ਬਿਉਰੋ ਰਿਪੋਰਟ : ਮੈਫਟਾਲ (Meftal) ਅਜਿਹੀ ਦਰਦ ਨਿਵਾਰਕ ਦਵਾਈ ਹੈ ਜੋ ਤਕਰੀਬਨ ਹਰ ਘਰ ਵਿੱਚ ਮਿਲ ਜਾਂਦੀ ਹੈ। ਬੱਚਿਆਂ ਤੋਂ ਲੈਕੇ ਬਜ਼ੁਰਗ ਇਸ ਨੂੰ ਲੈਂਦੇ ਹਨ । ਪਰ ਇਸ ਦੇ ਸਾਇਡ ਅਫੈਕਟ ਨੂੰ ਲੈਕੇ ਸਰਕਾਰ ਨੇ ਜਿਹੜੀ ਐਡਵਾਇਜ਼ਰੀ ਜਾਰੀ ਕੀਤੀ ਹੈ ਉਸ ਦੇ ਮੁਤਾਬਿਕ ਤੁਹਾਨੂੰ ਫੌਰਨ ਇਸ ਦੀ ਵਰਤੋਂ ਰੋਕ ਦੇਣੀ ਚਾਹੀਦੀ ਹੈ । ਭਾਰਤ ਦੇ ਫਾਰਮਾਕੋਪਿਆ ਕਮਿਸ਼ਨ (IPC) ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਮੈਫਟੋਲ ਵਿੱਚ ਮੌਜੂਦ ਮੈਫੇਨੈਮਿਕ ਐਸਿਡ ਖ਼ਤਰਨਾਕ ਸਾਇਡ ਅਫੈਕਟ ਦਾ ਕਾਰਨ ਬਣ ਸਕਦਾ ਹੈ। ਮੈਫਟਾਲ ਦੀ ਵਰਤੋਂ ਨਾਲ ਇਓਸਿਨੋਫਿਲਿਆ ਅਤੇ ਸਿਸਟਮੈਟਿਕ ਸਿੰਡਰੋਮ ਹੋ ਸਕਦਾ ਹੈ।
ਇਸ ਬਿਮਾਰ ਵਿੱਚ Meftal ਦੀ ਜ਼ਿਆਦਾ ਵਰਤੋਂ ਹੁੰਦੀ ਹੈ
ਮੈਫੇਨੈਮਿਕ ਐਸਿਡ ਨਾਲ ਬਣੀ ਦਰਦ ਨੂੰ ਦੂਰ ਕਰਨ ਵਾਲੀ ਮੈਫਟਾਲ ਸਪਾਸ ਹੱਡਿਆਂ ਵਿੱਚ ਦਰਦ,ਕੁੜੀਆਂ ਦੇ ਮੀਰੀਅਡ ਦੌਰਾਨ ਹੋਣ ਵਾਲੇ ਦਰਦ,ਸੂਜਨ,ਬੁਖਾਰ,ਦੰਦ ਦਰਦ ਵਿੱਚ ਵਰਤੋਂ ਵਿੱਚ ਆਉਂਦੀ ਹੈ । ਪਰ ਭਾਰਤ ਦੇ ਫਾਰਮਾਕੋਪਿਆ ਕਮਿਸ਼ਨ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਫਾਰਮੋਕੋਵਿਜਿਲੇਂਸ ਪ੍ਰੋਗਰਾਮ ਆਫ ਇੰਡੀਆ ਦੇ ਡੇਟਾਬੇਸ ਵਿੱਚ ਮੈਫਟਾਲ ਦੇ ਸਾਈਡ ਅਫੈਕਟ ਦੀ ਸ਼ੁਰੂਆਤੀ ਜਾਂਚ ਵਿੱਚ ਡਰੈਸ ਸਿੰਡਰੋਮ ਦੇ ਬਾਰੇ ਪਤਾ ਚੱਲਿਆ ਹੈ ।
ਕੀ ਹੁੰਦਾ ਹੈ DRESS ਸਿੰਡਰੋਮ ?
Dress ਸਿੰਡਰੋਮ ਕੁਝ ਦਵਾਈਆਂ ਦੇ ਕਾਰਨ ਹੋਣ ਵਾਲੀ ਗੰਭੀਰ ਐਲਰਜੀ ਰੀਐਕਸ਼ਨ ਹੈ । ਇਸ ਦੇ ਕਾਰਨ ਸਕਿਨ ਲਾਲ ਰੰਗ ਦੀ ਹੋ ਜਾਂਦੀ ਹੈ,ਬੁਖਾਰ ਆਉਂਦਾ ਹੈ,ਲਿਮਫ ਨੋਡਸ ਸੁੱਜ ਜਾਂਦੀ ਹੈ। ਮੈਫਟੋਲ ਦਵਾਈ ਲੈਣ ਤੋਂ 2 ਤੋਂ 8 ਦੇ ਅੰਦਰ ਇਹ ਅਸਰ ਵੇਖਣ ਨੂੰ ਮਿਲ ਦਾ ਹੈ। ਅਲਰਟ ਵਿੱਚ ਡਾਕਟਰਾਂ ਅਤੇ ਮਰੀਜ਼ਾ ਨੂੰ ਸਲਾਹ ਦਿੱਤੀ ਗਈ ਹੈ ਕਿ ਦਵਾਈ ਮੈਫਟਾਲ ਸਪਾਸ ਦੀ ਵਰਤੋਂ ਨਾਲ ਜੁੜੇ ਸਾਈਡ ਅਫੈਕਟ ਦੀ ਸੰਭਾਵਨਾ ‘ਤੇ ਬਰੀਕੀ ਨਾਲ ਨਜ਼ਰ ਰੱਖੋ। ਅਲਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਦਵਾਈ ਖਾਣ ਨਾਲ ਤੁਹਾਨੂੰ ਕੋਈ ਰੀਐਕਸ਼ਨ ਹੁੰਦਾ ਹੈ ਤਾਂ ਤੁਸੀਂ ਵੈੱਬਸਾਈਟ www.ipc.gov.in ਜਾਂ ਐਂਡਰਾਇਡ ਮੋਬਾਈਲ ਐੱਪ ADR PvpI ਅਤੇ PvPI ਹੈਲਪਲਾਈਨ ਦੇ ਜਾਣਕਾਰੀ ਸਾਂਝੀ ਕਰੋ ।