‘ ਦ ਖ਼ਾਲਸ ਬਿਊਰੋ : ਦੱਖਣੀ ਸੁਡਾਨ ਦੇ ਪੱਛਮੀ ਕੋਡਰੇਫਨ ਸੂਬੇ ਵਿੱਚ ਇਕ ਸੋਨੇ ਦੀ ਖਦਾਨ ਢਹਿਣ ਨਾਲ 38 ਲੋਕਾਂ ਦੀ ਮੌ ਤ ਹੋ ਗਈ ਹੈ। ਸੋਨੇ ਦੀ ਇਹ ਖਦਾਨ ਸੁਡਾਨ ਦੀ ਰਾਜਧਾਨੀ ਖਾਰਤੁਮ ਤੋਂ ਲਗਭਗ 500 ਕਿਲੋਮੀਟਰ ਪੱਛਮ ਵਿੱਚ ਪੱਛਮੀ ਕੋਡਰੇਫਨ ਸੂਬੇ ਦੇ ਅਲ ਨੁਹੁਦ ਸ਼ਹਿਰ ਦੇ ਨਜ਼ਦੀਕ ਪੈਂਦੀ ਹੈ।
ਕੰਪਨੀ ਅਨੁਸਾਰ ਪੱਛਮੀ ਕੋਡਰੇਫਨ ਸੂਬੇ ਦੀ ਸਰਕਾਰ ਅਤੇ ਰਾਜ ਦੀ ਸੁਰੱਖਿਆ ਕਮੇਟੀ ਨੇ ਇਸ ਤੋਂ ਪਹਿਲਾਂ ਖਦਾਨ ਨੂੰ ਬੰਦ ਕਰਨ ਦਾ ਫੈਸਲਾ ਜਾਰੀ ਕਰਦੇ ਹੋਏ ਕਿਹਾ ਸੀ ਕਿ ਇਹ ਖਨਨ ਲਈ ਠੀਕ ਨਹੀਂ ਹੈ । ਪਰ ਲੋਕ ਫਿਰ ਵੀ ਇਸ ਵਿੱਚ ਗਏ ਅਤੇ ਫੈਸਲੇ ਦੇ ਬਾਵਜੂਦ ਫਿਰ ਤੋਂ ਖਦਾਨ ਵਿੱਚ ਕੰਮ ਕਰਦੇ ਰਹੇ ।