ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸਮੇਂ ਕਰੰਟ ਲੱਗਣ ਨਾਲ ਗ੍ਰੰਥੀ ਸਿੰਘ ਦੀ ਮੌਤ ਹੋ ਗਈ। ਹਲਕਾ ਫ਼ਿਲੌਰ ਦੇ ਪਿੰਡ ਦੁਸਾਂਝ ਕਲਾਂ ਗੁਰਦੁਆਰਾ ਧਰਮ ਦੁਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਉਮਰ ਕਰੀਬ 43 ਸਾਲ ਦੀ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੁਗਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਚੜ੍ਹਾਉਣ ਸਮੇਂ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਨਿਸ਼ਾਨ ਸਾਹਿਬ ਟਕਰਾਉਣ ਨਾਲ ਕਰੰਟ ਲੱਗਣ ਕਾਰਨ ਗ੍ਰੰਥੀ ਸਿੰਘ ਦੀ ਮੌਤ ਹੋ ਗਈ। ਇਸ ਮੌਤ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸੋਢੀ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾਂ ’ਚ ਪਰਿਵਾਰ ਸਮੇਤ ਰਹਿ ਰਿਹਾ ਸੀ। ਸੋਢੀ ਆਪਣੇ ਪਿੱਛੇ ਪਰਿਵਾਰ ’ਚੋਂ ਬਜ਼ੁਰਗ ਮਾਤਾ, ਪਤਨੀ, ਬੇਟਾ ਤੇ ਬੇਟੀ ਛੱਡ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਦੁਸਾਂਝ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੁਗਿੰਦਰ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਉਸ ਨੂੰ ਓਦੋਂ ਕਰੰਟ ਲੱਗ ਗਿਆ ਜਦੋਂ ਨਿਸ਼ਾਨ ਸਾਹਿਬ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ – ਬਿਜਲੀ ਅਤੇ ਆਟੇ ਦੀਆਂ ਕੀਮਤਾਂ ‘ਤੇ ਸਬਸਿਡੀ ਦੇ ਬਾਵਜੂਦ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ‘ਚ ਸਥਿਤੀ ਤਣਾਅਪੂਰਨ, 3 ਦੀ ਮੌਤ