Punjab

ਗੋਲਡੀ ਬਰਾੜ ਦੀ ਆਡੀਓ ਹੋਈ ਵਾਇਰਲ, ਸਿੱਧੂ ਮੂਸੇਵਾਲਾ ਬਾਰੇ ਕੀਤਾ ਜ਼ਿਕਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਗੋਲਡੀ ਬਰਾੜ ਦੀ ਇੱਕ ਆਡੀਓ ਵਾਇਰਲ ਹੋਈ ਹੈ। ਇਸ ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਡੀਓ ‘ਚ ਬੋਲਣ ਵਾਲਾ ਵਿਅਕਤੀ ਗੋਲਡੀ ਬਰਾੜ ਹੈ, ਜਿਸ ‘ਚ ਉਸ ਨੇ ਕਈ ਖੁਲਾਸੇ ਕੀਤੇ ਹਨ। ਹਾਲਾਂਕਿ ਦਾ ਖ਼ਾਲਸ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਸ ਵੀਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ 5 ਜੂਨ 2022 ਨੂੰ ਦਿੱਲੀ ਵਿੱਚ ਸ਼ੋਅ ਕਰਨਾ ਸੀ। ਕਿਉਂਕਿ 5 ਜੂਨ ਦਾ ਦਿਨ ਸਿੱਖਾਂ ਲਈ ਦੁੱਖਦਾਈ ਦਿਨ ਹੈ ਕਿ ਕਿਉਂਕਿ ਇਸ ਦਿਨ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕਤਲ ਹੋਇਆ ਸੀ। ਉਸ ਦੇ ਨਾਲ ਕਈ ਸਿੱਖ ਨੌਜਵਾਨ ਮਾਰੇ ਗਏ। ਗੋਲਡੀ ਨੇ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਦੀ ਹਮਾਇਤ ਵਾਲੀ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ। 5 ਜੂਨ ਨੂੰ ਸ਼ੋਅ ਤੋਂ ਬਾਅਦ ਮੂਸੇਵਾਲਾ ਵਰਲਡ ਟੂਰ ‘ਤੇ ਜਾਣ ਵਾਲੇ ਸੀ। ਆਡੀਓ ‘ਚ ਗੋਲਡੀ ਕਹਿ ਰਿਹਾ ਹੈ ਕਿ ਜਦੋਂ ਤੋਂ ਅਸੀਂ ਪੰਜਾਬ ‘ਚ ਰਹੇ ਹਾਂ, ਅਸੀਂ ਕਦੇ ਵੀ ਪੰਜਾਬ ਦੇ ਖਿਲਾਫ ਨਹੀਂ ਜਾ ਸਕਦੇ। ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਚੰਗੇ ਵਿਅਕਤੀ ਨੂੰ ਨਹੀਂ ਮਾਰਿਆ ਅਤੇ ਨਾ ਹੀ ਕਦੇ ਅਜਿਹਾ ਕਰਾਂਗੇ। ਜੇਕਰ ਕੋਈ ਸਾਡੇ ਖਿਲਾਫ ਕੋਈ ਗਤੀਵਿਧੀ ਕਰਦਾ ਹੈ ਤਾਂ ਅਸੀਂ ਉਸ ਨੂੰ ਛੱਡਾਂਗੇ। ਗੋਲਡੀ ਨੇ ਕਿਹਾ ਕਿ ‘ਅਸੀਂ ਖਾਲਿਸਤਾਨ ਦੇ ਖਿਲਾਫ ਨਹੀਂ ਹਾਂ। ਅਸੀਂ ਪੰਜਾਬ ਦੇ ਨਾਲ ਹਾਂ ਅਤੇ ਹਮੇਸ਼ਾ ਰਹਾਂਗੇ।

ਵਾਇਰਲ ਆਡੀਓ ‘ਚ ਗੋਲਡੀ ਕਹਿ ਰਿਹਾ ਹੈ ਕਿ ਸਿੱਧੂ ਦੇ ਕਤਲ ਤੋਂ ਬਾਅਦ ਪੰਜਾਬ ਦੇ ਲੋਕ ਸਿੱਧੂ ਦੇ ਪਰਿਵਾਰ ਦਾ ਕਾਫੀ ਸਮਰਥਨ ਕਰ ਰਹੇ ਹਨ। ਸਿੱਧੂ ਨੂੰ ਸ਼ਹੀਦ ਕਹਿ ਕੇ ਸਿੱਖ ਸ਼ਹੀਦਾਂ ਦਾ ਅਪਮਾਨ ਨਾ ਕਰੋ।

‘ਮੈਂ ਆਮ ਲੋਕਾਂ ਵਾਂਗ ਆਮ ਲੋਕਾਂ ਵਿਚ ਇਕ ਆਮ ਨੌਜਵਾਨ ਹੁੰਦਾ ਸੀ। ਮੈਂ ਵੀ ਸਖ਼ਤ ਮਿਹਨਤ ਕੀਤੀ ਹੈ ਅਤੇ 40-40 ਘੰਟੇ ਤੱਕ ਟਰੱਕ ਚਲਾਇਆ ਹੈ। ਕਦੇ ਕਿਸੇ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ। ਮੇਰੇ ਭਰਾ ਦੀ 12 ਅਕਤੂਬਰ 2020 ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਵਿੱਚ ਸਿੱਧੂ ਦਾ ਹੱਥ ਸੀ। ਇਸ ਤੋਂ ਬਾਅਦ ਅਸੀਂ ਅਪਰਾਧ ਦਾ ਰਾਹ ਚੁਣਿਆ।

ਗੋਲਡੀ ਨੇ ਅੱਗੇ ਕਿਹਾ ਕਿ ਉਸਦੀ ਆਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਹ ਕਾਫੀ ਵਾਇਰਲ ਹੋ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਪੰਥਕ ਮਾਨਸਿਕਤਾ ਦਾ ਮਾਲਕ ਹੈ। ਸਿੱਖ ਕੌਮ ਦਾ ਭਲਾ ਕਰ ਰਿਹਾ ਹੈ ਪਰ ਉਸ ਦਾ ਪਿਤਾ ਲੋਕਾਂ ਨੂੰ ਗੁੰਮਰਾਹ ਕਰਕੇ ਨੌਜਵਾਨਾਂ ਦਾ ਧਿਆਨ ਭਟਕ ਰਿਹਾ ਹੈ। ਉਹ ਸਿੱਖਾਂ ਦਾ ਖੂਨ ਪੀਣ ਵਾਲੀ ਪਾਰਟੀ ਕਾਂਗਰਸ ਦਾ ਸਮਰਥਨ ਕਰ ਰਹੇ ਹਨ। ਕਈ ਲੋਕ ਕਹਿ ਰਹੇ ਹਨ ਕਿ ਉਹ ਆਪਣੇ ਪੁੱਤਰ ਦੀ ਸੋਚ ਦੇ ਵਿਰੁੱਧ ਜਾ ਰਿਹਾ ਹੈ।

ਇਸ ਆਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਸਿੱਧੂ ਦੇ ਪਰਿਵਾਰ ਵੱਲੋਂ 1984 ਤੋਂ ਬਾਅਦ ਕਾਂਗਰਸ ਦਾ ਸਮਰਥਨ ਕੀਤਾ ਜਾ ਰਿਹਾ ਹੈ। ਉਸ ਦਾ ਪਰਿਵਾਰ ਕਾਂਗਰਸ ਦਾ ਸਮਰਥਨ ਕਰ ਰਿਹਾ ਹੈ, ਜਿਸ ਦਾ ਸਿੱਖਾਂ ਦਾ ਘਾਣ ਕੀਤਾ ਸੀ।

ਇਹ ਵੀ ਪੜ੍ਹੋ –  ਰਾਜਕੁਮਾਰ ਆਨੰਦ ਦਾ ਅਸਤੀਫ਼ਾ ਹੋਇਆ ਪ੍ਰਵਾਨ