‘ਦ ਖ਼ਾਲਸ ਬਿਊਰੋ:- ਦੇਸ਼ ਦਾ 74ਵਾਂ ਆਜ਼ਾਦੀ ਦਿਹਾੜਾ ਪੂਰੇ ਦੇਸ਼ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ Google ਵੀ ਹਰ ਸਾਲ ਦੀ ਤਰ੍ਹਾਂ ਖਾਸ ਅੰਦਾਜ਼ ‘ਚ ਭਾਰਤ ਦਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਗੂਗਲ ਨੇ ਇਸ ਵਾਰ ਡੂਡਲ (Doodle) ‘ਚ ਆਜ਼ਾਦੀ ਦਿਹਾੜੇ ਮੌਕੇ ਭਾਰਤ ਦੀ ਸੰਸਕ੍ਰਿਤੀ, ਕਲਾ ਅਤੇ ਸੰਗੀਤ ਨੂੰ ਦਿਖਾਇਆ ਹੈ।
ਡੂਡਲ ‘ਚ ਸ਼ਹਿਨਾਈ, ਤੁਤੇਰੀ, ਢੋਲ, ਵੀਣਾ ਅਤੇ ਸਾਰੰਗੀ ਨੂੰ ਦਿਖਾਇਆ ਗਿਆ ਹੈ। ਇਸ ਵਾਰ ਡੂਡਲ ਨੂੰ ਮੁੰਬਈ ਦੇ ਗੈਸਟ ਆਰਟਿਸਟ ਸਚਿਨ ਘਨੇਕਰ ਨੇ ਬਣਾਇਆ ਹੈ। ਡੂਡਲ ‘ਤੇ ਕਲਿੱਕ ਕਰਨ ਤੋਂ ਬਾਅਦ ਭਾਰਤ ਦਾ ਆਜ਼ਾਦੀ ਦਿਵਸ ਸਰਚ ਰਿਜ਼ਲਟ ਦਾ ਪੇਜ ਖੁੱਲ੍ਹਦਾ ਹੈ।