The Khalas Tv Blog India ਖੇਤੀ ਕਾਨੂੰਨਾਂ ਵਾਂਗ ਅਗਨੀਪੱਥ ਯੋਜਨਾ ਵੀ ਵਾਪਸ ਲਵੇਗੀ ਸਰਕਾਰ : ਰਾਹੁਲ ਗਾਂਧੀ
India

ਖੇਤੀ ਕਾਨੂੰਨਾਂ ਵਾਂਗ ਅਗਨੀਪੱਥ ਯੋਜਨਾ ਵੀ ਵਾਪਸ ਲਵੇਗੀ ਸਰਕਾਰ : ਰਾਹੁਲ ਗਾਂਧੀ

ਦ ਖ਼ਾਲਸ ਬਿਊਰੋ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਈਡੀ ਵੱਲੋਂ ਕੀਤੀ ਪੁੱਛ-ਪੜਤਾਲ ਸਮਰਥਨ ਲਈ ਕਾਂਗਰਸ ਵਰਕਰਾਂ ਦਾ ਕੀਤਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ  ‘ਇਕੱਲਾ ਨਹੀਂ ਸਨ ਸਗੋਂ ਲੋਕਤੰਤਰ ਲਈ ਲ ੜਨ ਵਾਲੇ ਨਾਲ ਸਨ। ਇਥੇ ਪਾਰਟੀ ਹੈੱਡਕੁਆਰਟਰ ’ਤੇ ਪੁੱਜੇ ਕਾਂਗਰਸ ਨੇਤਾ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਵਿਰੋ ਧ ਕਰਦਿਆਂ ਕਿਹਾ ਕਿ ਸਾਨੂੰ ਫੌਜ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ ਪਰ ਇਹ ਸਰਕਾਰ ਇਸ ਨੂੰ ਕਮਜ਼ੋਰ ਕਰ ਰਹੀ ਹੈ। ਜੰਗ ਦੌਰਾਨ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ,‘ਮੈਂ ਕਿਹਾ ਸੀ ਕਿ ਖੇਤੀ ਕਾਨੂੰਨ ਵਾਪਸ ਲੈ ਲਏ ਜਾਣਗੇ। ਹੁਣ ਕਾਂਗਰਸ ਕਹਿ ਰਹੀ ਹੈ ਪ੍ਰਧਾਨ ਮੰਤਰੀ ਨਰਿਦਰ ਮੋਦੀ ਨੂੰ ਇਹ ਨਵੀਂ ਅਗਨੀਪਥ ਸਕੀਮ ਵਾਪਸ ਲੈਣੀ ਪਵੇਗੀ। ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਸਾਡਾ ਕੰਮ ਹੈ ਅਤੇ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ।’

ਕਾਂਗਰਸ ਨੇਤਾ ਰਾਹੁਲ ਗਾਂਧੀ
Exit mobile version