India

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ live Update

Gujarat Election Results : ਗੁਜਰਾਤ ਵਿੱਚ ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਸੱਤਾਧਾਰੀ ਭਾਜਪਾ ਵੱਡੀ ਲੀਡ ਲੈਂਦੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਭਾਜਪਾ 145 ਸੀਟਾਂ ’ਤੇ ਅੱਗੇ ਚਲ ਰਹੀ ਹੈ, ਕਾਂਗਰਸ 23, ਆਮ ਆਦਮੀ ਪਾਰਟੀ 9 ਅਤੇ 5 ਹੋਰ ਉਮੀਦਵਾਰ ਅੱਗੇ ਚਲ ਰਹੇ  ਹਨ।

ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ ਰਾਜ ਦੇ 37 ਪੋਲਿੰਗ ਸਟੇਸ਼ਨਾਂ ‘ਤੇ ਸਖ਼ਤ ਸੁਰੱਖਿਆ ਅਤੇ ਭਾਰਤੀ ਚੋਣ ਕਮਿਸ਼ਨ ਦੁਆਰਾ ਨਿਯੁਕਤ ਅਬਜ਼ਰਵਰਾਂ ਦੀ ਮੌਜੂਦਗੀ ਵਿਚਕਾਰ ਸ਼ੁਰੂ ਹੋਈ। ‘ਆਪ’ ਦੇ ਚੋਣ ਮੈਦਾਨ ਵਿੱਚ ਉਤਰਨ ਨਾਲ ਮੁਕਾਬਲਾ ਤਿਕੋਣਾ ਹੋ ਗਿਆ ਹੈ, ਜਿਸ ਕਾਰਨ ਕਾਂਗਰਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਗੁਜਰਾਤ ਵਿੱਚ ਬਹੁਮਤ ਲਈ ਕੁੱਲ 182 ਸੀਟਾਂ ਵਿੱਚੋਂ ਕਿਸੇ ਵੀ ਪਾਰਟੀ ਨੂੰ 92 ਦੇ ਅੰਕੜੇ ਨੂੰ ਛੂਹਣਾ ਪਵੇਗਾ। ਚੋਣਾਂ ਤੋਂ ਬਾਅਦ ਦੇ ਸਰਵੇਖਣਾਂ ਨੇ ਭਾਜਪਾ ਲਈ ਬਹੁਤ ਆਸਾਨੀ ਨਾਲ ਜਿੱਤ ਅਤੇ ਲਗਾਤਾਰ ਸੱਤਵੀਂ ਵਾਰ ਰਾਜ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ।