‘ਦ ਖ਼ਾਲਸ ਬਿਊਰੋ :ਦੁਨੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦਾ ਦਿਹਾਂ ਤ ਹੋ ਗਿਆ ਹੈ। ਇਸ ਖਬਰ ਖ਼ਬਰ ਨਾਲ ਉਹਨਾਂ ਦੇ ਪ੍ਰਸ਼ੰਸਕ ਅਤੇ ਕ੍ਰਿਕਟਰ ਨੂੰ ਇੱਕ ਤਰਾਂ ਨਾਲ ਸਦਮੇ ਵਿੱਚ ਹਨ। 52 ਸਾਲਾਂ ਦੇ ਵਾਰਨ ਨੇ 1000 ਤੋਂ ਵੱਧ ਵਿਕਟਾਂ ਲੈ ਕੇ ਆਪਣੇ ਕਰੀਅਰ ਨੂੰ ਮਜਬੂਤੀ ਦਿੱਤੀ ਸੀ। ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਉਹ ਦੂਜੇ ਗੇਂਦਬਾਜ਼ ਹਨ।
ਵਾਰਨ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਸੀ । ਉਸਨੇ 145 ਟੈਸਟ, 194 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਉਸਨੇ ਟੈਸਟ ਵਿੱਚ 708 ਵਿਕਟਾਂ ਅਤੇ ਵਨਡੇ ਵਿੱਚ 293 ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ ‘ਚ ਉਨ੍ਹਾਂ ਦੇ ਨਾਂ 1319 ਵਿਕਟਾਂ ਦਰਜ ਹਨ।ਉਹਨਾਂ ਦੀ ਮੌ ਤ ਦੀ ਵਜਾ ਦਿਲ ਦਾ ਦੌ ਰਾ ਦਸਿਆ ਜਾ ਰਿਹਾ ਹੈ।
ਮਹਾਨ ਸਪਿਨਰ ਸ਼ੇਨ ਵਾਰਨ ਦਾ ਦਿਹਾਂ ਤ
