‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੁਖਪਾਲ ਸਿੰਘ ਖਹਿਰਾ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ‘ਬਹੁਤ ਅਫ਼ਸੋਸ ਦੀ ਗੱਲ ਹੈ ਕਿ ਅੱਜ ਕਿਸਾਨ ਮੋਰਚੇ ਦੇ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਮੋਦੀ ਸਰਕਾਰ ਕਿਸਾਨਾਂ ਨੂੰ ਇਨਸਾਫ਼ ਦੇਣ ਵਿੱਚ ਇਨਕਾਰੀ ਹੈ। ਅਸੀਂ ਕਿਸਾਨ ਜਥੇਬੰਦੀਆਂ ਦੀ ਅੱਜ ਦਾ ਦਿਨ ਕਾਲੇ ਦਿਵਸ ਵਜੋਂ ਮਨਾਏ ਜਾਣ ਦੀ ਹਮਾਇਤ ਕਰਦੇ ਹਾਂ। ਸਾਡੀ ਸਰਕਾਰ ਬਹੁਤ ਬੇਸ਼ਰਮ ਹੈ, ਜਿੰਨਾ ਵੀ ਵਿਰੋਧ ਕਰੋ, ਉਨ੍ਹਾਂ ਦੀ ਸਿਹਤ ‘ਤੇ ਕੋਈ ਅਸਰ ਨਹੀਂ ਹੈ। ਅਸੀਂ ਤਾਂ ਕੋਵਿਡ ਵੈਕਸੀਨੇਸ਼ਨ ਤੋਂ ਵੀ ਵਾਂਝੇ ਹਾਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿੱਚ ਬੈਠ ਕੇ ਮਨ ਕੀ ਬਾਤ ਕਰਦੇ ਫਿਰਦੇ ਹਨ। 400 ਤੋਂ ਉੱਪਰ ਕਿਸਾਨਾਂ ਦੀ ਕਿਸਾਨੀ ਅੰਦੋਲਨ ਦੌਰਾਨ ਮੌਤ ਹੋ ਗਈ ਹੈ ਪਰ ਮੋਦੀ ਨੇ ਉਨ੍ਹਾਂ ਕਿਸਾਨਾਂ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ। ਜਦੋਂ ਤੱਕ ਇਹ ਕਿਸਾਨ ਅੰਦੋਲਨ ਚੱਲੇਗਾ, ਉਦੋਂ ਤੱਕ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੈ’।
Related Post
India, International, Punjab
UK ਵੱਲੋਂ ਬ੍ਰਿਟਿਸ਼ ਸੈਨਿਕ ਦੇ ਅਤਿਵਾਦੀ ਸੰਬੰਧਾਂ ਬਾਰੇ ਪੰਜਾਬ
December 25, 2024