India

ਗੋਪਾਲਗੰਜ ‘ਚ ਬੇਕਾਬੂ ਹੋਈ ਲਾੜੇ ਦੀ ਕਾਰ , 7 ਔਰਤਾਂ ਲਿਆ ਲਪੇਟ ‘ਚ ,ਇਲਾਕੇ ‘ਚ ਤਣਾਅ

Groom's car went out of control in Gopalganj 7 women collided 2 died tension in the area

ਬਿਹਾਰ ਦੇ ਗੋਪਾਲਗੰਜ (Gopalganj) ਜ਼ਿਲ੍ਹੇ ਵਿੱਚ ਲਾੜੇ ਦੀ ਬੇਕਾਬੂ ਕਾਰ ਨੇ 7 ਔਰਤਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਹ ਘਟਨਾ ਵਿਸ਼ਵੰਭਰਪੁਰ ਥਾਣਾ ਖੇਤਰ ਦੇ ਬਲੀਵਨ ਸਾਗਰ ਲਕਸ਼ਮੀਪੁਰ ਪਿੰਡ ਦੀ ਹੈ। ਇਸ ਸੜਕ ਹਾਦਸੇ (Gopalganj Road Accident) ‘ਚ 2 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ 3 ਔਰਤਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ 2 ਦੀ ਹਾਲਤ ਖਤਰੇ ਤੋਂ ਬਾਹਰ ਹੈ।

ਮ੍ਰਿਤਕ ਔਰਤਾਂ ਦੀ ਪਛਾਣ ਰਾਮਾਵਤੀ ਦੇਵੀ ਅਤੇ ਲਲਿਤਾ ਦੇਵੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਲੀਮ ਮੀਆਂ ਦੀ ਧੀ ਦੇ ਵਿਆਹ ਲਈ ਕੁਚਾਯਾਕੋਟ ਥਾਣੇ ਦੇ ਪਿੰਡ ਭਠਵਾ ਤੋਂ ਵਿਆਹ ਦੀ ਬਾਰਾਤ ਆਈ ਸੀ। ਬਾਰਾਤ ਦੌਰਾਨ ਲਾੜੇ ਦੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਔਰਤਾਂ ਨੂੰ ਕੁਚਲ ਦਿੱਤਾ। ਇਸ ਦੌਰਾਨ ਦਰਵਾਜ਼ੇ ‘ਤੇ ਖੜ੍ਹ ਕੇ ਬਾਰਾਤ ਨੂੰ ਦੇਖ ਰਹੀਆਂ ਔਰਤਾਂ ‘ਚ ਭਗਦੜ ਮੱਚ ਗਈ।

ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਲਾੜਾ ਫਰਾਰ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਹੈ। ਪੁਲਿਸ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਹੈ।

ਦੂਜੇ ਪਾਸੇ ਜਿਨ੍ਹਾਂ ਔਰਤਾਂ ਨੂੰ ਸਦਰ ਹਸਪਤਾਲ ਤੋਂ ਮੈਡੀਕਲ ਕਾਲਜ ਗੋਰਖਪੁਰ ਰੈਫਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਗੌਡੀ ਦੇਵੀ, ਮਨੋਰਮਾ ਦੇਵੀ ਅਤੇ ਵਿਦਾਂਤੀ ਦੇਵੀ ਸ਼ਾਮਲ ਹਨ। ਇਨ੍ਹਾਂ ਸਾਰੀਆਂ ਔਰਤਾਂ ਨੂੰ ਸਦਰ ਹਸਪਤਾਲ ਤੋਂ ਗੋਰਖਪੁਰ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇ ਬਾਅਦ ਤੋਂ ਇਸ ਇਲਾਕੇ ‘ਚ ਤਣਾਅ ਬਣਿਆ ਹੋਇਆ ਹੈ, ਹਾਲਾਂਕਿ ਪੁਲਿਸ ਮੌਕੇ ‘ਤੇ ਨਜ਼ਰ ਰੱਖ ਰਹੀ ਹੈ।