ਬਿਉਰੋ ਰਿਪੋਰਟ : ਸ੍ਰੀ ਦਰਬਾਰ ਦੇ ਨਜ਼ਦੀਕ ਜਿੱਥੇ ਹਰ ਵੇਲੇ ਰੂਹਾਨੀਅਤ ਦਾ ਮਾਹੌਲ ਹੋਣਾ ਚਾਹੀਦਾ ਹੈ ਆਖ਼ਿਰ ਉੱਥੇ ਹੋ ਕੀ ਰਿਹਾ ਹੈ ? ਕਦੇ ਕੋਈ ਪੁਲਿਸ ਦੀ ਵਰਦੀ ਵਿੱਚ ਫ਼ਰਜ਼ੀ ਪਾਸਟਰ ਕਰਮਕਾਂਡ ਕਰਦਾ ਵਿਖਾਈ ਦਿੰਦਾ ਹੈ । ਕਦੇ ਨਸ਼ੇ ਵਿੱਚ ਮੁੰਡੇ ਕੁੜੀਆਂ ਫੜੇ ਜਾਂਦੇ ਹਨ,ਹੁਣ ਤਾਂ ਹੱਦ ਹੋ ਗਈ ਦੇਹ ਵਪਾਰ ਵਿੱਚ 2 ਕੜੀਆਂ ਨੂੰ ਫੜਿਆ ਗਿਆ । ਹੈਰਾਨੀ ਦੀ ਤਾਂ ਇਹ ਹੈ ਕਿ ਫੜਿਆ ਪੁਲਿਸ ਨੇ ਨਹੀਂ ਹੈ ਬਲਕਿ ਨਿਹੰਗ ਸਿੰਘ ਨੇ ਦੋਵਾਂ ਨੂੰ ਕਾਬੂ ਕੀਤਾ ਹੈ । ਇਸ ਤੋਂ ਪਹਿਲਾਂ ਇੱਕ ਕਸ਼ਮੀਰੀ ਯੂ-ਟਿਊਬਰ ਨੇ ਵੀ ਆਪਣੀ ਰੀਲ ਵਿੱਚ ਦੱਸਿਆ ਸੀ ਕਿਵੇਂ ਆਲ਼ੇ-ਦੁਆਲੇ ਦੇ ਹੋਟਲਾਂ ਦੇ ਏਜੰਟ ਕੁੜੀਆਂ ਦਾ ਲਾਲਚ ਦੇ ਕੇ ਕਮਰਾਂ ਆਫ਼ਰ ਕਰ ਰਹੇ ਸਨ । ਵੱਡਾ ਸਵਾਲ ਇਹ ਹੈ ਪੁਲਿਸ ਕਿੱਥੇ ਹੈ ? ਕੀ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਹਨ ?
ਬੁੱਧਵਾਰ ਦੀ ਰਾਤ ਨੂੰ ਦੇਹ ਵਪਾਰ ਕਰਨ ਵਾਲੀਆਂ 2 ਕੁੜੀਆਂ ਨੂੰ ਇੱਕ ਨਿਹੰਗ ਨੇ ਰੰਗੇ ਹੱਥੀ ਫੜਿਆ । ਫਿਰ ਨਿਹੰਗ ਨੇ ਦੋਵਾਂ ਕੁੜੀਆਂ ਨੂੰ ਥੱਪੜ ਮਾਰੇ,ਦੂਜੀ ਕੁੜੀ ਦੇ ਨਾਲ ਇੱਕ ਮੁੰਡਾ ਸੀ ਜਦੋਂ ਉਸ ਨੂੰ ਫੜਿਆ ਗਿਆ ਤਾਂ ਦੂਜੀ ਕੁੜੀ ਨੇ ਮੁਆਫ਼ੀ ਮੰਗਣੀ ਸ਼ੁਰੂ ਕਰ ਦਿੱਤੀ । ਸਿਰਫ਼ ਇਨ੍ਹਾਂ ਹੀ ਨਹੀਂ ਲਿਖਤ ਵਿੱਚ ਲਿਆ ਕਿ ਉਹ ਅਜਿਹੀ ਹਰਕਤ ਮੁੜ ਤੋਂ ਨਹੀਂ ਕਰੇਗੀ । ਨਿਹੰਗ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਆਲ਼ੇ ਦੁਆਲੇ ਦੇ ਹੋਟਲਾਂ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ । ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ । ਇਸੇ ਲਈ ਰੰਗੇ ਹੱਥੀ 2 ਕੁੜੀਆਂ ਨੂੰ ਫੜਿਆ ਗਿਆ ਸੀ । ਜਿਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ।
ਨਾਬਾਲਗ ਸੀ ਕੁੜੀਆਂ
ਨਿਹੰਗ ਦੇ ਨਾਲ ਕੁਝ ਹੋਰ ਲੋਕ ਵੀ ਸਨ ਜੋ ਇਸ ਮੁਹਿੰਮ ਵਿੱਚ ਸ਼ਾਮਲ ਸਨ, ਉਨ੍ਹਾਂ ਦੱਸਿਆ ਨੌਜਵਾਨ ਕੁੜੀ ਵੇਖਣ ਵਿੱਚ ਨਾਬਾਲਗ ਲੱਗ ਰਹੀ ਸੀ ਅਤੇ ਕਾਫ਼ੀ ਨਸ਼ਾ ਵੀ ਕੀਤਾ ਹੋਇਆ ਸੀ। ਕੁੜੀ ਨੇ ਆਪ ਦੱਸਿਆ ਉਹ ਦੇਹ ਵਪਾਰ ਦੇ ਕੰਮ ਨਾਲ ਜੁੜੀ ਹੋਈ ਹੈ । ਨਿਹੰਗ ਸਿੰਘ ਮੁਤਾਬਿਕ ਕੁੜੀ ਦੇ ਨਾਲ ਇੱਕ ਨੌਜਵਾਨ ਸੀ ਜਿਸ ਨੇ ਵੱਧ ਕਮਾਈ ਦਾ ਵਾਅਦਾ ਕਰਕੇ ਉਸ ਨੂੰ ਲੈ ਕੇ ਆਇਆ ਸੀ । ਨੌਜਵਾਨ ਕੁੜੀ ਨੇ ਦੱਸਿਆ ਜਿਹੜਾ ਸ਼ਖ਼ਸ ਉਸ ਨੂੰ ਇੱਥੇ ਲੈ ਕੇ ਆਇਆ ਉਸ ਨੇ ਦਾਅਵਾ ਕੀਤਾ ਸੀ ਉਸ ਦੇ ਕੋਲ ਗਾਹਕਾਂ ਦੀ ਲਾਈਨ ਉਸ ਨੂੰ ਬਹੁਤ ਫ਼ਾਇਦਾ ਮਿਲੇਗਾ ।
ਨਿਹੰਗ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼ ਕਰਨਾ ਕਾਬਲੇ-ਤਾਰੀਫ਼ ਹੈ ਪਰ ਉਨ੍ਹਾਂ ਨੂੰ ਛੱਡਣ ਦੀ ਥਾਂ ‘ਤੇ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ ਤਾਂ ਕਿ ਇਸ ਦੀ ਤੈਅ ਤੱਕ ਜਾਇਆ ਜਾਵੇ ਕਿ ਅਜਿਹੇ ਮਾਮਲਿਆਂ ਵਿੱਚ ਕੌਣ ਲੋਕ ਸ਼ਾਮਲ ਹਨ । ਇਸ ਤੋਂ ਇਲਾਵਾ ਪੁਲਿਸ ਨੂੰ ਵੀ ਚੌਕਸ ਹੋਣ ਦੀ ਜ਼ਰੂਰਤ ਹੈ ।