India

ਸਿਮ ਕਾਰਡ ਦੇ ਨਵੇਂ ਨਿਯਮ ਲਾਗੂ ! 52 ਲੱਖ ਕੁਨੈਕਸ਼ਨ ਬਲੌਕ ! ਹੁਣ ਅਸਾਨੀ ਨਾਲ ਨਹੀਂ ਮਿਲੇਗਾ ਨਵਾਂ ਸਿਮ ! ਇੱਕ ID ‘ਤੇ ਸਿਰਫ਼ ਇੰਨੇ ਹੀ ਸਿਮ ਮਿਲਣਗੇ !

ਬਿਉਰੋ ਰਿਪੋਰਟ : ਮੋਬਾਈਲ ਮਨੁੱਖੀ ਜ਼ਿੰਦਗੀ ਵਿੱਚ ਤਕਨੀਕ ਕਰਾਂਤੀ ਲੈਕੇ ਆਇਆ ਤਾਂ ਇਸ ਦਾ ਕੁਝ ਸਿਰਫਿਰਿਆਂ ਨੇ ਗਲਤ ਇਸਤਮਾਲ ਵੀ ਕੀਤਾ । ਜਿਸ ‘ਤੇ ਨਕੇਲ ਕੱਸਣ ਦੇ ਲਈ ਕੇਂਦਰ ਸਰਕਾਰ ਨੇ ਸਿਮ ਕਾਰਡ ਜਾਰੀ ਕਰਨ ਦੇ ਨਵੇਂ ਨਿਯਮ ਬਣਾਏ ਹਨ । ਇਨ੍ਹਾਂ ਨਿਯਮਾਂ ਦੇ ਮੁਤਾਬਿਕ ਹੁਣ ਕੋਈ ਵੀ ਵਿਅਕਤੀ ਜਿੱਥੋਂ ਚਾਹੇ ਕੋਈ ਵੀ ਸਿਮ ਨਹੀਂ ਖਰੀਦ ਸਕੇਗਾ । ਇਸ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਸਾਈਬਰ ਧੋਖਾਧੜੀ ‘ਤੇ ਰੋਕ ਲੱਗੇਗੀ । ਇਸ ਦੇ ਨਾਲ ਹੀ ਸਰਕਾਰ ਨੇ ਸਿਮ ਕਾਰਡ ਵੈਰੀਫਿਕੇਸ਼ਨ ਲਈ ਨਵੇਂ ਨਿਯਮ ਬਣਾਏ ਹਨ ।

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਮੁਤਾਬਿਕ ਸਿਮ ਜਾਰੀ ਕਰਨ ਦੇ ਨਵੇਂ ਨਿਯਮਾਂ ਨਾਲ ਫਰਾਡ ਕਾਲਾਂ ਨੂੰ ਰੋਕਣ ਲਈ 52 ਲੱਖ ਕੁਨੈਕਸ਼ਨ ਬਲਾਕ ਕੀਤੇ ਗਏ ਹਨ । ਸਿਰਫ ਇਹ ਹੀ ਨਹੀਂ ਕੇਂਦਰੀ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਿਮ ਵੇਚਣ ਵਾਲੇ 67 ਹਜ਼ਾਰ ਡੀਜਲਾਂ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਗਈ ਹੈ । ਹੁਣ ਸਿਮ ਵੇਚਣ ਵਾਲੇ ਡੀਲਰਾਂ ਨੂੰ ਆਪਣੀ ਪੁਲਿਸ ਵੈਰੀਫਿਕੇਸ਼ਨ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ । ਇਸ ਦੇ ਨਾਲ ਹੁਣ ਸਿਮ ਵੇਚਣ ਵਾਲੇ ਡੀਲਰ ਦਾ ਰਜਿਸਟ੍ਰੇਸ਼ਨ ਦੇ ਨਾਲ ਵੈਰੀਫਿਕੇਸ਼ ਵੀ ਹੋਵੇਗਾ ।

ਨਵੇਂ ਨਿਯਮਾਂ ਮੁਤਾਬਿਕ ਵਪਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਜ਼ਿੰਮੇਵਾਰੀ ਟੈਲੀਕਾਮ ਆਪਰੇਟਰ ਦੀ ਹੋਵੇਗੀ। ਸਰਕਾਰ ਵੱਲੋਂ ਬਣਾਏ ਗਏ ਨਵੇਂ ਨਿਯਮਾਂ ਦੇ ਮੁਤਾਬਿਕ ਜੇਕਰ ਕੋਈ ਡੀਲਰ ਸਿਮ ਵੇਚ ਦਾ ਹੈ ਤਾਂ ਉਸ ਨੂੰ 10 ਲੱਖ ਦਾ ਜੁਰਮਾਨਾ ਦੇਣਾ ਹੋਵੇਗਾ। ਫਿਲਹਾਲ ਸਰਕਾਰ ਨੇ ਵਪਾਰੀਆਂ ਨੂੰ ਵੈਰੀਫਿਕੇਸ਼ਨ ਲਈ 12 ਮਹੀਨੇ ਦਾ ਸਮਾਂ ਦਿੱਤਾ ਹੈ।

ਇੱਕ ਆਈਡੀ ‘ਤੇ ਇਨ੍ਹੇ ਸਿਮ ਜਾਰੀ ਹੋਣਗੇ

ਹੁਣ ਕੋਈ ਥੋਕ ਵਿੱਚ ਸਿਮ ਕਾਰਡ ਜਾਰੀ ਨਹੀਂ ਕਰ ਸਕਦਾ ਹੈ । ਸਰਕਾਰ ਨੇ ਵਪਾਰਕ ਕੁਨੈਕਸ਼ਨ ਤਿਆਰ ਕੀਤੇ ਹਨ । ਤੁਸੀਂ ਪਹਿਲਾਂ ਦੀ ਤਰ੍ਹਾਂ ਇੱਕ ਆਈਡੀ ‘ਤੇ 9 ਸਿਮ ਕਾਰਡ ਖਰੀਦ ਸਕਦੇ ਹੋ । ਜੇਕਰ ਕਿਸੇ ਵਿਅਕਤੀ ਨੇ ਆਪਣਾ ਸਿਮ ਕਾਰਡ ਬੰਦ ਕਰ ਦਿੱਤਾ ਹੈ ਤਾਂ ਉਹ ਨੰਬਰ 90 ਦਿਨਾਂ ਦੇ ਬਾਅਦ ਹੀ ਕਿਸੇ ਹੋਰ ਗਾਹਕ ਨੂੰ ਜਾਰੀ ਕੀਤਾ ਜਾਵੇਗਾ ।