The Khalas Tv Blog Khetibadi ਸਰਕਾਰ ਨੇ ਝੋਨੇ ਦੀ ਖ਼ਰੀਦ ਲਈ 2 ਦਿਨ ਦਾ ਮੰਗਿਆ ਸਮਾਂ! ਕਿਸਾਨਾਂ ਨੇ ਪਲਟਿਆ ਫੈਸਲਾ! ਧਰਨੇ ਨੂੰ ਲੈਕੇ ਕੀਤਾ ਵੱਡਾ ਐਲਾਨ
Khetibadi Punjab

ਸਰਕਾਰ ਨੇ ਝੋਨੇ ਦੀ ਖ਼ਰੀਦ ਲਈ 2 ਦਿਨ ਦਾ ਮੰਗਿਆ ਸਮਾਂ! ਕਿਸਾਨਾਂ ਨੇ ਪਲਟਿਆ ਫੈਸਲਾ! ਧਰਨੇ ਨੂੰ ਲੈਕੇ ਕੀਤਾ ਵੱਡਾ ਐਲਾਨ

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਖੁਰਾਕ ਮੰਤਰੀ ਲਾਲਚੰਦ ਕਟਾਰੂਚੱਕ ਦੀ 25 ਕਿਸਾਨ ਜਥੇਬੰਦੀਆਂ ਨਾਲ ਅਹਿਮ ਮੀਟਿੰਗ ਹੋਈ। ਇਸ ਦੌਰਾਨ ਮੁੱਖ ਮੰਤਰੀ ਨੇ ਸਾਰੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਕਿਸਾਨਾਂ ਕੋਲੋਂ 2 ਦਿਨਾਂ ਦਾ ਸਮਾਂ ਮੰਗਿਆ ਹੈ।

ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਝੋਨੇ ਦਾ ਦਾਣਾ-ਦਾਣਾ ਖਰੀਦਾਂਗੇ। ਝੋਨੇ ਦੀ ਖ਼ਰੀਦ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਮੁੱਖ ਮੰਤਰੀ ਕਾਫੀ ਸਖ਼ਤ ਨਜ਼ਰ ਆਏ। ਉਨ੍ਹਾਂ ਕਿਹਾ ਕਿਸਾਨਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਦੇ ਸਾਹਮਣੇ ਅਸੀਂ ਝੁਕਾਂਗੇ ਨਹੀਂ। ਮੁੱਖ ਮੰਤਰੀ ਨੇ ਮਿਲਰ ਨੂੰ ਭਰੋਸਾ ਦਿਵਾਇਆ ਕਿ ਮਿਲਿੰਗ ਦੇ ਲਈ ਸਾਡੇ ਕੋਲ ਪਲਾਨ B ਵੀ ਹੈ।

ਉੱਧਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਮੁੱਖ ਮੰਤਰੀ ਨੇ ਸਾਡੇ ਕੋਲੋਂ 2 ਦਿਨ ਦਾ ਸਮਾਂ ਮੰਗਿਆ ਹੈ, ਤੇ ਅਸੀਂ ਉਨ੍ਹਾਂ ਨੂੰ 4 ਦਿਨ ਦਾ ਸਮਾਂ ਦਿੱਤਾ ਹੈ, ਪੰਜਵੇਂ ਦਿਨ ਫਿਰ ਅਸੀਂ ਸਖਤ ਕਦਮ ਚੁੱਕਾਂਗੇ।

ਰਾਜੇਵਾਲ ਨੇ ਕਿਹਾ ਫਿਲਹਾਲ ਅਸੀਂ ਧਰਨਾ ਖ਼ਤਮ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਮੰਡੀਆਂ ਵਿੱਚ ਖ਼ਰੀਦ ਦੇ ਨਾਲ ਲਿਫਟਿੰਗ ਨੂੰ ਲੈ ਕੇ ਵੀ ਰਫ਼ਤਾਰ ਤੁਹਾਨੂੰ ਅਗਲੇ 2 ਦਿਨਾਂ ਦੇ ਅੰਦਰ ਵੇਖਣ ਨੂੰ ਮਿਲੇਗੀ। ਅਸੀਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਤੁਸੀਂ ਭਾਵੇ ਆੜ੍ਹਤੀਆਂ ਨੂੰ ਮਨਾਉ ਜਾਂ ਫਿਰ ਸ਼ੈਲਰ ਮਾਲਿਕਾਂ ਨੂੰ ਮਨਾਉ, ਸਾਨੂੰ ਨਹੀਂ ਪਤਾ, ਸਾਡੇ ਮਸਲੇ ਹੱਲ ਹੋਣੇ ਚਾਹੀਦੇ ਹਨ।

Exit mobile version