India Punjab

ਅੰਮ੍ਰਿਤਸਰ -ਦਿੱਲੀ-ਚੰਡੀਗੜ੍ਹ ਦੇ ਸੜਕੀ ਸਫਰ ‘ਤੇ ਹੁਣ ਸ਼ਤਾਬਦੀ ਤੋਂ ਵੀ ਅੱਧਾ ਸਮਾਂ ਲੱਗੇਗਾ !

ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਦੇਸ਼ ਵਿੱਚ 26 Green expressway ਤਿਆਰ ਹੋ ਰਹੇ ਹਨ

ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਰੂਟ ‘ਤੇ ਸਫਰ ਕਰਨ ਵਾਲੇ ਸੜਕੀ ਯਾਤਰੀਆਂ ਲਈ ਜਲਦ ਹੀ ਸਫ਼ਰ ਹੋਰ ਬਿਹਤਰ ਹੋਣ ਵਾਲਾ ਹੈ। ਸਿਰਫ਼ ਇੰਨਾਂ ਹੀ ਨਹੀਂ ਦੋਵਾਂ ਰੂਟ ‘ਤੇ ਹੁਣ ਸਮੇਂ ਦੀ ਵੀ ਬਚਤ ਹੋਵੇਗੀ, ਕੇਂਦਰੀ ਸੜਕ ਅਤੇ ਆਵਾਜਾਹੀ ਮੰਤਰੀ ਨਿਤਿਨ ਗਡਕਰੀ ਨੇ ਇੰਨਾਂ ਦੋਵਾਂ ਰੂਟਾਂ ਨੂੰ ਲੈ ਕੇ ਵੱਡੀ ਖ਼ੁਸ਼ਖਬਰੀ ਦਿੱਤੀ ਹੈ। ਅੰਮ੍ਰਿਤਸਰ-ਦਿੱਲੀ-ਚੰਡੀਗੜ੍ਹ ਰੂਟ ਨੂੰ 26 Green eways ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ‘ਤੇ ਅਗਲੇ ਤਿੰਨ ਸਾਲਾਂ ਵਿੱਚ ਕੰਮ ਪੂਰਾ ਹੋ ਜਾਵੇਗਾ। ਨਿਤਿਨ ਗਡਕਰੀ ਦਾ ਦਾਅਵਾ ਹੈ ਕਿ ਇਹ ਸੜਕਾਂ ਅਮਰੀਕਾਂ ਦੀ ਸੜਕਾਂ ਨੂੰ ਮਾਤ ਕਰ ਦੇਣਗੀਆਂ।

Green eways ਨਾਲ ਰਫ਼ਤਾਰ ਵਧੇਗੀ,ਸਮਾਂ ਘਟੇਗਾ

ਅੰਮ੍ਰਿਤਸਰ-ਦਿੱਲੀ-ਚੰਡੀਗੜ੍ਹ ਵਿੱਚਾਲੇ Green eways ਬਣਨ ਨਾਲ ਸੜਕੀ ਰਫਤਾਰ ਤੇਜ਼ ਹੋਵੇਗੀ ਅਤੇ ਸ਼ਤਾਬਦੀ ਟ੍ਰੇਨ ਤੋਂ ਵੀ ਘੱਟ ਸਮਾਂ ਲੱਗੇਗਾ। ਅੰਮ੍ਰਿਤਸਰ ਤੋਂ ਦਿੱਲੀ ਸ਼ਤਾਬਦੀ ਟ੍ਰੇਨ ਫਿਲਹਾਲ 8 ਘੰਟੇ ਦੇ ਅੰਦਰ ਸਫ਼ਰ ਤੈਅ ਕਰਦੀ ਹੈ ਜਦੋਂ ਅੰਮ੍ਰਿਤਸਰ ਅਤੇ ਦਿੱਲੀ ਦੇ ਵਿੱਚ Green eways ਬਣ ਕੇ ਤਿਆਰ ਹੋ ਜਾਵੇਗਾ ਤਾਂ ਇਹ ਸਫ਼ਰ 4 ਘੰਟਿਆਂ ਦੇ ਅੰਦਰ ਪੂਰਾ ਹੋ ਜਾਵੇਗਾ ਯਾਕੀ ਤਕਰੀਬਨ ਅੱਧੇ ਸਮੇਂ ਵਿੱਚ,ਇਸੇ ਤਰ੍ਹਾਂ ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚਾਲੇ ਸ਼ਤਾਬਤੀ ਨੂੰ ਦੂਰੀ ਤੈਅ ਕਰਨ ਦੇ ਲਈ ਸਾਢੇ ਤਿੰਨ ਘੰਟਿਆਂ ਦਾ ਸਮਾਂ ਲੱਗ ਦਾ ਹੈ Green eways ਤੋਂ 2 ਘੰਟੇ ਦੇ ਅੰਦਰ ਸਫਰ ਤੈਅ ਕਰ ਲਿਆ ਜਾਵੇਗਾ। ਕੇਂਦਰੀ ਸੜਕ ਅਤੇ ਆਵਾਜਾਹੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਦਿੱਲੀ ਦੇਹਰਾਦੂਨ,ਹਰਿਦੁਆਰ,ਜੈਪੁਰ ਵਿੱਚਾਲੇ ਵੀ Green ewyas ਬਣਾਏ ਜਾਣਗੇ ਅਤੇ ਇੰਨਾਂ ਵਿੱਚ ਵੀ ਦੂਰੀ ਘੱਟ ਹੋਵੇਗੀ, ਨਿਤਿਨ ਗਡਕਰੀ ਨੂੰ Father of expresswayy toll plazas ਕਿਹਾ ਜਾਂਦਾ ਹੈ, ਮਹਾਰਾਸ਼ਟਰਾ ਵਿੱਚ ਉਨ੍ਹਾਂ ਨੇ 1990 ਵਿੱਚ ਪਹਿਲਾਂ Expressway ਬਣਾਇਆ ਸੀ।