India Punjab Religion

ਸਿੱਖ ਜਥਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਜਾਣ ਦੀ ਮਨਜ਼ੂਰੀ, ਸਖ਼ਤ ਸ਼ਰਤਾਂ ਲਾਗੂ

ਬਿਊਰੋ ਰਿਪੋਰਟ (2 ਅਕਤਬੂਰ, 2025): ਸਿੱਖ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੰਗ ’ਤੇ ਲਿਆ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ, ਇਹ ਮਨਜ਼ੂਰੀ ਸਖ਼ਤ ਨਿਯਮਾਂ ਦੇ ਤਹਿਤ ਦਿੱਤੀ ਜਾਵੇਗੀ।

ਸਿੱਖ ਯਾਤਰੀਆਂ ਨੂੰ ਵੀਜ਼ਾ ਸਿਰਫ਼ ਉਹੀ ਮਿਲੇਗਾ ਜਿਨ੍ਹਾਂ ਦੀਆਂ ਅਰਜ਼ੀਆਂ ਸਿੱਖ ਧਾਰਮਿਕ ਸੰਸਥਾਵਾਂ ਵੱਲੋਂ ਸਪਾਂਸਰ ਕੀਤੀਆਂ ਜਾਣਗੀਆਂ ਅਤੇ ਜਿਨ੍ਹਾਂ ਦੀ ਜਾਂਚ ਪੁਲਿਸ, CID ਅਤੇ ਖੁਫ਼ੀਆ ਏਜੰਸੀਆਂ ਵੱਲੋਂ ਕੀਤੀ ਜਾਵੇਗੀ।

ਜਾਂਚ ਹੋਣ ਤੋਂ ਬਾਅਦ ਹੀ ਇਹ ਅਰਜ਼ੀਆਂ 22 ਅਕਤੂਬਰ ਤੱਕ ਗ੍ਰਹਿ ਮੰਤਰਾਲੇ (MHA) ਨੂੰ ਭੇਜੀਆਂ ਜਾਣਗੀਆਂ। ਸਿਰਫ਼ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ (MEA) ਵੱਲੋਂ ਸਿਫਾਰਸ਼ ਕੀਤੇ ਯਾਤਰੀ ਹੀ ICP ਅਟਾਰੀ ਰਾਹੀਂ ਪਾਕਿਸਤਾਨ ਜਾ ਸਕਣਗੇ।

ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਯੋਗ ਪਾਕਿਸਤਾਨੀ ਵੀਜ਼ਾ ਹੋਣ ਦੇ ਬਾਵਜੂਦ ਵੀ ਵਿਅਕਤੀਗਤ ਤੌਰ ’ਤੇ ਯਾਤਰਾ ਦੀ ਆਗਿਆ ਨਹੀਂ ਹੋਵੇਗੀ, ਕਿਉਂਕਿ ਸੁਰੱਖਿਆ ਸਬੰਧੀ ਚਿੰਤਾਵਾਂ ਮੌਜੂਦ ਹਨ।