The Khalas Tv Blog Punjab ਡੋਲੀ ਲੈਕੇ ਘਰ ਪਹੁੰਚਿਆ ਲਾੜਾ ! 16 ਘੰਟੇ ਦੇ ਅੰਦਰ ਲਾੜੀ ਦਾ ਵਿਆਹੁਤਾ ਜੀਵਨ ਦਾ ਸੁਪਣਾ ਖਤਮ !
Punjab

ਡੋਲੀ ਲੈਕੇ ਘਰ ਪਹੁੰਚਿਆ ਲਾੜਾ ! 16 ਘੰਟੇ ਦੇ ਅੰਦਰ ਲਾੜੀ ਦਾ ਵਿਆਹੁਤਾ ਜੀਵਨ ਦਾ ਸੁਪਣਾ ਖਤਮ !

ਬਿਊਰੋ ਰਿਪੋਰਟ: ਜਿਸ ਘਰ ਵਿੱਚ ਕੁਝ ਘੰਟਿਆਂ ਪਹਿਲਾਂ ਸ਼ਗਨਾਂ ਵਾਲੇ ਗਾਣਿਆਂ ਦੀ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ, ਮਹਿਮਾਨ ਨੱਚ ਟੱਪ ਰਹੇ ਸਨ, ਉਸੇ ਘਰ ਵਿੱਚ ਹੀ ਮਾਤਮ ਛਾ ਗਿਆ ਹੈ । ਡੋਲੀ ਘਰ ਆਏ ਹੋਏ 16 ਘੰਟੇ ਹੀ ਹੋਏ ਸਨ ਕਿ ਲਾੜੇ ਦੀ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆ ਗਈ । ਲਾੜੀ ਦੇ ਦਰਦ ਦਾ ਅੰਦਾਜ਼ਾ ਲਗਾਉਣਾ ਬਹੁਤ ਹੀ ਮੁਸ਼ਕਿਲ ਹੈ । ਕੁਝ ਘੰਟੇ ਪਹਿਲਾਂ ਉਸ ਨੇ ਆਪਣੇ ਵਿਆਹੁਤਾ ਜੀਵਨ ਵਿੱਚ ਕਦਮ ਰੱਖਿਆ ਸੀ ਮਿੰਟਾਂ ਵਿੱਚ ਚੂਰ-ਚੂਰ ਹੋ ਗਏ । ਜਿਸ ਸ਼ੌਕ ਦੇ ਨਾਲ ਲਾਲ ਚੂੜਾ ਪਾਇਆ ਸੀ ਉਸੇ ਦਰਦ ਨਾਲ ਉਸ ਨੂੰ ਉਤਾਰ ਦਿੱਤਾ ਹੈ ।

ਯੂਪੀ ਦੇ ਮੇਰਠ ਵਿੱਚ ਇੱਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਲਾੜੇ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ । ਲਾੜਾ ਆਪਣੇ ਪਰਿਵਾਰ ਦੇ ਨਾਲ ਮੇਰਠ ਦੇ ਸਰੂਰਪੁਰ ਥਾਣਾ ਖੇਤ ਦੇ ਮੈਨਪੁੱਤੀ ਪਿੰਡ ਰਹਿੰਦਾ ਸੀ । ਮ੍ਰਿਤਕ ਸੰਨੀ ਗੁਰੂਗਰਾਮ ਦੀ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਨੌਕਰੀ ਕਰ ਰਿਹਾ ਸੀ । ਸਵੇਰ 6 ਵਜੇ ਸੰਨੀ ਆਪਣੀ ਲਾੜੀ ਦੇ ਨਾਲ ਘਰ ਪਹੁੰਚਿਆ ਪੂਰਾ ਦਿਨ ਵਿਆਹ ਸਬੰਧੀ ਪ੍ਰੋਗਰਾਮ ਚੱਲ ਦੇ ਰਹੇ । ਦੇਰ ਸ਼ਾਮ ਸੰਨੀ ਆਪਣੇ ਦੋਸਤ ਦੇ ਨਾਲ ਬਾਈਕ ‘ਤੇ ਜਾ ਰਿਹਾ ਸੀ ਰਸਤੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਸੰਨੀ ਦੀ ਬਾਈਕ ਫਿਸਲ ਗਈ ਅਤੇ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ।

ਹਾਦਸੇ ਵਿੱਚ ਸੰਨੀ ਦੀ ਮੌਤ ਹੋ ਗਈ ਜਦਕਿ ਉਸ ਦੇ ਦੋਸਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਸੰਨੀ ਦੀ ਮੌਤ ਦੀ ਖ਼ਬਰ ਸੁਣ ਦੇ ਹੀ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਵਿਆਹ ਦੀਆਂ ਖੁਸ਼ੀਆਂ ਅਚਾਨਕ ਸੋਗ ਵਿੱਚ ਬਦਲ ਗਈਆਂ ਹਨ । ਲਾੜੀ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਅਜੇ ਫਿੱਕਾ ਨਹੀਂ ਪਿਆ ਸੀ ਕਿ ਉਹ ਵਿਧਵਾ ਹੋ ਗਈ ।

Exit mobile version