Punjab

‘ਸਿੱਖ ਗੁਰਦੁਆਰਾ ਸੋਧ ਬਿੱਲ 2023’ ‘ਤੇ ਫਿਰ ਸਕਦਾ ਹੈ ਪਾਣੀ ! ਰਾਜਪਾਲ ਨੇ 2 ਵਜ੍ਹਾ ਨਾਲ ਦੱਸਿਆ ਗੈਰ ਕਾਨੂੰਨੀ !

ਬਿਊਰੋ ਰਿਪੋਰਟ : ਪੰਜਾਬ ਵਿੱਚ ਹੜ੍ਹ ਪੀੜਤ ਇਲਾਕਿਆਂ ਦੇ ਦੌਰੇ ‘ਤੇ ਨਿਕਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਰਬਾਰ ਸਾਹਿਬ ਦਾ ਐਕਾਉਂਟ ਨੰਬਰ ਜਾਰੀ ਕਰਕੇ ਪੈਸੇ ਪਾਉਣ ਦੀ ਅਪੀਲੀ ਕੀਤੀ ਸੀ । ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਸਵਾਲ ਖੜੇ ਕੀਤੇ ਹਨ । ਮਾਨ ਨੇ ਟਵੀਟ ਕਰਦੇ ਹੋ ਕਿਹਾ ਦਰਬਾਰ ਸਾਹਿਬ ਦਾ ਇਹ ਐਕਾਉਂਟ ਨੰਬਰ ਜੋ ਹੁਣ ਤੱਕ ਜਾਰੀ ਨਹੀਂ ਹੋਇਆ ਹੈ ।ਸੁਖਬੀਰ ਸਿੰਘ ਬਾਦਲ ਨੇ ਕਿਸ ਹੈਸੀਅਤ ਨਾਲ ਪਹਿਲਾਂ ਜਾਣਕਾਰੀ ਦਿੱਤੀ ??? ..ਹੁਣ ਸੰਗਤ ਫੈਸਲਾ ਕਰੇ ..”

ਸੁਖਬੀਰ ਸਿੰਘ ਬਾਦਲ ਨੇ ਲੋਕਾਂ ਤੋਂ ਪੈਸੇ ਦਾਨ ਕਰਨ ਦੀ ਅਪੀਲ ਕੀਤੀ ਸੀ

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੇ ਜਿਸ ਵੀਡੀਓ ‘ਤੇ ਟਵੀਟ ਕੀਤਾ ਹੈ ਉਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ SGPC ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰ ਰਹੇ ਸਨ । ਸੁਖਬੀਰ ਸਿੰਘ ਬਾਦਲ ਨੇ ਕਿਹਾ ਸਾਰੀ ਸੰਗਤ ਸੁਣ ਰਹੀ ਹੋਵੇਗੀ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ੋਰਾ-ਸ਼ੋਰਾ ਨਾਲ ਸੇਵਾ ਕਰਨ ਵਿੱਚ ਲੱਗੀ ਹੈ । ਮੈਂ ਉਨ੍ਹਾਂ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ। ਦਰਬਾਰ ਸਾਹਿਬ ਦਾ ਐਕਾਉਂਟ ਨੰਬਰ ਅਸੀਂ ਜਲਦ ਹੀ ਅਖ਼ਬਾਰਾਂ ਵਿੱਚ ਕੱਢਾਂਗੇ,ਜੋ ਵੀ ਇਨਸਾਨ ਸੇਵਾ ਕਰ ਸਕੇ ਭਾਵੇਂ ਉਹ 5 ਜਾਂ ਫਿਰ 10 ਰੁਪਏ ਉਸ ਐਕਾਉਂਟ ਵਿੱਚ ਜ਼ਰੂਰ ਪਾਏ । ਉਧਰ ਸੁਖਬੀਰ ਸਿੰਘ ਬਾਦਲ ਵੱਲੋਂ sgpc ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਵਾਬ ਦਿੰਦੇ ਹੋਏ ਕਿਹਾ @BhagwantMann  ਜੀ, ਤੁਸੀਂ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਵੱਲ ਧਿਆਨ ਦਿਓ, ਨਾ ਕਿ ਮਦਦ ਕਰ ਰਹੀਆਂ ਸੰਸਥਾਵਾਂ ’ਤੇ ਸਵਾਲ ਕਰੋ। ਇਹ ਬੈਂਕ ਖਾਤਾ@SGPCAmritsar ਵੱਲੋਂ 550ਵੇਂ ਪ੍ਰਕਾਸ਼ ਪੁਰਬ ’ਤੇ ਜਾਰੀ ਕੀਤਾ ਗਿਆ ਸੀ, ਜਿਸ ’ਚ ਸਹਿਯੋਗ ਭੇਜਣ ਦੀ ਅਪੀਲ SGPC ਨੇ ਹੀ ਕੀਤੀ ਹੈ। ਹਰ ਗੱਲ ’ਤੇ ਰਾਜਨੀਤੀ ਚੰਗੀ ਨਹੀਂ ਹੁੰਦੀ। ਇਸ ਖਾਤੇ ਨੂੰ ਸੰਗਤ ਤੱਕ ਕੋਈ ਵੀ ਪਹੁੰਚਾ ਸਕਦਾ ਹੈ, ਸਗੋਂ ਤੁਸੀਂ ਵੀ ਇਸ ’ਚ ਮਦਦਗਾਰ ਬਣੋ।

ਮੁੱਖ ਮੰਤਰੀ ਭਗਵੰਤ ਮਾਨ SGPC ਵਿੱਚ ਦਖਲ ਅੰਦਾਜ਼ੀ ਨੂੰ ਲੈਕੇ ਪਹਿਲਾਂ ਵੀ ਕਈ ਵਾਰ ਸਵਾਲ ਖੜੇ ਕਰਦੇ ਰਹੇ ਹਨ । PTC ਚੈਨਲ ‘ਤੇ ਗੁਰਬਾਣੀ ਦੇ ਪ੍ਰਸਾਰਣ ਦਾ ਮੁੱਦਾ ਵੀ ਇਸੇ ਦਾ ਇੱਕ ਹਿੱਸਾ ਹੈ। ਉਧਰ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਜਾ ਰਹੀ ਸੀ ਤਾਂ ਵੀ SGPC ਪ੍ਰਧਾਨ ਦੇ ਅਕਾਲੀ ਦਲ ਦਫਰਤ ਵਿੱਚ ਪਹੁੰਚ ਜਾਣ ਅਤੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਸਨ।