਜੇ
ਕੁੱਲ ਸੀਟਾਂ 182 ਸੀਟਾਂ
ਬੀਜੇਪੀ -99
ਕਾਂਗਰਸ -77
ਅਜ਼ਾਦ – 6
2017 ਦਾ ਵੋਟ ਫੀਸਦ
ਬੀਜੇਪੀ ਦਾ ਵੋਟ ਫੀਸਦ – 49 %
ਕਾਂਗਰਸ ਦਾ ਵੋਟ ਫੀਸਦ -41 %