India International

ਅਫ ਗਾਨਿਸਤਾਨ  ਦੇ ਸਿੱਖਾਂ ਲਈ ਭਾਰਤ ਸਰਕਾਰ ਨੇ ਈ-ਵੀਜ਼ਾ ਜਾਰੀ ਕੀਤਾ

ਦ ਖ਼ਾਲਸ ਬਿਊਰੋ : ਲੰਘੇ ਕੱਲ੍ਹ ਅਫਗਾ ਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸ਼ਨੀਵਾਰ ਨੂੰ ਇੱਕ ਗੁਰਦੁਆਰੇ ਵਿਚ ਹੋਏ ਧਮਾ ਕੇ ਦੇ ਬਾਅਦ ਭਾਰਤ ਸਰਕਾਰ ਨੇ ਅਫ਼ਗਾ ਨਿਸਤਾਨ ਦੇ 100 ਸਿੱਖਾਂ ਦੇ ਲਈ ਈ-ਵੀਜ਼ਾ ਜਾਰੀ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਹੁਣ ਤੱਕ ਲਗਭਗ 100 ਵੀਜ਼ਾ ਜਾਰੀ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ ਵੀ ਅਗਸਤ ‘ਚ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਈ-ਵੀਜ਼ਾ ਜਾਰੀ ਕੀਤੇ ਸਨ। ਕਾਬੁਲ ‘ਤੇ ਤਾਲਿ ਬਾਨ ਦੇ ਕਬ ਜ਼ੇ ਤੋਂ ਬਾਅਦ ਪਿਛਲੇ ਸਾਲ ਅਗਸਤ ‘ਚ ਵੀ ਈ-ਵੀਜ਼ਾ ਜਾਰੀ ਕੀਤਾ ਗਿਆ ਸੀ। ਭਾਰਤ ਲਈ ਈ-ਵੀਜ਼ੇ ਨੂੰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਲੰਘੇ ਕੱਲ੍ਹ ਅਫ਼ਗਾ ਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਉੱਤੇ ਹ ਮਲੇ ਹੋਇਆ ਸੀ ਅੱਤਵਾਦੀਆਂ ਨੇ ਉੱਥੇ ਦੋ ਬੰਬ ਧਮਾਕੇ ਕੀਤੇ ਸਨ ਅਤੇ ਕਈ ਲੋਕਾਂ ਨੂੰ ਬੰਧਕ ਵੀ ਬਣਾ ਲਿਆ ਸੀ। ਗੁਰਦੁਆਰੇ ‘ਚ ਹੋਈ ਗੋਲੀਬਾਰੀ ਕਾਰਨ ਇਸ ਹਮਲੇ ‘ਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ‘ਚ ਗੁਰਦੁਆਰੇ ਦੇ ਗ੍ਰੰਥੀ ਅਤੇ ਗਾਰਡ ਦੀ ਮੌਤ ਹੋ ਗਈ, ਜਦਕਿ 7 ਜ਼ਖਮੀ ਹੋ ਗਏ ਅਤੇ ਹਮਲਾ ਕਰਨ ਵਾਲੇ ਅੱਤ ਵਾਦੀਆਂ ਨੂੰ ਕਾਬੁਲ ਪੁ ਲਿਸ ਨੇ ਮਾ ਰ ਮੁਕਾਇਆ ਸੀ।

ਭਾਰਤ ਨੇ ਇਸ ਹਮ ਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਬੁਲ ਦੇ ਕਾਰਤੇ ਪਰਵਾਨ ਗੁਰਦੁਆਰੇ ਵਿੱਚ ਹੋਏ ਧਮਾ ਕਿਆਂ ਦੀ ਨਿੰਦਾ ਕੀਤੀ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ -‘ਕਾਬੁਲ ਵਿਚ ਕਾਰਤੇ ਪਰਵਾਨ ਗੁਰਦੁਆਰੇ ‘ਤੇ ਵਹਿਸ਼ੀ ਹਮ ਲੇ ਤੋਂ ਮੈਂ ਹੈਰਾਨ ਹਾਂ। ਇਸ ਇਸ ਹਮ ਲੇ ਦੀ ਨਿੰ ਦਾ ਕਰਦਾ ਹਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਲਾਮਤੀ ਲਈ ਪ੍ਰਾਰਥਨਾ ਕਰਦਾ ਹਾਂ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ “ਕਾਇਰਾਨਾ ਹਮਲੇ” ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਘਟਨਾ ਤੋਂ ਬਾਅਦ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, ‘ਗੁਰਦੁਆਰਾ ਕਾਰਤੇ ਪਰਵਾਨ ‘ਤੇ ਕਾਇਰਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਜਦੋਂ ਤੋਂ ਸਾਨੂੰ ਹਮਲੇ ਦੀ ਖ਼ਬਰ ਮਿਲੀ ਹੈ ਅਸੀਂ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।