ਗੋਲਡੀ ਬਰਾੜ ਨੇ ਆਡੀਓ ਮੈਸੇਜ ਵਿੱਚ ਮੂਸੇਵਾਲਾ ਦੀ ਮੌ ਤ ਨੂੰ ਲੈ ਕੇ ਵੱਡੇ ਦਾਅਵੇ ਕੀਤੇ
‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਗੋਲਡੀ ਬਰਾੜ ਦਾ ਇੱਕ ਆਡੀਓ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਹਾਂ। ਆਡੀਓ-ਵੀਡੀਓ ਵਿੱਚ ਗੋਲਡੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਮੂਸੇਵਾਲਾ ਨੇ ਜਾਨ ਬਚਾਉਣ ਦੇ ਲਈ ਉਸ ਨੂੰ 2 ਕਰੋੜ ਦਾ ਆਫਰ ਦਿੱਤਾ ਸੀ ਪਰ ਉਸ ਨੇ ਠੁਕਰਾ ਦਿੱਤਾ। ਗੋਲਡੀ ਮੁਤਾਬਿਕ ਉਹ ਆਪਣੇ ਭਰਾ ਵਿੱਕੀ ਮਿੱਡੂਖੇੜਾ ਦੇ ਖ਼ੂਨ ਦਾ ਬਦਲਾ ਲੈਣਾ ਚਾਹੁੰਦਾ ਸੀ । ਗੋਲਡੀ ਨੇ ਕਿਹਾ ਮੁਕਤਸਰ ਦੇ ਪਿੰਡ ਭੰਗਚਿੜੀ ਵਿੱਚ ਉਸ ਦੇ ਮੁੰਡੇ 24 ਘੰਟੇ ਮੂਸੇਵਾਲਾ ‘ਤੇ ਨਜ਼ਰ ਰੱਖ ਦੇ ਸਨ।
ਮੂਸੇਵਾਲਾ ਨੂੰ ਵੀ ਪਤਾ ਸੀ। ਇਸੇ ਲਈ ਮੂਸੇਵਾਲਾ ਨੇ ਉਨ੍ਹਾਂ ਦੇ ਜ਼ਰੀਏ ਹੀ ਸੁਨੇਹਾ ਦਿੱਤਾ ਸੀ ਕਿ ਉਹ ਗੁਰਦੁਆਰਾ ਸਾਹਿਬ ਜਾ ਕੇ ਇਹ ਕਹਿਣ ਕਿ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਤਾਂ ਉਹ 2 ਕਰੋੜ ਦੇਵੇਗਾ। ਇਸ ਤੋਂ ਇਲਾਵਾ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤ ਲ ਕਰਨ ਨੂੰ ਜਾਇਜ਼ ਠਹਿਰਾਉਣ ਲਈ ਪੰਥਕ ਕਾਰਡ ਖੇਡਣ ਦੀ ਵੀ ਕੋਸ਼ਿਸ਼ ਕੀਤੀ। ਸਿਰਫ਼ ਇੰਨਾਂ ਹੀ ਨਹੀਂ ਉਸ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਆਗੂ ਜਗਦੀਸ਼ ਟਾਇਟਲ ਨੂੰ ਮਾਰ ਨ ਦੇ ਪਲਾਨ ਬਣਾ ਰਿਹਾ ਸੀ। ਗੈਂ ਗਟਸਰ ਗੋਲਡੀ ਨੇ ਲਾਰੈਂਸ ਬਿਸ਼ਨੋਈ ਦੀ ਤਾਰੀਫ਼ ਕਰਦੇ ਹੋਏ ਉਸ ਨੂੰ ਧਾਰਮਿਕ ਸ਼ਖ਼ਤ ਤੱਕ ਦੱਸ ਦਿੱਤਾ ।
ਜਗਦੀਸ਼ ਟਾਇਟਲਰ ਦੀ ਰੇਕੀ ਕੀਤੀ ਸੀ
ਆਡੀਓ-ਵੀਡੀਓ ਵਿੱਚ ਗੈਂ ਗਸਟਰ ਗੋਲਡੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਅਤੇ ਲਾਰੈਂਸ ਨੇ ਜਗਦੀਸ਼ ਟਾਇਟਲ ਨੂੰ ਮਾਰਨ ਲਈ ਰੇਕੀ ਕੀਤੀ ਸੀ। ਗੋਲਡੀ ਨੇ ਕਿਹਾ ਜਦੋਂ ਕਾਲਜ ਸਮੇਂ ਉਸ ਅਤੇ ਲਾਰੈਂਸ ਖਿਲਾਫ਼ ਪਰਚਾ ਦਰਜ ਹੋਇਆ ਤਾਂ ਉਹ ਦਿੱਲੀ ਆ ਗਏ ਸਨ। ਉਸ ਦੌਰਾਨ ਹੀ ਉਸ ਨੇ ਟਾਇਟਲ ਦੀ ਰੇਕੀ ਕੀਤੀ ਅਤੇ ਉਸ ਨੂੰ ਮਾਰ ਨ ਦਾ ਪਲਾਨ ਬਣਾਇਆ ਕਿਉਂਕਿ ਉਹ ਕੌਮ ਦਾ ਦਰਦ ਸਮਝ ਦੇ ਸਨ ।
‘ਦੀਪ ਸਿੱਧੂ ਦੇ ਸਸਕਾਰ ‘ਤੇ ਮੂਸੇਵਾਲਾ ਨੇ ਜਸ਼ਨ ਮਨਾਇਆ’
ਆਡੀਓ-ਵੀਡੀਓ ਵਿੱਚ ਗੋਲਡੀ ਬਰਾੜ ਨੇ ਇਲ ਜ਼ਾਮ ਲਗਾਇਆ ਕਿ ਦੀਪ ਸਿੱਧੂ ਦੇ ਸਸਕਾਰ ਵਾਲੇ ਦਿਨ ਸਾਰੇ ਪੰਜਾਬ ਵਿੱਚ ਸੋਕ ਸੀ ਪਰ ਸਿੱਧੂ ਮੂਸੇਵਾਲਾ ਨੇ ਅਖਾੜੇ ਲਗਾਏ। ਉਹ ਨੱਚ ਰਿਹਾ ਸੀ ਸਭ ਨੇ ਇਸ ਦਾ ਵਿਰੋਧ ਕੀਤਾ, ਅਸੀਂ ਸਭ ਕੁੱਝ ਭੁੱਲ ਜਾਂਦੇ ਹਾਂ, ਦੀਪ ਸਿੱਧੂ ਨਾਲ ਸਿੱਧੂ ਮੂਸੇਵਾਲਾ ਦੀ ਫੋਟੋ ਲਗਾਉਣਾ ਗਲਤ ਹੈ ।
ਗੋਲਡੀ ਨੇ ਲਾਰੈਂਸ ਨੂੰ ਦੱਸਿਆ ਧਾਰਮਿਕ
ਗੋਲਡੀ ਬਰਾੜ ਨੇ ਲਾਰੈਂਸ ਨੂੰ ਧਾਰਮਿਕ ਦੱਸਿਆ। ਉਸ ਨੇ ਕਿਹਾ ਲੋਕ ਉਸ ਦੇ ਐਨਕਾਉਂਟਰ ਦੀ ਗੱਲ ਕਹਿ ਰਹੇ ਨੇ ਜਦਕਿ ਰਾਜਸਥਾਨ ਵਿੱਚ ਪੇਸ਼ੀ ਦੌਰਾਨ ਲਾਰੈਂਸ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਟੀ-ਸ਼ਰਟ ਪਾਈ ਸੀ,ਗੋਲਡੀ ਨੇ ਕਿਹਾ ਲਾਰੈਂਸ ਬਹੁਤ ਧਾਰਮਿਕ ਹੈ ਅਤੇ ਰੋਜ਼ ਪਾਠ ਕਰਦਾ ਹੈ ਕਦੇ ਜ਼ਿੰਦਗੀ ਵਿੱਚ ਨਸ਼ਾ ਨਹੀਂ ਕੀਤਾ ।