‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਪੰਜਾਬ ਸਰਕਾਰ ਵੱਲੋਂ ਅਨਲੌਕ-3 (01 ਅਗਸਤ ਤੋ 31 ਅਗਸਤ 2020 ਤੱਕ) ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ।
- ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਲੱਗੇਗਾ
- ਜਿੰਮ ਅਤੇ ਯੋਗਾ ਸੈਂਟਰ 5 ਅਗਸਤ ਤੋਂ ਖੋਲ੍ਹਣ ਦੀ ਆਗਿਆ
- ਸਕੂਲ, ਕਾਲਜ, ਵਿੱਦਿਅਕ ਸੰਸਥਾਵਾਂ ਅਤੇ ਕੋਚਿੰਗ ਸੈਂਟਰ 31 ਅਗਸਤ ਤੱਕ ਬੰਦ ਰਹਿਣਗੇ
- ਮੈਟਰੋ ਰੇਲ, ਸਿਨਮਾ, ਮਨੋਰੰਜਨ ਪਾਰਕ, ਸਵਿੰਮਿੰਗ ਪੂਲ, ਬਾਰ, ਆਡੋਟੋਰੀਅਮ ਬੰਦ ਰਹਿਣਗੇ
- ਸ਼ਰਾਬ ਦੀਆਂ ਦੁਕਾਨਾਂ ਸਾਰੇ ਦਿਨ 10 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ
- ਪੰਜਾਬ ‘ਚ ਅੰਤਰਰਾਸ਼ਟਰੀ ਉਡਾਣਾਂ 31 ਅਗਸਤ ਤੱਕ ਬੰਦ ਰਹਿਣਗੀਆਂ
- ਵਿਆਹ ਸਮਾਗਮਾਂ ‘ਚ 30 ਅਤੇ ਸੰਸਕਾਰ ਮੌਕੇ 20 ਵਿਅਕਤੀਆਂ ਦੇ ਇਕੱਠੇ ਹੋਣ ਦੀ ਆਗਿਆ
- ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣਗੇ, 20 ਵਿਅਕਤੀਆਂ ਤੋਂ ਜਿਆਦਾ ਇਕੱਠੇ ਹੋਣ ‘ਤੇ ਪਾਬੰਦੀ
- ਰੈਸਟੋਰੈਂਟ ਅਤੇ ਹੋਟਲ ਰਾਤ 10 ਵਜੇ ਤੱਕ ਖੁੱਲ੍ਹਣਗੇ, 50 ਫੀਸਦੀ ਗਿਣਤੀ ਦਾ ਨਿਯਮ ਲਾਗੂ ਰਹੇਗਾ
- ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਣਗੀਆਂ, ਐਤਵਾਰ ਨੂੰ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ, ਰੱਖੜੀ ਦੇ ਤਿਓਹਾਰ ਦੇ ਮੱਦੇਨਜ਼ਰ 2 ਅਗਸਤ ਵਾਲੇ ਐਤਵਾਰ ਨੂੰ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ
- ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਲਾਜ਼ਮੀ, ਥੁੱਕਣ ‘ਤੇ ਹੋਵੇਗਾ ਜ਼ੁਰਮਾਨਾ
- ਕੰਟੇਨਮੈਂਟ ਜੋਨਾਂ ਵਿੱਚ 31 ਅਗਸਤ ਤੱਕ ਲੌਕਡਾਊਨ ਜਾਰੀ ਰਹੇਗਾ
- ਸਾਰੀਆਂ ਬੱਸਾਂ ਨੂੰ ਪੂਰੀ ਸਮਰੱਥਾ ਅਨੁਸਾਰ ਚਲਾਉਣ ਦੀ ਆਗਿਆ