India

ਸਰਕਾਰ ਦਾ ਕ੍ਰਿਪਟੋਕਰੰਸੀ ‘ਤੇ ਹਾਲੇ ਕੋਈ ਫੈਸਲਾ ਨਹੀਂ :ਵਿਤ ਮੰਤਰੀ

‘ਦ ਖ਼ਾਲਸ ਬਿਊਰੋ :ਕ੍ਰਿਪਟੋਕਰੰਸੀ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਜ ਸਭਾ ‘ਚ ਅਹਿਮ ਸਪੱਸ਼ਟੀਕਰਨ ਦਿੱਤਾ ਹੈ।ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕ੍ਰਿਪਟੋਕਰੰਸੀ ‘ਤੇ ਪਾਬੰ ਦੀ ਲਗਾਉਣ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਹੈ। ਇਸ ਬਾਰੇ ਅੰਤਿਮ ਫੈਸਲਾ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਜਾਵੇਗਾ।

ਬਜਟ 2022 ਵਿੱਚ, ਵਿੱਤ ਮੰਤਰੀ ਨੇ ਕ੍ਰਿਪਟੋ ਕਰੰਸੀ ‘ਤੇ 30% ਟੈਕਸ ਲਗਾਉਣ ਦੀ ਐਲਾਨ ਕੀਤਾ ਸੀ। ਰਾਜ ਸਭਾ ‘ਚ ਬਜਟ 2022 ‘ਤੇ ਚਰਚਾ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, “ਅਸੀਂ ਕ੍ਰਿਪਟੋ ਤੋਂ ਸਿਰਫ਼ ਮੁਨਾਫ਼ੇ ‘ਤੇ ਟੈਕਸ ਲਗਾਇਆ ਹੈ। ਮੈਂ ਇਸ ਪੜਾਅ ‘ਤੇ ਇਸ ਨੂੰ ਕਾਨੂੰਨੀ ਬਣਾਉਣ ਜਾਂ ਇਸ ‘ਤੇ ਪਾਬੰ ਦੀ ਲਗਾਉਣ ਲਈ ਕੁਝ ਨਹੀਂ ਕਰ ਰਿਹਾ ਹਾਂ।”

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕ੍ਰਿਪਟੋ ਸੰਪੱਤੀ ਲੈਣ-ਦੇਣ ‘ਤੇ 30% ਟੈਕਸ ਲਗਾਉਣ ਦੇ ਬਜਟ ਪ੍ਰਸਤਾਵ ‘ਤੇ ਵਿਰੋਧੀ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਮਹੱਤਵਪੂਰਨ ਗੱਲ ਕਹੀ।