India

‘ਪਟਾਕੇ ਪਾਉਣ ਵਾਲਾ’ ਮਿਲਣ ਦੀ ਆਸ ਨਾਲ ਗਏ ਲਾੜੇ ਨਾਲ ਹੋਇਆ ਧੋਖਾ, ਗੁੱਸਾ ਦਿਖਾਣਾ ਪੈ ਗਿਆ ਮਹਿੰਗਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਕੇ ਹਾਥਰਸ ਸ਼ਹਿਰ ਵਿਚ ਲਾੜੇ ਇੱਕ ਲਾੜੇ ਨੂੰ ਬੁਲਟ ਮੋਟਰਸਾਇਕਲ ਲਈ ਹੰਗਾਮਾ ਕਰਨਾ ਮਹਿੰਗਾ ਪੈ ਗਿਆ। ਲੜਕੇ ਦੇ ਗੁੱਸੇ ਕਾਰਨ ਬਰਾਤ ਨੂੰ ਬੇਰੰਗ ਮੁੜਨਾ ਪਿਆ ਤੇ ਉਸਦੇ ਰਿਸ਼ਤੇਦਾਰਾਂ ਨੂੰ ਸਾਰੀ ਰਾਤ ਥਾਣੇ ਵਿੱਚ ਗੁਜ਼ਾਰਨੀ ਪਈ। ਜ਼ਿਕਰਯੋਗ ਹੈ ਕਿ ਲੜਕੇ ਨੂੰ ਦਾਜ ਵਿਚ ਬੁਲਟ ਦੀ ਥਾਂ ਛੋਟਾ ਮੋਟਰਸਾਇਕਲ ਦਿਸਿਆ ਤਾਂ ਉਹ ਤਲਖੀ ਵਿੱਚ ਆ ਗਿਆ ਤੇ ਉਸਨੇ ਘੋੜੀ ਤੋਂ ਛਾਲ ਮਾਰ ਕੱਪੜੇ ਲਾਹ ਸੁੱਟੇ। ਇਸ ਮਗਰੋਂ ਦੋਵਾਂ ਧਿਰਾਂ ਵਿੱਚ ਕਾਫੀ ਹੰਗਾਮਾ ਹੋਇਆ।

ਜਾਣਕਾਰੀ ਅਨੁਸਾਰ ਲਾੜਾ ਖੁਦ ਯੂਪੀ ਪੁਲਿਸ ਵਿਚ ਸਿਪਾਹੀ ਹੈ ਅਤੇ ਲਖਨਊ ਦੇ ਕੈਂਟ ਥਾਣੇ ਵਿਚ ਤਾਇਨਾਤ ਹੈ। ਇਹ ਵਿਅਕਤੀ ਅਲੀਗੜ੍ਹ ਦੇ ਕੁਆਰਸੀ ਖੇਤਰ ਦੇ ਇੱਕ ਪਿੰਡ ਵਿੱਚ ਰਹਿੰਦਾ ਹੈ। ਇਸਦਾ ਵਿਆਹ ਕੋਤਵਾਲੀ ਹਾਥਰਸ ਗੇਟ ਦੇ ਇਕ ਪਿੰਡ ਦੀ ਲੜਕੀ ਨਾਲ 10 ਲੱਖ ਰੁਪਏ ਵਿਚ ਤੈਅ ਹੋਇਆ ਸੀ। ਲਾੜੀ ਦੇ ਭਰਾ ਅਰਧ ਸੈਨਿਕ ਬਲ ਵਿੱਚ ਹਨ।

ਜਾਣਕਾਰੀ ਅਨੁਸਾਰ ਲਾੜਾ ਬੁਲੇਟ ਮੰਗ ਰਿਹਾ ਸੀ, ਪਰ ਲੜਕੀ ਵਾਲਿਆਂ ਨੇ ਮੋਟਰਸਾਇਕਲ ਖਰੀਦ ਲਿਆ ਜਿਸ ‘ਤੇ ਲੜਕੇ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ। ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਲਾੜੇ ਨੇ ਕਿਹਾ ਕਿ ਜਦ ਤੱਕ ਬੁਲੇਟ ਨਹੀਂ ਮਿਲਦੀ ਉਦੋਂ ਤੱਕ ਵਿਆਹ ਨਹੀਂ ਹੋਵੇਗਾ। ਇਸ ਹੰਗਾਮੇ ਤੋਂ ਬਾਅਦ ਪਿੰਡ ਵਾਸੀਆਂ ਨੇ ਹਾਥਰਸ ਗੇਟ ਪੁਲਿਸ ਨੂੰ ਸੱਦ ਲਿਆ ਤੇ ਪੁਲਿਸ ਨੇ ਸਾਰੇ ਰਿਸ਼ਤੇਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ।