ਬਿਉਰੋ ਰਿਪੋਰਟ – ਕੇਂਦਰ ਸਰਕਾਰ ਸਾਈਕਲ (CYCLE), 20 ਲੀਟਰ ਪਾਣੀ ਦੀ ਬੋਤਲ (WATHER BOTTLE) ਅਤੇ ਬੱਚਿਆਂ ਦੀ ਐਕਸਰਸਾਇਜ਼ ਨੋਟਬੁੱਕ ’ਤੇ ਲੱਗਣ ਵਾਲਾ GST ਘਟਾਉਣ ’ਤੇ ਵਿਚਾਰ ਕਰ ਰਹੀ ਹੈ। ਉਧਰ ਹੱਥ ਵਿੱਚ ਬੰਨਣ ਵਾਲੀ ਘੜੀ ਅਤੇ ਬੂਟਾਂ ’ਤੇ 10 ਫੀਸਦੀ ਟੈਕਸ ਵਧਾਉਣ ਦੀ ਤਿਆਰੀ ਕਰ ਰਹੀ ਹੈ। ਸ਼ਨੀਵਾਰ 19 ਅਕਤੂਬਰ ਨੂੰ GST ਸਲੈਬ ਨੂੰ ਅਸਾਨ ਕਰਨ ਦੇ ਲਈ ਗਰੁੱਪ ਆਫ ਮਿਨਿਸਟਰਜ਼ ਦੀ ਬੈਠਕ ਹੋਈ ਜਿਸ ਵਿੱਚ ਇਸ ਬਾਰੇ ਚਰਚਾ ਕੀਤੀ ਗਈ ਹੈ।
ਬੈਠਕ ਵਿੱਚ ਇੰਨਾਂ ਪੰਜ ਚੀਜ਼ਾਂ ’ਤੇ ਟੈਕਸ ਵਿੱਚ ਬਦਲਾਅ ਕਰਨ ਦਾ ਸੁਝਾਅ ਪੇਸ਼ ਕੀਤਾ ਗਿਆ। ਬੈਠਕ ਦੇ ਬਾਅਦ ਗਰੁੱਪ ਆਫ ਮੰਤਰੀਆਂ ਦੇ ਪ੍ਰਧਾਨ ਬਿਹਾਰ ਦੇ ਉੱਪ ਮੁੱਖ ਮੰਤਰੀ ਸਰਮਾਟ ਚੌਧਰੀ ਨੇ ਦੱਸਿਆ ਕਿ ਗਰੁੱਪ ਦੇ ਇਸ ਮਤੇ ਨਾਲ ਸਰਕਾਰ ਨੂੰ GST ਵਿੱਚ ਹੋਣ ਵਾਲੇ ਸਾਲਾਨਾ ਰੈਵਿਨਿਊ ਵਿੱਚ 22 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਣ ਦੀ ਉਮੀਦ ਹੈ।
ਪਾਣੀ ਦੀ ਬੋਤਲ ’ਤੇ 13% GST ਘਟੇਗਾ
ਸਾਈਕਲ: 10 ਹਜ਼ਾਰ ਰੁਪਏ ਤੋਂ ਜ਼ਿਆਦਾ ਕੀਮਤ ਵਾਲੀ ਸਾਈਕਲ ’ਤੇ GST 12% ਤੋਂ ਘਟਾ ਕੇ 5% ਕਰਨ ਦਾ ਸੁਝਾਅ ਦਿੱਤਾ ਹੈ।
ਪਾਣੀ ਦੀ ਬੋਤਲ: 20 ਲੀਟਰ ਦੀ ਪਾਣੀ ਦੀ ਬੋਤਲ ’ਤੇ GST18% ਤੋਂ ਘਟਾ ਕੇ 5% ਕਰਨ ਦਾ ਸੁਝਾਅ ਦਿੱਤਾ ਹੈ।
ਐਕਸਰਸਾਈਜ਼ ਨੋਟਬੁੱਕ: ਬੱਚਿਆਂ ਦੇ ਲਈ ਐਕਸਰਸਾਈਜ਼ ਨੋਟਬੁੱਕ ’ਤੇ GST 12% ਤੋਂ ਘਟਾ ਕੇ 5% ਕਰਨ ਦਾ ਸੁਝਾਅ ਹੈ।
ਹੱਥ ਦੀ ਘੜੀ: 25,000 ਹਜ਼ਾਰ ਰੁਪਏ ਤੋਂ ਜ਼ਿਆਦਾ ਕੀਮਤ ਵਾਲੀ ਘੜੀ ’ਤੇ GST 18% ਤੋਂ ਵਧਾ ਕੇ 28% ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਬੂਟ: 15,000 ਰੁਪਏ ਤੋਂ ਵੱਧ ਦੀ ਕੀਮਤ ਵਾਲੇ ਬੂਟ ’ਤੇ GST 18% ਤੋਂ ਵਧਾ ਕੇ 28% ਕਰਨ ਦਾ ਸੁਝਾਅ ਦਿੱਤਾ ਗਿਆ ਹੈ।