‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਕੋਟੜਾ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਇੱਕ ਗ੍ਰੰਥੀ ਗੁਰਨਾਮ ਸਿੰਘ ‘ਤੇ ਮਾਸੂਮ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਗ੍ਰੰਥੀ ‘ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਪਿੰਡ ਵਾਸੀਆਂ ਨੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਗ੍ਰੰਥੀ ਨੂੰ ਕਾਬੂ ਕੀਤਾ ਅਤੇ ਉਸਨੂੰ ਇੱਕ ਥੰਮ੍ਹ ਨਾਲ ਬੰਨ੍ਹ ਕੇ ਉਸ ਨਾਲ ਕੁੱਟਮਾਰ ਕੀਤੀ। ਪੁਲਿਸ ਲੋਕਾਂ ਕੋਲੋਂ ਗ੍ਰੰਥੀ ਨੂੰ ਛੁਡਾ ਕੇ ਥਾਣੇ ਲੈ ਗਈ। ਐੱਸਐੱਚਓ ਕੰਵਲਜੀਤ ਸਿੰਘ ਨੇ ਕੇਸ ਦਰਜ ਕਰਕੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੋਸ਼ੀ ਦੀ ਉਮਰ ਕਰੀਬ 60 ਸਾਲ ਹੈ ਅਤੇ ਜਿਸ ਨਾਲ ਬੱਚੀ ਨਾਲ ਉਸਨੇ ਛੇੜਛਾੜ ਕੀਤੀ ਹੈ, ਉਸਦੀ ਉਮਰ 7 ਸਾਲ ਹੈ।

Comments are closed.