‘ਦ ਖਲੁਧਿਆਣਾ : ਲੁਧਿਆਣਾ ਵਿੱਚ ਵੱਧਦੀ ਆਵਾਜਾਈ ਦੇ ਨਾਲ-ਨਾਲ ਬੈਗਰ ਯਾਨਿ ਭੀਖ ਮੰਗਣ ਵਾਲਿਆਂ ਦੀ ਗਿਣਤੀ ‘ਚ ਵੀ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਨੇ ਮਿਸ਼ਨ ਬੈਗਰ (Begger Free ) ਸ਼ੁਰੂ ਕੀਤਾ ਹੈ। ਜਿਸ ਦਾ ਮਕਸਦ ਸ਼ਹਿਰ ਤੋਂ ਭੀਖ ਮੰਗਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਹੀ ਕਰਨਾ ਹੈ। ਇਸ ਦੇ ਲਈ ਲੁਧਿਆਣਾ ਪੁਲਿਸ ਨੇ ਵਟਸਐਪ ਨੰਬਰ +91-9115601159 ਜਾਰੀ ਕੀਤਾ ਹੈ ਜਿਸ ‘ਤੇ ਸ਼ਹਿਰ ਵਿੱਚ ਸਰਗਰਮ ਭਿਖਾਰੀਆਂ ਦੀ ਫ਼ੋਟੋ ਖਿੱਚ ਕੇ ਕੋਈ ਵੀ ਭੇਜ ਸਕਦਾ ਹੈ। ਪੁਲਿਸ ਮੌਕੇ ‘ਤੇ ਪਹੁੰਚ ਕਿ ਕਾਰਵਾਹੀ ਕਰੇਗੀ।
ਲੁਧਿਆਣਾ ਪੁਲਿਸ ਨੇ ਆਪਣੇ ਟਵਿਟਰ ਹੈਂਡਲ ‘ਤੇ ਭਿਖਾਰੀਆਂ ਖ਼ਿਲਾਫ਼ ਕਰੜੀ ਕਾਰਵਾਹੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਲੁਧਿਆਣਾ ਦੇ ਸਾਰੇ SHO ਨੂੰ ਨਿਰਦੇਸ਼ ਦਿੱਤੇ ਗਏ ਹਨ, ਕਿ ਉਹ ਭੀਖ ਮੰਗਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਅਤੇ ਫ਼ੌਰਨ ਕਾਰਵਾਹੀ ਕਰਨ,ਲੁਧਿਆਣਾ ਤੋਂ ਬਾਅਦ ਇਹ ਕਾਰਵਾਹੀ ਦੂਜੇ ਸ਼ਹਿਰਾਂ ਵਿੱਚ ਵੀ ਸ਼ੁਰੂ ਹੋ ਸਕਦੀ ਹੈ
ਲੁਧਿਆਣਾ ਪੁਲਿਸ ਦਾ ਮਿਸ਼ਨ Begger Free ਪਿੱਛੇ ਇਹ ਹੋ ਸਕਦੀ ਹੈ ਵਜ੍ਹਾਂ
ਲੁਧਿਆਣਾ ਪੁਲਿਸ ਨੇ ਮਿਸ਼ਨ Begger Free ਇਸ ਲਈ ਵੀ ਚਲਾਇਆ ਹੋ ਸਕਦੀ ਹੈ ਕਿਉਂਕਿ ਤਿਊਹਾਰਾਂ ਦੇ ਸੀਜ਼ਨ ਦੀ ਵਜ੍ਹਾਂ ਕਰਕੇ ਬਾਜ਼ਾਰਾਂ ਵਿੱਚ ਭੀੜ ਜ਼ਿਆਦਾ ਹੁੰਦੀ ਹੈ। ਭੀਖ਼ ਦੀ ਆੜ ਵਿੱਚ ਕੁੱਝ ਲੋਕ ਮੌਕੇ ਦਾ ਫ਼ਾਇਦਾ ਚੁੱਕ ਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸਦੇ ਨਾਲ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ ਖ਼ੁਲਾਸਾ ਹੋਇਆ ਹੈ ਕਿ ਭੀਖ ਮੰਗਣ ਦੇ ਨਾਲ ਕੁੱਝ ਲੋਕ ਰੇਕੀ ਦਾ ਕੰਮ ਕਰਦੇ ਹਨ ਅਤੇ ਲੋਕਾਂ ‘ਤੇ ਨਜ਼ਰ ਰੱਖ ਦੇ ਨੇ ਅਤੇ ਅਪਰਾਧੀਆਂ ਨੂੰ ਪੂਰੀ ਜਾਣਕਾਰੀ ਦਿੰਦੇ ਜਿਸ ਦੀ ਵਜ੍ਹਾਂ ਜੁਰਮ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਕੀ ਭੀਖ ਮੰਗਣ ‘ਤੇ ਕੋਈ ਕਾਨੂੰਨ ਹੈ ?
ਭਾਰਤ ਸਰਕਾਰ ਵੱਲੋਂ Begging ‘ਤੇ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਹੈ, ਪਰ ਬਾਂਬੇ ਪ੍ਰੀਵੈਨਸ਼ਨ ਆਫ਼ ਬੈਗਿਗ ਐਕਟ 1959 ਨੂੰ 20 ਸੂਬਿਆਂ ਨੇ ਆਪਣੇ ਸੂਬੇ ਵਿੱਚ ਲਾਗੂ ਕੀਤਾ ਸੀ, ਜਿਸ ਮੁਤਾਬਿਕ ਭੀਖ ਨੂੰ ਅਪਰਾਧ ਦੱਸਿਆ ਗਿਆ ਸੀ ਅਤੇ ਇਸ ਵਿੱਚ 3 ਤੋਂ 10 ਸਾਲ ਦੀ ਸਜ਼ਾ ਹੋ ਸਕਦੀ ਹੈ, ਪਿਛਲੇ ਸਾਲ ਦਿੱਲੀ ਹਾਈਕੋਰਟ ਨੇ ਇਸ ‘ਤੇ ਫ਼ੈਸਲਾ ਸੁਣਾਉਂਦੇ ਹੋਏ ਬਾਂਬੇ ਪ੍ਰੀਵੈਨਸ਼ਨ ਆਫ਼ ਬੈਗਿਗਿ ਐਕਟ 1959 ਦੇ ਸੈਕਸ਼ਨ 25 ਨੂੰ ਹਟਾ ਦਿੱਤਾ ਸੀ ਜਿਸ ਮੁਤਾਬਿਕ ਭੀਖ ਮੰਗਣ ‘ਤੇ ਬਿਨਾਂ ਵਾਰੰਟ ਗਿਰਫ਼ਤਾਰ ਕੀਤਾ ਜਾ ਸਕਦਾ ਸੀ, ਇਸ ਦੇ ਖਿਲਾਫ਼ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਪਟੀਸ਼ਨ ਪਾਈ ਗਈ ਸੀ ਕੋਈ ਵੀ ਸ਼ਖ਼ਸ ਆਪਣੀ ਮਰਜ਼ੀ ਨਾਲ ਭੀਖ ਨਹੀਂ ਮੰਗਦਾ ਹੈ ਮਜਬੂਰੀ ਹੁੰਦੀ ਹੈ ਅਤੇ ਕਈ ਵਾਰ ਕਿਸੇ ਨੂੰ ਇਸ ਕਾਨੂੰਨ ਦੇ ਚਲਦਿਆ ਪਰੇਸ਼ਾਨ ਵੀ ਕੀਤਾ ਜਾਂਦਾ ਸੀ।