ਬਿਉਰੋ ਰਿਪੋਰਟ – ਭਾਰਤੀ ਨਿਊਜ਼ੀਲੈਂਡ (India-New zealand Test Match) ਵਿਚਾਲੇ ਤੀਜੇ ਟੈਸਟ ਵਿੱਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਨਿਊਜ਼ੀਲੈਂਡ ਦੀ ਪੂਰੀ ਟੀਮ 235 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ। ਭਾਰਤੀ ਸਪਿਨ ਗੇਂਦਬਾਜ਼ੀ ਨੇ 9 ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਹਾਸਲ ਕੀਤੀਆਂ ਹਨ ਜਦਕਿ ਦੂਜੇ ਮੈਚ ਵਿੱਚ 13 ਵਿਕਟਾ ਹਾਸਲ ਕਰਨ ਵਾਲੇ ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਅਕਾਸ਼ ਦੀਪ ਨੇ 1 ਵਿਕਟ ਹਾਸਲ ਕੀਤੀ। ਨਿਊਜ਼ੀਲੈਂਡ ਦੇ ਅਖੀਰਲੇ 6 ਵਿਕਟ ਸਿਰਫ 76 ਦੌੜਾਂ ਤੇ ਡਿੱਗ ਗਏ ਹਨ। ਨਿਊਜ਼ੀਲੈਂਡ ਵੱਲੋਂ ਡੇਰਿਲ ਮਿਚੇਲ ਅਤੇ ਵਿਲ ਯੰਗ ਨੇ ਅਰੱਧ ਸੈਂਕੜਾ ਬਣਾਇਆ । ਮਿਚੇਲ ਨੇ 129 ਗੇਂਦਾਂ ‘ਤੇ 82 ਅਤੇ ਯੰਗ ਨੇ 138 ਗੇਂਦਾਂ ‘ਤੇ 71 ਦੌੜਾਂ ਬਣਾਇਆ।
ਇਹ ਵੀ ਪੜ੍ਹੋ – ਜਥੇਦਾਰ ਸਾਹਿਬ ਲਈ ਬਣੀ 11 ਮੈਂਬਰੀ ਸਲਾਹਕਾਰ ਕਮੇਟੀ!