Punjab

ਮੈਂ ਤੁਹਾਡੀ ਗੱਲ ਮੰਨੀ ! ‘ਤੁਸੀਂ ਮੇਰੇ 10 ਸਵਾਲਾਂ ਦਾ ਜਵਾਬ ਕਦੋਂ ਦਿਉਗੇ’ ! ਰਾਜਪਾਲ ਦਾ ਮਾਨ ‘ਤੇ ਪਲਟਵਾਰ

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਡੀਓ ਦੇ ਜ਼ਰੀਏ ਰਾਜਪਾਲ ਨੂੰ ‘ਮੇਰੀ ਸਰਕਾਰ’ ਦਾ ਵੀਡੀਓ ਸਬੂਤ ਸੌਂਪਣ ਤੋਂ ਬਾਅਦ ਹੁਣ ਰਾਜਪਾਲ ਦੀ ਵਾਰੀ ਸੀ । 24 ਘੰਟੇ ਬਾਅਦ ਰਾਜਪਾਲ ਦਾ ਵੀ ਜਵਾਬ ਆਇਆ। ਬਨਵਾਰੀ ਨਾਲ ਪੁਰੋਹਿਤ ਨੇ ਕਿਹਾ ਕਿ ਜਿਹੜਾ ਤੁਸੀਂ ਵਿਧਾਨਸਭਾ ਦਾ ਵੀਡੀਓ ਪੇਸ਼ ਕੀਤਾ ਹੈ ਉਸ ਵਿੱਚ ਮੈਂ ਤੁਹਾਡੀ ਗੱਲ ਮੰਨ ਦੇ ਹੋਏ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕੀਤੀ ਸੀ। ਪਰ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨ ਦੇ ਹੋ । ਮੇਰੇ ਵੱਲੋਂ ਚੁੱਕੇ ਹੋਏ ਮੁੱਦਿਆਂ ਦਾ ਜਵਾਬ ਕਿਉਂ ਨਹੀਂ ਦਿੰਦੇ ਹੋ। ਮੈਂ ਤੁਹਾਨੂੰ 10 ਚਿੱਠੀਆਂ ਲਿੱਖਿਆ ਤੁਸੀਂ ਇਸ ਦਾ ਵੀ ਜਵਾਬ ਨਹੀਂ ਦਿੱਤਾ । ਜਦਕਿ ਸੁਪਰੀਮ ਕੋਰਟ ਨੇ ਤੁਹਾਨੂੰ ਕਿਹਾ ਸੀ ਕਿ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣਾ ਹੈ ।

ਇੱਥੋਂ ਵਿਵਾਦ ਦੀ ਸ਼ੁਰੂਆਤ ਹੋਈ

ਸ਼ੁਰੂਆਤ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਦੇ ਮੈਦਾਨ ਤੋਂ ਹੋਈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬਜਟ ਇਜਲਾਸ ਵਿੱਚ ਰਾਜਪਾਲ ਨੇ ਭਾਸ਼ਣ ਦੌਰਾਨ ਕੈਬਨਿਟ ਤੋਂ ਪਾਸ ਭਾਸ਼ਣ ਵਿੱਚ ‘ਮੇਰੀ ਸਰਕਾਰ’ ਸ਼ਬਦ ਬੋਲਣ ਤੋਂ ਇਨਕਾਰ ਕੀਤਾ ਸੀ ਤਾਂ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਤਾਂ ਫਿਰ ਰਾਜਪਾਲ ਨੇ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕੀਤੀ । ਮਾਨ ਦੇ ਇਸ ਇਲਜ਼ਾਮ ਨੂੰ ਖਾਰਜ ਕਰਦੇ ਹੋਏ ਰਾਜਪਾਲ ਨੇ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ ਸੀ ਤਾਂ ਸੀਐੱਮ ਮਾਨ 6 ਘੰਟਿਆਂ ਅੰਦਰ ਸਬੂਤਾਂ ਦੇ ਨਾਲ ਮੁੜ ਤੋਂ ਵਾਪਸ ਆਏ ਸਨ । ਮਾਨ ਨੇ ਵਿਧਾਸਭਾ ਵਿੱਚ ਰਾਜਪਾਲ ਦੇ ਬਜਟ ਭਾਸ਼ਣ ਦਾ ਵੀਡੀਓ ਰਿਲੀਜ਼ ਕਰਕੇ ਤੰਜ ਕੱਸ ਹੋਏ ਕਿਹਾ ਸੀ ‘ਮਾਣਯੋਗ ਰਾਜਪਾਲ ਸਾਹਬ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ ..ਪਹਿਲਾਂ ਤੁਸੀਂ My Government ਕਿਹਾ ਫੇਰ ਵਿਰੋਧੀ ਧਿਰ ਦੇ ਕਹਿਣ ਤੇ ਤੁਸੀਂ ਸਿਰਫ Government ਕਹਿਣ ਲੱਗ ਪਏ..ਜਦ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ ਓਹੀ ਬੋਲਣਾ ਪਵੇਗਾ ਤਾਂ ਤੁਸੀ ਮੈਨੂੰ ਸਹੀ ਠਹਿਰਾਉਂਦੇ ਹੋਏ MY Government ਕਹਿਣ ਲੱਗੇ..ਰਾਜਪਾਲ ਸਾਹਬ ਮੈਂ ਤੱਥਾਂ ਤੋਂ ਬਿਨਾ ਨਹੀਂ ਬੋਲਦਾ.. ।

ਰਾਜਪਾਲ ਨੇ ਦਿੱਤੀ ਸੀ ਇਹ ਸਫਾਈ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਦੋਂ ਸੋਮਵਾਰ ਨੂੰ ਮੀਡੀਆ ਦੇ ਸਾਹਮਣੇ ਆਏ ਸਨ ਤਾਂ ਉਨ੍ਹਾਂ ਤੋਂ ਮੁੱਖ ਮੰਤਰੀ ਮਾਨ ਦੇ ‘ਮੇਰੀ ਸਰਕਾਰ’ ਵਾਲੇ ਇਲਜ਼ਾਮ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਸੀ ‘ਕਿ ਜੇਕਰ ਮੈਂ ਕਿਹਾ ਹੈ ਤਾਂ ਉਸ ਦਾ ਕੋਈ ਸਬੂਤ ਪੇਸ਼ ਕਰਨ ਮੁੱਖ ਮੰਤਰੀ ਭਗਵੰਤ ਮਾਨ। ਉਨ੍ਹਾਂ ਕਿਹਾ ਸੀ ਸਾਰੇ ਆਦੇਸ਼ ਮੇਰੇ ਨਾਂ ‘ਤੇ ਨਿਕਲ ਦੇ ਹਨ ਤਾਂ ਮੈਂ ਕਿਵੇ ਇਨਕਾਰ ਕਰ ਸਕਦਾ ਹਾਂ। ਉਨ੍ਹਾਂ ਕਿਹਾ ਮੈਨੂੰ ਛੋਟੀ-ਛੋਟੀ ਗੱਲ ਯਾਦ ਰਹਿੰਦੀ ਹੈ, ਮੈਨੂੰ ਹੁਣ ਵੀ ਆਪਣੀ 5 ਸਾਲ ਦੀ ਉਮਰ ਦੀ ਗੱਲ ਯਾਦ ਹੈ, ਮੈਂ ਇਹ ਕਦੇ ਵੀ ਨਹੀਂ ਕਿਹਾ ਹੈ। ਇਹ ਮੇਰੀ ਸਰਕਾਰ ਨਹੀਂ ਹੈ। ਸੂਬੇ ਦਾ ਸੰਵਿਧਾਨ ਹੈੱਡ ਹੋਣ ਦੀ ਵਜਾ ਕਰ ਕੇ ਮੇਰੀ ਸੂਬੇ ਦੇ ਪ੍ਰਤੀ ਜ਼ਿੰਮੇਵਾਰੀਆਂ ਹਨ। ਇਸ ਤੋਂ ਇਲਾਵਾ ਰਾਜਪਾਲ ਨੇ ਭਗਵੰਤ ਮਾਨ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੁਪਰੀਮ ਕੋਰਟ ਜਾਣ ਤੋਂ ਬਾਅਦ ਰਾਜਪਾਲ ਬਜਟ ਇਜਲਾਸ ਦੇ ਲਈ ਰਾਜ਼ੀ ਹੋਏ।