ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ (SRI DARBAR SAHIB) ਆਉਣ ਵਾਲੇ ਸ਼ਰਧਾਲੂਆਂ (DEVOTEES) ਲਈ SGPC ਵੱਲੋਂ ਬਣਾਈ ਗਈ ਸਾਰਾਗੜ੍ਹੀ ਸਰ੍ਹਾਂ (SARAGARHI SARAI) ਨੂੰ ਲੈਕੇ ਇੱਕ ਵਾਰ ਮੁੜ ਤੋਂ ਠੱਗੀ (FRAUD) ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (AMRITSAR POLICE COMMISSIONER) ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ । ਸਾਈਬਰ ਠੱਗਾਂ (CYBER FRAUD) ਦੇ ਵੱਲੋਂ ਸਾਰਾਗੜੀ ਸਰ੍ਹਾਂ ਦੀ ਜਾਅਲੀ ਵੈੱਬਸਾਈਟ (FAKE WEBSITE) ਬਣਾਈ ਗਈ ਹੈ ਜਿਸ ਦੇ ਜ਼ਰੀਏ ਸੰਗਤਾਂ ਨੂੰ ਲੁਟਿਆ ਜਾ ਰਿਹਾ ਹੈ । 6 ਮਹੀਨੇ ਪਹਿਲਾਂ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਮੇਟੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਹੁਣ ਮੁੜ ਤੋਂ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ।
SGPC ਦਾ ਕਹਿਣਾ ਹੈ ਠੱਗ ਜਾਅਲੀ ਵੈੱਬਸਾਈਟ ‘ਤੇ ਬੁਕਿੰਗ ਕਰਦਾ ਹੈ ਅਤੇ ਫਿਰ ਪੈਸੇ ਲੈਂਦਾ ਹੈ,ਪਹਿਲਾਂ ਵੀ ਉਸ ਦੀ ਵੈੱਬਸਾਈਟ ਨੂੰ ਬਲਾਕ ਕੀਤਾ ਗਿਆ ਸੀ ਪਰ ਹੁਣ ਮੁੜ ਤੋਂ ਉਸ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਹੈ । ਸੰਗਤਾਂ ਦੀ ਸ਼ਿਕਾਇਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਦੇ ਕਮਿਸ਼ਨ ਤੱਕ ਪਹੁੰਚ ਕੀਤੀ ਜਿੰਨਾਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ । ਸਰ੍ਹਾਂ ਨੂੰ ਆਨਲਾਈਨ (ONLINE SARAI BOOKING) ਇਸ ਲਈ ਕੀਤਾ ਗਿਆ ਸੀ ਤਾਂਕੀ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਸਿਰਫਿਰ ਅਤੇ ਲਾਲਚੀ ਲੋਕ ਗੁਰੂ ਘਰ ਵਿੱਚ ਵੀ ਠੱਗੀ ਮਾਰਨ ਤੋਂ ਬਾਜ਼ ਨਹੀਂ ਆ ਰਹੇ ਹਨ ।