‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਵੱਸਦੇ ਗੈਂ ਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾ ਰਨ ਦੀ ਮੁੜ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਦੋ ਭਰਾਵਾਂ ਦੇ ਕਾ ਤਲ ਤੋਂ ਬਦਲਾ ਲਿਆ ਹੈ। ਉਸਨੇ ਅੱਜ ਵਾਇਰਲ ਹੋਈ ਵੀਡੀਓ ਵਿੱਚ ਕਿਹਾ ਹੈ ਕਿ ਇੱਕ ਸਮਾਂ ਸੀ ਜਦੋਂ ਸਾਡੇ ਘਰ ਸੱ ਥਰ ਵਿਛੇ ਸਨ ਅਤੇ ਉਸ ਕੋਲੋਂ ਬਦਲਾ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਸਨੇ ਇਹ ਵੀ ਕਿਹਾ ਕਿ ਉਸਨੂੰ ਦੁਨਿਆਵੀ ਅਦਾਲਤ ਦਾ ਕੋਈ ਡਰ ਨਹੀਂ ਪਰ ਉਹ ਰੱਬ ਦੀ ਅਦਾਲਤ ਵਿੱਚ ਸੱਚੇ ਹਨ।
ਗੋਲਡੀ ਬਰਾੜ ਦੀ ਇਹ ਵੀਡੀਓ ਜਿਸਦੀ ਪੰਜਾਬ ਅਤੇ ਦਿੱਲੀ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ, ਵਿੱਚ ਉਸਨੇ ਇਹ ਵੀ ਕਿਹਾ ਹੈ ਕਿ ਆਮ ਲੋਕ ਉਹਦੇ ਮਾਪਿਆਂ ਦੀਆਂ ਵੀਡੀਓਜ਼ ਵੇਖ ਕੇ ਭਾਵੁਕ ਹੋ ਰਹੇ ਹਨ ਪਰ ਸਿੱਧੂ ਮੂਸੇਵਾਲਾ ਨੇ ਜਿਊਂਦੇ ਜੀਅ ਕਿੰਨੇ ਘਰਾਂ ਦੇ ਸੱ ਥਰ ਵਿਛਾਏ, ਉਸਦਾ ਕਿਸੇ ਨੂੰ ਇਲਮ ਨਹੀਂ। ਸਾਡੀ ਤ੍ਰਾ ਸਦੀ ਇਹ ਹੈ ਕਿ ਤਾਕਤਵਾਰ ਬੰਦਿਆਂ ਬਾਰੇ ਕੋਈ ਮੂੰਹ ਖੋਲਣ ਦਾ ਹੀਆ ਨਹੀਂ ਕਰਦਾ ਪਰ ਮੂਸੇਵਾਲਾ ਦੇ ਕਾ ਰਨਾਮਿਆਂ ਦਾ ਇਤਿਹਾਸ ਗਵਾਹ ਹੈ।
ਉਸਨੇ ਸਿੱਧੂ ਮੂਸੇਵਾਲਾ ਉੱਤੇ ਸਿੱਖ ਕੌਮ ਦਾ ਸਿਰ ਨੀਵਾਂ ਕਰਨ ਦਾ ਦੋ ਸ਼ ਵੀ ਲਾਉਂਦਿਆਂ ਕਿਹਾ ਕਿ ਉਹ ਕੌਮ ਵਿਰੋਧੀ ਸੀ। ਜਿਸ ਪਰਿਵਾਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਕੱਢੀ ਸੀ, ਉਹ ਉਸ ਪਾਰਟੀ ਦੀ ਮਦਦ ਕਰਦਾ ਰਿਹਾ। ਉਸਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਹੱਕਾਂ ਲਈ ਖੜਨ ਵਾਲੇ ਦੀਪ ਸਿੱਧੂ ਦਾ ਜਿਸ ਦਿਨ ਸਸ ਕਾਰ ਸੀ, ਉਸ ਦਿਨ ਮਾਨਸੇ ਦਾ ਇਹ ਅਣਖੀਲਾ ਪੁੱਤਰ ਅਖਾੜੇ ਲਵਾ ਕੇ ਦਾ ਰੂ ਪੀ ਰਿਹਾ ਸੀ ਅਤੇ ਭੰਗੜੇ ਪਾਉਂਦਾ ਰਿਹਾ।
ਅੰਤ ਵਿੱਚ ਗੋਲਡੀ ਬਰਾੜ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਨੂੰ ਇਸ ਗੱਲ ਦੀ ਭਿਣਕ ਪਈ ਕਿ ਉਸਦਾ ਨਾਂ ਨੌਜਵਾਨ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਕ ਤਲ ਵਿੱਚ ਬੋਲਣ ਲੱਗਾ ਹੈ ਤਾਂ ਉਸਨੇ ਉਨ੍ਹਾਂ ਨੂੰ ਦੋ ਕਰੋੜ ਰੁਪਏ ਦੀ ਆਫ਼ਰ ਕੀਤੀ ਗਈ ਸੀ ਅਤੇ ਰਾਜੀਨਾਮੇ ਲਈ ਵਾਸਤਾ ਪਾਇਆ। ਉਸਨੇ ਅੰਤ ਵਿੱਚ ਦਾਅਵਾ ਕੀਤਾ ਕਿ ਸਮਾਂ ਬੜਾ ਸਮਰੱਥ ਹੈ। ਜੇ ਹਾਲੇ ਵੀ ਉਨ੍ਹਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਆਉਂਦਾ ਤਾਂ ਸਭ ਕੁੱਝ ਸਮਾਂ ਆਉਣ ਉੱਤੇ ਸਾਹਮਣੇ ਆ ਜਾਵੇਗਾ।