1 ਨਵੰਬਰ ਭਾਰਤ ਦੇ ਇਤਿਹਾਸ ਵਿੱਚ ਵਿਸ਼ੇਸ਼ ਦਿਨ ਹੈ ਕਿਉਂਕਿ 1956 ਦੇ States Reorganisation Act ਤਹਿਤ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਉੱਤਰਾਖੰਡ ਤੇ ਛੱਤੀਸਗੜ੍ਹ ਵਰਗੇ ਕਈ ਸੂਬੇ ਇਸੇ ਦਿਨ ਬਣੇ ਸਨ।
ਛੱਤੀਸਗੜ੍ਹ ਵਿੱਚ 1 ਨਵੰਬਰ 2025 (ਸ਼ਨੀਵਾਰ) ਨੂੰ ਸੂਬਾ ਸਥਾਪਨਾ ਦਿਵਸ ਮੌਕੇ ਜਨਤਕ ਛੁੱਟੀ ਐਲਾਨੀ ਗਈ ਹੈ। ਇਸ ਸਾਲ ਸੂਬੇ ਦਾ 25ਵਾਂ ਸਥਾਪਨਾ ਦਿਵਸ (ਰਜਤ ਜਯੰਤੀ) ਵਿਸ਼ੇਸ਼ ਤਿਉਹਾਰਾਂ ਨਾਲ ਮਨਾਇਆ ਜਾ ਰਿਹਾ ਹੈ। ਆਮ ਪ੍ਰਸ਼ਾਸਨ ਵਿਭਾਗ ਵੱਲੋਂ 29 ਅਕਤੂਬਰ ਨੂੰ ਜਾਰੀ ਹੁਕਮ ਅਨੁਸਾਰ, ਸਾਰੇ ਸਰਕਾਰੀ ਦਫ਼ਤਰ, ਸਕੂਲ-ਕਾਲਜ (ਸਰਕਾਰੀ, ਗੈਰ-ਸਰਕਾਰੀ ਤੇ ਨਿੱਜੀ) ਬੰਦ ਰਹਿਣਗੇ।
ਇਹ ਛੁੱਟੀ ਸਥਾਨਕ/ਆਮ ਛੁੱਟੀ ਵਜੋਂ ਲਾਗੂ ਹੋਵੇਗੀ, ਪਰ ਬੈਂਕ ਖੁੱਲ੍ਹੇ ਰਹਿਣਗੇ। ਪੰਜਾਬ ਵਿੱਚ ਵੀ 1 ਨਵੰਬਰ ਨੂੰ ਸੂਬਾ ਸਥਾਪਨਾ ਦਿਵਸ ਮਨਾਇਆ ਜਾਵੇਗਾ ਤੇ ਸਰਕਾਰ ਨੇ ਇਸ ਦਿਨ ਰਾਖਵੀਂ ਛੁੱਟੀ ਐਲਾਨੀ ਹੈ।

