India

ਲੋਨ ਲੈਣ ਵਾਲਿਆਂ ਲਈ ਖੁਸ਼ਖਬਰੀ, RBI ਨੇ ਰੈਪੋ ਰੇਟ 0.25% ਘਟਾਇਆ

ਸ਼ੁੱਕਰਵਾਰ 5 ਦਸੰਬਰ 2025 ਨੂੰ ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੀ ਮੁਦਰਾ ਨੀਤੀ ਸਮੀਖਿਆ ਵਿੱਚ ਵੱਡਾ ਐਲਾਨ ਕੀਤਾ। ਨਵੇਂ ਗਵਰਨਰ ਸੰਜੈ ਮਲਹੋਤਰਾ ਨੇ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ (0.25%) ਦੀ ਕਟੌਤੀ ਕਰ ਦਿੱਸੀ, ਜਿਸ ਨਾਲ ਰੈਪੋ ਰੇਟ 5.50% ਤੋਂ ਘਟ ਕੇ 5.25 ਫੀਸਦੀ ਹੋ ਗਿਆ ਹੈ।

ਇਹ ਫੈਸਲਾ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚੀ ਪ੍ਰਚੂਨ ਮਹਿੰਗਾਈ (ਅਕਤੂਬਰ ਵਿੱਚ ਸਿਰਫ਼ 0.25%) ਅਤੇ ਅਰਥਵਿਵਸਥਾ ਨੂੰ ਹੋਰ ਰਫ਼ਤਾਰ ਦੇਣ ਦੇ ਮਕਸਦ ਨਾਲ ਲਿਆ ਗਿਆ। ਇਸ ਸਾਲ ਇਹ ਚੌਥੀ ਵਾਰ ਹੈ ਜਦੋਂ ਰੈਪੋ ਰੇਟ ਘਟਾਇਆ ਗਿਆ – ਫਰਵਰੀ ਤੋਂ ਹੁਣ ਤੱਕ ਕੁੱਲ 1.25 ਪ੍ਰਤੀਸ਼ਤ ਦੀ ਕਟੌਤੀ ਹੋ ਚੁੱਕੀ ਹੈ।

ਕਰਜ਼ਦਾਰਾਂ ਨੂੰ ਸਿੱਧੀ ਰਾਹਤ

ਰੈਪੋ ਰੇਟ ਘਟਟਣ ਨਾਲ ਬੈਂਕਾਂ ਨੂੰ RBI ਤੋਂ ਸਸਤਾ ਕਰਜ਼ਾ ਮਿਲੇਗਾ, ਜਿਸ ਦਾ ਫਾਇਦਾ ਜਲਦੀ ਹੀ ਗਾਹਕਾਂ ਤੱਕ ਪਹੁੰਚੇਗਾ। ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਤੇ ਸਿੱਖਿਆ ਲੋਨ ਸਸਤੇ ਹੋਣਗੇ।

ਜੇਕਰ ਕਿਸੇ ਨੇ ₹50 ਲੱਖ ਦਾ ਹੋਮ ਲੋਨ 20 ਸਾਲ ਲਈ 8.50% ਵਿਆਜ ’ਤੇ ਲਿਆ ਹੈ, ਤਾਂ ਪਹਿਲਾਂ EMI ₹43,391 ਸੀ। 0.25% ਕਟੌਤੀ ਤੋਂ ਬਾਅਦ EMI ਘਟ ਕੇ ₹42,603 ਹੋ ਜਾਵੇਗੀ – ਯਾਨੀ ਹਰ ਮਹੀਨੇ ₹788 ਤੇ ਸਾਲਾਨਾ ₹9,456 ਦੀ ਬੱਚਤ।

ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ

ਗਵਰਨਰ ਮਲਹੋਤਰਾ ਨੇ ਦੱਸਿਆ ਕਿ ਦੂਜੀ ਤਿਮਾਹੀ ਵਿੱਚ ਜੀਡੀਪੀ 8.2% ਦੀ ਰਫ਼ਤਾਰ ਨਾਲ ਵਧੀ ਹੈ, ਪਰ ਮਹਿੰਗਾਈ ਬਹੁਤ ਹੇਠਾਂ ਹੋਣ ਕਾਰਨ ਵਿਆਜ ਦਰਾਂ ਘਟਾਉਣ ਦੀ ਗੁੰਜਾਇਸ਼ ਬਣੀ। ਇਸਸਤੇ ਕਰਜ਼ੇ ਨਾਲ ਰੀਅਲ ਅਸਟੇਟ ਸੈਕਟਰ ਨੂੰ ਵੱਡਾ ਬੂਸਟ ਮਿਲੇਗਾ, ਘਰਾਂ ਦੀ ਮੰਗ ਵਧੇਗੀ ਅਤੇ ਬਾਜ਼ਾਰ ਵਿੱਚ ਪੈਸੇ ਦਾ ਪ੍ਰਵਾਹ ਤੇਜ਼ ਹੋਵੇਗਾ।ਕੁੱਲ ਮਿਲਾ ਕੇ, ਕਰੋੜਾਂ ਲੋਕਾਂ ਦੀ ਜੇਬ ’ਚ ਹਰ ਮਹੀਨੇ ਵੱਧ ਪੈਸਾ ਬਚੇਗਾ ਅਤੇ ਆਰਥਿਕ ਗਤੀਵਿਧੀਆਂ ਨੂੰ ਨਵੀਂ ਰਫ਼ਤਾਰ ਮਿਲੇਗੀ।